ਖਾਣੇ ਨੂੰ ਬੇਹੱਦ ਲਜ਼ੀਜ਼ ਬਣਾਉਣ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਨਿਜ਼ਾਤ ਦਿਵਾਉਂਦਾ ਹੈ 'ਜੀਰਾ'

09/15/2020 5:52:31 PM

ਜਲੰਧਰ - ਖਾਣੇ 'ਚ ਜੀਰੇ ਦਾ ਤੜਕਾ ਲਗਾਉਣ ਨਾਲ ਸਬਜ਼ੀ ਦਾ ਸੁਆਦ ਦੋਗੁਣਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸਿਹਤ ਲਈ ਵੀ ਫਾਇਦੇਮੰਦ ਹੈ। ਇਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਫਲਾਟੁਲੈਂਸ ਗੁਣ ਸਿਹਤ ਨੂੰ ਦਰੁਸਤ ਰੱਖਣ 'ਚ ਮਦਦਗਾਰ ਹੈ। ਜੀਰੇ 'ਚ 100 ਕੈਮੀਕਲਸ ਯੋਗਿਕ ਹੁੰਦੇ ਹਨ, ਜੋ ਸਰੀਰ 'ਚ ਫਾਈਬਰ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਸੇਲੇਨਿਯਮ, ਜ਼ਿੰਕ, ਵਿਟਾਮਿਨ ਆਦਿ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਦਾ ਹੈ। ਜੀਰੇ ਦੀ ਵਰਤੋਂ ਪਾਊਡਰ, ਬੀਜ ਅਤੇ ਤੇਲ ਦੇ ਰੂਪ 'ਚ ਵੀ ਕੀਤੀ ਜਾਂਦੀ ਹੈ। ਕਈ ਆਯੁਰਵੇਦਿਕ ਦਵਾਈਆਂ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪਾਚਨ ਕਿਰਿਆ ਨੂੰ ਦਰੁਸਤ ਰੱਖਣ, ਅਨੀਮੀਆ, ਬਲੱਡ ਸ਼ੂਗਰ ਕੰਟਰੋਲ, ਅਸਥਮਾ ਅਤੇ ਸਾਹ ਸਬੰਧੀ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ਤੋਂ ਇਲਾਵਾ ਕਈ ਬੀਮਾਰੀਆਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੈ।

1. ਬਲੱਡ ਸ਼ੂਗਰ ਕੰਟਰੋਲ 
ਜੀਰਾ ਸ਼ੂਗਰ ਦੇ ਰੋਗ ਨੂੰ ਘੱਟ ਕਰਨ 'ਚ ਮਦਦਗਾਰ ਹੈ। ਹੈਲਥ ਐਕਸਪਰਟ ਮੁਤਾਬਕ ਜੀਰੇ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ ਪਰ ਡਾਕਟਰੀ ਸਲਾਹ ਦੇ ਬਿਨਾ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। 2 ਚੱਮਚ ਕਾਲਾ ਜੀਰਾ ਤਵੇ 'ਤੇ ਭੁੰਨ ਕੇ ਪਾਊਡਰ ਬਣਾ ਲਓ। ਚੁਟਕੀ ਭਰ ਇਸ ਪਾਊਡਰ ਦਾ ਸੇਵਨ ਪਾਣੀ ਨਾਲ ਦਿਨ 'ਚ ਦੋ ਵਾਰ ਕਰੋ।

2. ਭਾਰ ਘੱਟ ਕਰਨ ’ਚ ਕਰੇ ਮਦਦ
ਜ਼ੀਰੇ ਵਿੱਚ ਵਿਟਾਮਿਨ, ਕੈਲਸ਼ੀਅਮ, ਮੈਗਨੀਜ਼, ਕਾਪਰ, ਆਇਰਨ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਜਿਹੜੇ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਭਾਰ ਘੱਟ ਕਰਨ ’ਚ ਮਦਦ ਕਰਦੇ ਹਨ ।

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

3. ਕਬਜ਼ ਤੋਂ ਛੁਟਕਾਰਾ
ਗਲਤ ਖਾਣ-ਪੀਣ ਦੇ ਕਾਰਨ ਗੈਸ ਅਤੇ ਕਬਜ਼ ਦੀ ਸਮੱਸਿਆ ਹੋਣਾ ਵੀ ਆਮ ਗੱਲ ਹੋ ਗਈ ਹੈ। ਸਵੇਰ ਦੇ ਸਮੇਂ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਂਦੀ ਹੈ। 

4. ਗੈਸ ਦੀ ਸਮੱਸਿਆ ਨਹੀਂ ਹੁੰਦੀ
ਜੇਕਰ ਤੁਸੀਂ ਜੀਰੇ ਦਾ ਪਾਣੀ ਰਾਤ ਭਰ ਭਿਓ ਕੇ ਸਵੇਰੇ ਖਾਲੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਲੀਵਰ ਵੀ ਮਜ਼ਬੂਤ ਹੁੰਦਾ ਹੈ। ਇਸ ਨਾਲ ਪੇਟ ‘ਚ ਗੈਸ ਦੀ ਸਮੱਸਿਆ ਵੀ ਨਹੀਂ ਹੁੰਦੀ।

ਕੀ ਤੁਸੀਂ ਵੀ ਇਹ ਚੀਜ਼ਾਂ ਆਪਣੇ ਸਿਰਹਾਣੇ ਕੋਲ ਰੱਖ ਕੇ ਤਾਂ ਨਹੀਂ ਸੌਂਦੇ? ਹੋ ਸਕਦੈ ਬੁਰਾ ਅਸਰ

5. ਸਰੀਰ ’ਚ ਫੈਟ ਜਮ੍ਹਾਂ ਨਹੀਂ ਹੋਵੇਗੀ
ਜ਼ੀਰਾ ਇੱਕ ਐਂਟੀਆਕਸੀਡੈਂਟ ਹੈ, ਜੋ ਮੈਟਾਬਾਲਿਜ਼ਮ ਨੂੰ ਤੇਜ਼ ਕਰਨ ’ਚ ਮਦਦ ਕਰਦਾ ਹੈ। ਜੇਕਰ ਮੈਟਾਬਾਲਿਜ਼ਮ ਤੇਜ਼ ਹੋਵੇਗਾ ਤਾਂ ਸਰੀਰ ਦਾ ਫੈਟ ਜਮ੍ਹਾਂ ਨਹੀਂ ਹੋਵੇਗਾ ।

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਾਸ ਖ਼ਬਰ, ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ

6. ਅਨੀਮੀਆ ਨੂੰ ਖ਼ਤਮ
ਅਨੀਮੀਆ ਖ਼ਾਸਕਰ ਔਰਤਾਂ ਦੀ ਸਿਹਤ ਨੂੰ ਪ੍ਰਭਾਵਤ ਕਰਦਾ ਹੈ। ਇਹ ਸਮੱਸਿਆ ਹੈ, ਤਾਂ ਖਾਣੇ ਵਿਚ ਜੀਰੇ ਦਾ ਸੇਵਣ ਰੋਜ਼ਾਨਾ ਕਰੋ। ਇਸ ਵਿਚ ਮੌਜੂਦ ਆਇਰਨ ਅਨੀਮੀਆ ਨੂੰ ਖ਼ਤਮ ਕਰਨ ਦੇ ਨਾਲ ਥਕਾਵਟ ਅਤੇ ਤਣਾਅ ਨੂੰ ਘੱਟ ਕਰੇਗਾ। 

ਜਾਣੋ ਕਦੋਂ ਖੁੱਲ੍ਹ ਰਹੇ ਹਨ ਤਾਲਾਬੰਦੀ ਕਾਰਨ ਬੰਦ ਹੋਏ ‘ਸਿਨੇਮਾ ਘਰ’ (ਵੀਡੀਓ) 

7. ਪ੍ਰਤੀਰੋਧੀ ਸਮਰੱਥਾ ਵਧਾਏ
ਰੋਗਾਂ ਨਾਲ ਲੜਣ ਲਈ ਸਰੀਰ 'ਚ ਪ੍ਰਤੀਰੋਧੀ ਸਮਰੱਥਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜੀਰੇ 'ਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਨੂੰ ਫ੍ਰੀ-ਰੈਡਿਕਲਸ ਨਾਲ ਫਾਈਟ ਕਰਨ 'ਚ ਮਦਦ ਕਰਦੇ ਹਨ, ਜਿਸ ਨਾਲ ਰੋਗਾਂ ਨਾਲ ਲੜਣ ਦੀ ਤਾਕਤ ਬਰਕਰਾਰ ਰਹਿੰਦੀ ਹੈ।

8. ਪਾਚਨ ਕਿਰਿਆ ਦਰੁਸਤ 
ਪਾਚਨ 'ਚ ਗੜਬੜੀ ਨੂੰ ਦੂਰ ਕਰਨ 'ਚ ਜੀਰਾ ਬੈਸਟ ਹੈ। ਇਸ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਜੋ ਲਾਰ ਪੈਦਾ ਕਰਦਾ ਹੈ ਅਤੇ ਇਸ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ। ਇਕ ਗਲਾਸ 'ਚ ਅੱਧਾ ਚੱਮਚ ਭੁੰਨਿਆ ਹੋਇਆ ਜੀਰਾ ਪਾ ਕੇ ਇਸ ਨੂੰ ਦਿਨ 'ਚ 2 ਵਾਰ ਪੀਓ। ਲੱਸੀ 'ਚ ਅੱਧਾ ਛੋਟਾ ਚੱਮਚ ਜੀਰਾ ਪਾਊਡਰ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਪੀਣ ਨਾਲ ਵੀ ਫਾਇਦਾ ਮਿਲਦਾ ਹੈ।

ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)

9. ਹੱਡੀਆਂ ਬਣਾਏ ਮਜ਼ਬੂਤ 
ਜੀਰਾ ਹੱਡੀਆਂ ਨੂੰ ਮਜ਼ਬੂਤੀ ਦੇਣ ਲਈ ਵੀ ਮਦਦਗਾਰ ਹੈ।ਇਸ 'ਚ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ-ਬੀ 12 ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ 'ਚ ਲਾਭਕਾਰੀ ਹੈ। ਮਾਹਵਾਰੀ ਦੌਰਾਨ ਔਰਤਾਂ 'ਚ ਓਸਟੇਪੋਰੋਸਿਸ ਦੇ ਖਤਰੇ ਨੂੰ ਘੱਟ ਕਰਨ 'ਚ ਜੀਰਾ ਕਾਰਗਰ ਹੈ।

10. ਨੀਂਦ ਨਾ ਆਉਣ ਦੀ ਸਮੱਸਿਆ 
ਰਾਤ ਨੂੰ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੈ ਤਾਂ ਜੀਰਾ ਤੁਹਾਡੀ ਮਦਦ ਕਰ ਸਕਦਾ ਹੈ। ਇਸ 'ਚ ਮੌਜੂਦ ਮੈਲਾਟੋਨਿਨ ਨੀਂਦ ਲਈ ਮਦਦਗਾਰ ਹੈ। ਇਹ ਹਾਰਮੋਨ ਸੌਣ 'ਚ ਮਦਦ ਕਰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਜੀਰੇ ਨਾਲ ਬਣੀ ਹੋਈ ਚਾਹ ਪੀਣ ਨਾਲ ਫਾਇਦਾ ਮਿਲਦਾ ਹੈ।

11. ਅਸਥਮਾ ਦੇ ਮਰੀਜ਼ਾਂ ਲਈ ਫਾਇਦੇਮੰਦ 
ਦਮੇ ਦੇ ਮਰੀਜ਼ਾਂ ਨੂੰ ਇਸ ਦੇ ਭਰਪੂਰ ਲਾਭ ਮਿਲਦੇ ਹਨ। ਇਸ 'ਚ ਕਈ ਤੱਤ ਮੌਜੂਦ ਹੁੰਦੇ ਹਨ, ਜੋ ਦਮੇ ਨੂੰ ਰੋਕਣ 'ਚ ਬਹੁਤ ਹੀ ਕਾਰਗਰ ਹੈ।

rajwinder kaur

This news is Content Editor rajwinder kaur