ਨਹਾਉਂਦੇ ਸਮੇਂ ਕਦੇ ਨਾ ਕਰੋ ਇਹ ਗ਼ਲਤੀਆਂ, ਤੁਹਾਡੀ ਚਮੜੀ ਨੂੰ ਹੋ ਸਕਦਾ ਨੁਕਸਾਨ

02/24/2023 12:15:09 PM

ਜਲੰਧਰ - ਹਰੇਕ ਇਨਸਾਨ ਨੂੰ ਰੋਜ਼ਾਨਾ ਨਹਾਉਣਾ ਚਾਹੀਦਾ ਹੈ। ਇਸ ਨਾਲ ਸਰੀਰ ਸਾਫ਼ ਰਹਿੰਦਾ ਹੈ ਅਤੇ ਕਈ ਤਰ੍ਹਾਂ ਦੇ ਜ਼ਹਿਰੀਲੇ ਕੀਟਾਣੂ ਮਰ ਜਾਂਦੇ ਹਨ। ਨਹਾਉਣ ਨਾਲ ਸਰੀਰ ’ਤੋਂ ਕਿਸੇ ਤਰ੍ਹਾਂ ਦੀ ਪਸੀਨੇ ਦੀ ਬਦਬੂ ਨਹੀਂ ਆਉਂਦੀ। ਇਸ ਦੇ ਨਾਲ-ਨਾਲ ਨਹਾਉਂਦੇ ਸਮੇਂ ਤੁਹਾਨੂੰ ਆਪਣੀ ਚਮੜੀ ਦੀ ਜ਼ਿਆਦਾ ਸਫ਼ਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਅਜਿਹਾ ਕਰਨ ਨਾਲ ਤੁਹਾਡੀ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਤੁਹਾਡੀ ਚਮੜੀ ’ਤੇ ਲਾਲ ਰੰਗ ਦੇ ਨਿਸ਼ਾਨ ਵੀ ਪੈ ਜਾਂਦੇ ਹਨ ਜਾਂ ਕੋਈ ਸਮੱਸਿਆ ਹੋ ਸਕਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਣ ਦਾ ਰਹੇ ਹਾਂ, ਜੋ ਨਹਾਉਂਦੇ ਸਮੇਂ ਜਾਂ ਨਹਾਉਣ ਤੋਂ ਪਹਿਲਾਂ ਤੁਹਾਡੇ ਲਈ ਕੰਮ ਆ ਸਕਦੀਆਂ ਹਨ। 

ਸ਼ੇਵਿੰਗ ਕਰਨ ਸਮੇਂ ਵਰਤੋਂ ਸਾਵਧਾਨੀ : ਜੇਕਰ ਤੁਸੀਂ ਸ਼ਾਵਰ ਨਾਲ ਨਹਾਉਣ ਸਮੇਂ ਸ਼ੇਵਿੰਗ ਕਰਦੇ ਹੋ ਤਾਂ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਸ਼ੇਵਿੰਗ ਕਰਨ ਤੋਂ ਪਹਿਲਾ ਆਪਣੀ ਚਮੜੀ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ, ਜਿਸ ਨਾਲ ਸਾਡੀ ਚਮੜੀ ਮੁਲਾਇਮ ਹੋ ਜਾਵੇ। ਜੇਕਰ ਤੁਸੀਂ ਸ਼ੇਵਿੰਗ ਕਰਨ ਸਮੇਂ ਜਲਦੀ ਕਰੋਗੇ ਤਾਂ ਤੁਹਾਡੀ ਚਮੜੀ ਕੱਟੀ ਜਾ ਸਕਦੀ ਹੈ। ਇਸ ਨਾਲ ਇਨਫੈਕਸ਼ਨ ਹੋਣ ਦਾ ਵੀ ਖ਼ਤਰਾ ਵਧਦਾ ਹੈ।

ਮੇਕ-ਅਪ ਉਤਾਰਨ ਦੀ ਗ਼ਲਤੀ : ਬਹੁਤ ਸਾਰੀਆ ਔਰਤਾਂ ਅਜਿਹੀਆਂ ਹਨ, ਜੋ ਆਪਣਾ ਮੇਕਅਪ ਨਹੀਂ ਉਤਾਰਦੀਆਂ। ਉਹ ਔਰਤਾਂ ਨਹਾਉਂਦੇ ਸਮੇਂ ਹੀ ਮੇਕਅਪ ਨੂੰ ਉਤਾਰਦੀਆਂ ਹਨ। ਜਾਂ ਫਿਰ ਉਸ ਨੂੰ ਉਤਾਰਨ ਲਈ ਕਿਸੇ ਫੇਸਵਾਸ਼ ਦੀ ਵਰਤੋ ਕਰਦੀਆਂ ਹਨ, ਜਿਸ ਕਰਕੇ ਸ਼ਾਵਰ ਨਾਲ ਮੇਕਅਪ ਪੂਰੀ ਤਰਾਂ ਨਾਲ ਨਹੀਂ ਉੱਤਰਦਾ। ਅਜਿਹਾ ਹੋਣ ’ਤੇ ਤੁਹਾਡੀ ਚਮੜੀ ਖਰਾਬ ਹੋ ਸਕਦੀ ਹੈ। 

ਫੋਮਿੰਗ ਜੈੱਲ ਦੀ ਵਰਤੋਂ ਨਾ ਕਰੋ : ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਨਹਾਉਂਦੇ ਸਮੇਂ ਫੋਮਿੰਗ ਜੈੱਲ ਦਾ ਇਸਤੇਮਾਲ ਕਰਦੇ ਹਨ। ਫੋਮਿੰਗ ਜੈੱਲ ਦੀ ਵਰਤੋਂ ਤੁਹਾਡੀ ਚਮੜੀ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸ ਨਾਲ ਤੁਹਾਡੀ ਚਮੜੀ ਪੂਰੀ ਤਰਾਂ ਸਾਫ਼ ਨਹੀਂ ਹੁੰਦੀ ਹੈ ਸਗੋਂ ਤੁਹਾਡੀ ਚਮੜੀ ਖ਼ੁਸ਼ਕ ਹੋ ਜਾਂਦੀ ਹੈ।

ਬਾਡੀ ਸਪੰਜ : ਬਹੁਤ ਸਾਰੇ ਲੋਕ ਹਨ, ਜਿਹੜੇ ਆਪਣੇ ਸਰੀਰ ਦੀ ਮੈਲ/ਗੰਦਗੀ ਸਾਫ਼ ਕਰਨ ਲਈ ਬਾਡੀ ਸਪੰਜ ਦੀ ਵਰਤੋਂ ਕਰਦੇ ਹਨ ਪਰ ਅਜਿਹਾ ਕਰਨਾ ਸਹੀ ਨਹੀਂ ਹੈ। ਸਪੰਜ ਸਰੀਰ ਉੱਤੇ ਮਲਣ ਨਾਲ ਇਨਫੈਕਸ਼ਨ ਦਾ ਵੀ ਖ਼ਤਰਾ ਵਧ ਜਾਂਦਾ ਹੈ।

ਗਰਮ ਪਾਣੀ ਨਾਲ ਨਹੀਂ ਨਹਾਉਣਾ : ਕਈ ਲੋਕ ਸਰੀਰ ਦੀ ਮੇਲ ਸਾਫ਼ ਕਰਨ ਲਈ ਗਰਮ ਪਾਣੀ ਨਾਲ ਨਹਾਉਂਦੇ ਹਨ, ਜਿਸ ਨਾਲ ਤੁਹਾਡੀ ਚਮੜੀ ਡੈਡ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਨਾਲ ਚਮੜੀ ਨੂੰ ਨੁਕਸਾਨ ਹੁੰਦਾ ਹੈ।

sunita

This news is Content Editor sunita