ਸਿਹਤ ਲਈ ਨੁਕਸਾਨਦਾਇਕ ਹੈ ਠੰਡਾ ਪਾਣੀ, ਇਨ੍ਹਾਂ ਬੀਮਾਰੀਆਂ ਦਾ ਵਧ ਸਕਦੈ ਖ਼ਤਰਾ

04/11/2023 4:00:21 PM

ਜਲੰਧਰ (ਬਿਊਰੋ)– ਗਰਮੀਆਂ ਦੇ ਮੌਸਮ ’ਚ ਪਿਆਸ ਬੁਝਾਉਣ ਲਈ ਲੋਕ ਠੰਡਾ ਪਾਣੀ ਪੀਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ, ਜਿਸ ਨੂੰ ਤੁਸੀਂ ਪਿਆਸ ਬੁਝਾਉਣ ਲਈ ਬੈਸਟ ਮੰਨਦੇ ਹੋ, ਉਹ ਤੁਹਾਡੇ ਪਾਚਨ ਤੰਤਰ ’ਤੇ ਭਾਰੀ ਪੈ ਸਕਦਾ ਹੈ। ਜੀ ਹਾਂ, ਪਾਣੀ ਜਿੰਨਾ ਠੰਡਾ ਹੋਵੇਗਾ, ਰਿਜ਼ਲਟ ਉਨੇ ਹੀ ਨੁਕਸਾਨਦਾਇਕ ਹੋਣਗੇ। ਆਯੁਰਵੇਦ ਦੀ ਮੰਨੀਏ ਤਾਂ ਉਹ ਵੀ ਠੰਡੇ ਪਾਣੀ ਤੋਂ ਦੂਰੀ ਬਣਾਉਣ ਦੀ ਸਲਾਹ ਦਿੰਦੇ ਹਨ।

ਇਸ ਦੇ ਨਾਲ ਜੋ ਲੋਕ ਠੰਡਾ ਪਾਣੀ ਪੀਣਾ ਪਸੰਦ ਕਰਦੇ ਹਨ, ਉਹ ਜਾਣ ਲੈਣ ਕਿ ਇਹ ਐਨਰਜੀ ਨੂੰ ਘੱਟ ਕਰ ਦਿੰਦਾ ਹੈ ਤੇ ਕਿਡਨੀ ਨੂੰ ਕਮਜ਼ੋਰ ਕਰਦਾ ਹੈ। ਖਾਣੇ ਦੇ ਨਾਲ ਕਦੇ ਵੀ ਠੰਡਾ ਪਾਣੀ ਨਾ ਪੀਓ ਕਿਉਂਕਿ ਇਹ ਤੁਹਾਡੇ ਵਲੋਂ ਖਾਧੇ ਗਏ ਸਾਰੇ ਆਇਲੀ ਫੂਡ ਨੂੰ ਠੋਸ ਬਣਾ ਦਿੰਦਾ ਹੈ।

ਕਿਉਂ ਨਹੀਂ ਪੀਣਾ ਚਾਹੀਦਾ ਠੰਡਾ ਪਾਣੀ?

1. ਪਾਚਨ ’ਚ ਹੁੰਦੀ ਹੈ ਪ੍ਰੇਸ਼ਾਨੀ
ਠੰਡਾ ਪਾਣੀ ਪੀਣ ਨਾਲ ਖ਼ੂਨ ਦੀਆਂ ਨਸਾਂ ਸੁੰਘੜ ਜਾਂਦੀਆਂ ਹਨ, ਜਿਸ ਨਾਲ ਪਾਚਨ ਕਿਰਿਆ ’ਚ ਮੁਸ਼ਕਿਲ ਆਉਂਦੀ ਹੈ। ਇਹ ਪਾਚਨ ਦੌਰਾਨ ਪੋਸ਼ਕ ਤੱਤਾਂ ਨੂੰ ਸੋਕਣ ਦੀ ਕੁਦਰਤੀ ਪ੍ਰਕਿਰਿਆ ’ਚ ਵੀ ਰੁਕਾਵਟ ਪਾਉਂਦਾ ਹੈ, ਜਿਸ ਨਾਲ ਸਰੀਰ ਦਾ ਧਿਆਨ ਪਾਚਨ ਤੋਂ ਹੱਟ ਜਾਂਦਾ ਹੈ ਕਿਉਂਕਿ ਇਹ ਤੁਹਾਡੇ ਸਰੀਰ ਦੇ ਤਾਪਮਾਨ ਤੇ ਪਾਣੀ ਦੇ ਤਾਪਮਾਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਪਾਣੀ ਦੀ ਘਾਟ ਹੋ ਸਕਦੀ ਹੈ ਤੇ ਤੁਸੀਂ ਡਿਹਾਈਡ੍ਰੇਟ ਮਹਿਸੂਸ ਕਰਦੇ ਹੋ। ਇਸ ਲਈ ਹਮੇਸ਼ਾ ਕਮਰੇ ਦੇ ਤਾਮਪਾਨ ’ਤੇ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

2. ਗਲੇ ’ਚ ਖਰਾਸ਼
ਵੱਡੇ ਬਜ਼ੁਰਗ ਅਕਸਰ ਠੰਡਾ ਪਾਣੀ ਨਾ ਪੀਣ ਦੀ ਸਲਾਹ ਦਿੰਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਠੰਡਾ ਪਾਣੀ ਪੀਣ ਨਾਲ ਗਲੇ ’ਚ ਖਰਾਸ਼ ਤੇ ਜੁਕਾਮ ਹੋਣ ਦੇ ਚਾਂਸ ਵੱਧ ਜਾਂਦੇ ਹਨ। ਖਾਣੇ ਤੋਂ ਬਾਅਦ ਠੰਡਾ ਪਾਣੀ ਪੀਣ ਨਾਲ ਬਲਗਮ ਦੀ ਸਮੱਸਿਆ ਹੋਣ ਲੱਗਦੀ ਹੈ।

3. ਫੈਟ ਬਰਨ ’ਚ ਹੁੰਦੀ ਹੈ ਮੁਸ਼ਕਿਲ
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੇ ਖਾਣੇ ਤੋਂ ਠੀਕ ਬਾਅਦ ਠੰਡਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਵਲੋਂ ਖਾਧੇ ਗਏ ਖਾਣੇ ਤੋਂ ਫੈਟ ਨੂੰ ਠੋਸ ਬਣਾ ਦੇਵੇਗਾ, ਜਿਸ ਨਾਲ ਤੁਹਾਡੇ ਸਰੀਰ ’ਚ ਐਕਸਟ੍ਰਾ ਫੈਟ ਨੂੰ ਬਰਨ ਕਰਨ ’ਚ ਮੁਸ਼ਕਿਲ ਹੋਵੇਗੀ। ਅਜਿਹੇ ’ਚ ਖਾਣੇ ਦੇ ਤੁਰੰਤ ਬਾਅਦ ਪਾਣੀ ਪੀਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ।

4. ਦਿਲ ਦੀ ਗਤੀ ਹੁੰਦੀ ਹੈ ਘੱਟ
ਕੁਝ ਅਧਿਐਨਾਂ ਦੀ ਮੰਨੀਏ ਤਾਂ ਠੰਡਾ ਪਾਣੀ ਤੁਹਾਡੀ ਦਿਲ ਦੀ ਗਤੀ ਨੂੰ ਘੱਟ ਕਰਨ ਦਾ ਕੰਮ ਕਰ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh