ਕੀ ਠੰਡੀ ਹਵਾ ਕਾਰਨ ਕੰਨਾਂ 'ਚ ਹੁੰਦੀ ਹੈ ਖਾਰਿਸ਼ ? ਤਾਂ ਇੰਝ ਕਰੋ ਬਚਾਅ
Friday, Jan 02, 2026 - 01:34 PM (IST)
ਹੈਲਥ ਡੈਸਕ : ਸਰਦੀਆਂ ਦੇ ਮੌਸਮ 'ਚ ਚੱਲਣ ਵਾਲੀ ਠੰਡੀ ਹਵਾ ਦੌਰਾਨ ਕੰਨਾਂ 'ਚ ਤੇਜ਼ ਦਰਦ ਅਤੇ ਖਾਰਿਸ਼ ਹੋਣ ਲੱਗ ਜਾਂਦੀ ਹੈ। ਇਸਦਾ ਕਾਰਨ ਇਹ ਹੈ ਕਿ ਠੰਡੀ ਹਵਾ ਕਾਰਨ ਕੰਨਾਂ ਅੰਦਰਲੀ ਚਮੜੀ ਖੁਸ਼ਕ ਹੋ ਜਾਂਦੀ ਹੈ ਜਿਸ ਕਰਕੇ ਕੰਨ ਦਰਦ ਜਾਂ ਫਿਰ ਕੰਨਾਂ 'ਚ ਖੁਜਲੀ (ਖਾਰਿਸ਼) ਹੋਣ ਲੱਗਦੀ ਹੈ। ਕਈ ਵਾਰ ਹਵਾ, ਇਨਫੈਕਸ਼ਨ ਅਤੇ ਸਾਈਨਸ ਫਲੂ (ਕੰਨਾਂ 'ਚ ਮੈਲ ਜੰਮਣ) ਕਾਰਨ ਕੰਨ ਬੰਦ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਕੰਨਾਂ ਦੀ ਦੇਖਭਾਲ ਕਰਨ ਦੇ ਤਰੀਕੇ ਅਤੇ ਖਾਰਿਸ਼ ਤੋਂ ਆਰਾਮ ਲਈ ਆਓ ਤੁਹਾਨੂੰ ਕੁਝ ਘਰੇਲੂ ਤਰੀਕੇ ਦੱਸਦੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਕੰਨਾਂ ਦੀ ਦੇਖਭਾਲ ਲਈ ਟੋਪੀ ਜਾਂ ਮਫਲਰ ਪਹਿਨੋ
ਕੰਨਾਂ ਨੂੰ ਠੰਡ ਤੋਂ ਬਚਾਉਣ ਲਈ ਘਰ ਤੋਂ ਬਾਹਰ ਜਾਂਦੇ ਸਮੇਂ ਕੋਈ ਵੀ ਟੋਪੀ ਜਾਂ ਮਫਲਰ ਲੈ ਕੇ ਕੰਨਾਂ ਨੂੰ ਢਕਣਾ ਜ਼ਰੂਰੀ ਹੈ। ਠੰਡੀ ਹਵਾ ਕਾਰਨ ਕੰਨਾਂ ਦੇ ਅੰਦਰਲੀ ਚਮੜੀ ਖੁਸ਼ਕ ਹੋਣ ਤੋਂ ਬਚੇਗੀ ਅਤੇ ਕੰਨਾਂ 'ਚ ਖਾਰਿਸ਼ ਨਹੀਂ ਹੋਵੇਗੀ।
ਕੰਨਾਂ 'ਚ ਗੁਣਗੁਣਾ ਤੇਲ ਪਾਓ
ਪੁਰਾਣੇ ਜ਼ਮਾਨੇ 'ਚ ਕੰਨਾਂ 'ਚ ਤੇਲ ਪਾਉਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਰਿਹਾ ਹੈ। ਕੰਨਾਂ ਅੰਦਰਲੀ ਚਮੜੀ ਦੀ ਨਮੀ ਬਣਾਏ ਰੱਖਣ ਲਈ ਅਤੇ ਖਾਰਿਸ਼ ਤੋਂ ਬਚਾਅ ਲਈ ਤੇਲ ਗੁਣਗੁਣਾ ਗਰਮ ਕਰਕੇ ਕੰਨਾਂ 'ਚ ਪਾਉਣ ਨਾਲ ਖਾਰਿਸ਼ ਤੋਂ ਆਰਾਮ ਮਿਲਦਾ ਹੈ।
ਕਿਹੜਾ ਤੇਲ ਪਾਉਣਾ ਚਾਹੀਦਾ ਹੈ
ਕੰਨਾਂ 'ਚ ਸਰੋਂ ਦਾ ਤੇਲ, ਨਾਰੀਅਲ ਤੇਲ ਜਾਂ ਫਿਰ ਜੈਤੂਨ ਦਾ ਤੇਲ ਪਾਇਆ ਜਾ ਸਕਦਾ ਹੈ। ਤੇਲ ਦਾ ਇਸਤੇਮਾਲ ਖਾਰਿਸ਼ ਹੋਣ 'ਤੇ ਕਰਨਾ ਜ਼ਰੂਰੀ ਹੈ। ਜੇਕਰ ਕੰਨ 'ਚ ਦਰਦ ਜਾਂ ਕੰਨ ਬੰਦ ਹੋਣਾ ਜਾਂ ਇਨਫੈਕਸ਼ਨ ਹੈ ਤਾਂ ਕੰਨਾਂ ਦੇ ਸਪੈਸ਼ਲਿਸਟ ਡਾਕਟਰ ਨੂੰ ਇਕ ਵਾਰ ਚੈਕਅੱਪ ਜ਼ਰੂਰ ਕਰਵਾਓ।
ਕੰਨਾਂ ਦੀ ਸਫਾਈ ਹੈ ਜ਼ਰੂਰੀ
ਹਫਤੇ 'ਚ ਇਕ ਜਾਂ ਦੋ ਵਾਰ ਕੰਨਾਂ ਦੀ ਸਫਾਈ ਕਰਨੀ ਚਾਹੀਦੀ ਹੈ। ਜੇਕਰ ਫਿਰ ਵੀ ਕੰਨਾਂ 'ਚ ਕੋਈ ਦਰਦ ਜਾਂ ਸਮੱਸਿਆ ਆਉਂਦੀ ਹੈ ਤਾਂ ਜ਼ਿਆਦਾ ਦਿਨਾਂ ਤੱਕ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਜਲਦ ਹੀ ਕੰਨਾਂ ਦੇ ਡਾਕਟਰ (ENT) ਤੋਂ ਚੈਕਅੱਪ ਕਰਵਾਓ ਤਾਂ ਜੋ ਬਾਅਦ 'ਚ ਪਛਤਾਉਣਾ ਨਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
