ਦਿਮਾਗ ਨੂੰ ਤੇਜ਼ ਕਰਦੈ ਨਾਰੀਅਲ ਦਾ ਤੇਲ, ਹੋਣਗੇ ਹੋਰ ਵੀ ਕਈ ਬੇਮਿਸਾਲ ਫਾਇਦੇ

12/08/2019 2:08:43 PM

ਜਲੰਧਰ - ਨਾਰੀਅਲ ਦੇ ਤੇਲ ਨੂੰ ਕੁਦਰਤੀ ਔਸ਼ਧੀ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਜ਼ਿਆਦਾਤਰ ਲੋਕ ਚਿਹਰੇ ਅਤੇ ਵਾਲਾਂ ਲਈ ਕਰਦੇ ਹਨ। ਨਾਰੀਅਲ ਦੇ ਤੇਲ 'ਚ ਸਿਹਤ ਸਬੰਧੀ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ। ਇਹ ਤੇਲ ਸਕਿਨ ਅਤੇ ਵਾਲਾਂ ਨੂੰ ਕੁਦਰਤੀ ਰੂਪ 'ਚ ਮੁਲਾਇਮ ਅਤੇ ਚਮਕੀਲਾ ਬਣਾਉਂਦਾ ਹੈ। ਚਮੜੀ ਨੂੰ ਮਾਸਚਰਾਇਜਰ ਕਰਨਾ ਹੋਵੇ ਜਾਂ ਵਾਲਾਂ ਦੀ ਕੰਡੀਸ਼ਨਿੰਗ, ਨਾਰੀਅਲ ਦਾ ਤੇਲ ਸਭ ਤੋਂ ਚੰਗਾ ਵਿਕਲਪ ਹੈ। ਇਹ ਤੇਲ ਤੁਹਾਡੀ ਉਮਰ ਤੋਂ ਛੋਟਾ ਵਿਖਾਉਣ ਵਿਚ ਮਦਦ ਕਰਦਾ ਹੈ। ਨਾਰੀਅਲ ਦਾ ਤੇਲ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦਾ ਹੈ।

ਨਾਰੀਅਲ ਦੇ ਤੇਲ ਤੋਂ ਹੋਣ ਵਾਲੇ ਫਾਇਦੇ...

1. ਦਿਮਾਗੀ ਵਿਕਾਰ 
ਨਾਰੀਅਲ ਦੇ ਤੇਲ 'ਚ ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਸਰੀਰ ਅਤੇ ਦਿਮਾਗ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਸਰਦੀਆਂ ਦੇ ਮੌਸਮ 'ਚ ਇਸ ਤੇਲ ਦੀ ਵਰਤੋਂ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਲਈ ਨਾਰੀਅਲ ਦੇ ਤੇਲ 'ਚ ਖਾਣਾ ਪਕਾ ਕੇ ਖਾਓ, ਜਿਸ ਨਾਲ ਤੁਹਾਡੀ ਸਿਹਤ ਨੂੰ ਫਾਇਦਾ ਹੋਵੇਗਾ।

2. ਸਕਿਨ ਲਈ ਫਾਇਦੇਮੰਦ
ਹਰ ਤਰ੍ਹਾ ਦੀ ਸਕਿਨ ਲਈ ਨਾਰੀਅਲ ਦਾ ਤੇਲ ਵਧੀਆ ਹੁੰਦਾ ਹੈ। ਇਸ 'ਚ ਐਂਟੀ ਏਜਿੰਗ ਗੁਣ ਹੁੰਦੇ ਹਨ। ਨਾਰੀਅਲ ਦੇ ਤੇਲ 'ਚ ਕਪੂਰ ਮਿਲਾ ਕੇ ਲਗਾਉਣ ਨਾਲ ਸਕਿਨ ਨੂੰ ਫਾਇਦਾ ਹੁੰਦਾ ਹੈ। ਇਸ ਨਾਲ ਸਕਿਨ ਦੇ ਸਾਧਾਰਣ ਦਾਗ ਸਾਫ਼ ਹੋਣ ਦੇ ਨਾਲ-ਨਾਲ ਮੁਹਾਸਿਆਂ ਦੇ ਡੂੰਘੇ ਤੇ ਜਿੱਦੀ ਦਾਗ ਕਪੂਰ ਮਿਲਾ ਕੇ ਲਾਉਣ ਨਾਲ ਦੂਰ ਹੋ ਜਾਂਦੇ ਹਨ।

3. ਖਾਜ-ਖੁਜਲੀ ਦੀ ਸਮੱਸਿਆ
ਖਾਜ-ਖੁਜਲੀ ਦੀ ਸਮੱਸਿਆ ਹੋਣ 'ਤੇ ਨਾਰੀਅਲ ਦੇ ਤੇਲ ਦੀ ਇਸਤੇਮਾਲ ਕਰੋ। ਇਸ ਨਾਲ ਚਮੜੀ 'ਚ ਨਮੀ ਬਣੀ ਰਹੇਗੀ ਅਤੇ ਖੁਰਕ ਦੀ ਸਮੱਸਿਆ ਨਹੀਂ ਹੋਵੇਗੀ। ਚੀਨੀ 'ਚ ਨਾਰੀਅਲ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਸਕਰਬ ਵਾਂਗ ਵਰਤੋਂ ਕਰਨ 'ਤੇ ਡੈਡ ਸਕਿਨ ਦੀ ਸਮੱਸਿਆ ਦੂਰ ਹੁੰਦੀ ਹੈ। 

4. ਭੁੱਖ ਕੰਟਰੋਲ ਕਰੇ
ਜੇਕਰ ਤੁਹਾਨੂੰ ਵਾਰ-ਵਾਰ ਭੁੱਖ ਲੱਗਦੀ ਹੈ ਤਾਂ ਤੁਸੀਂ ਨਾਰੀਅਲ ਦੇ ਤੇਲ ਦਾ ਸੇਵਨ ਕਰੋ। ਨਾਰੀਅਲ ਦੇ ਤੇਲ 'ਚ ਕਾਰਬੋਹਾਈਡ੍ਰੇਟ ਅਤੇ ਕੈਲੋਰੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ, ਜੋ ਭੁੱਖ ਨੂੰ ਕੰਟਰੋਲ 'ਚ ਰੱਖਦੇ ਹਨ।



5. ਸ਼ੂਗਰ
ਡਾਇਬਿਟੀਜ਼ ਦੇ ਮਰੀਜ਼ ਲਈ ਨਾਰੀਅਲ ਦਾ ਤੇਲ ਕਾਫੀ ਫਾਇਦੇਮੰਦ ਹੈ। ਨਾਰੀਅਲ ਦਾ ਤੇਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਵਧਾ ਦਿੰਦਾ ਹੈ। ਇਸ ਨਾਲ ਡਾਇਬਿਟੀਜ਼ ਕੰਟਰੋਲ 'ਚ ਰਹਿੰਦੀ ਹੈ।

6. ਜੋੜਾਂ ਦਾ ਦਰਦ 
ਨਾਰੀਅਲ ਦੇ ਤੇਲ 'ਚ ਕੈਲਸ਼ੀਅਮ ਮੌਜੂਦ ਹੁੰਦਾ ਹੈ, ਜੋ ਹੱਡੀਆਂ ਦਾ ਵਿਕਾਸ ਕਰਨ ਦਾ ਸਭ ਤੋਂ ਜ਼ਰੂਰੀ ਤੱਤ ਹੈ। ਇਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 

7. ਤਣਾਅ ਦੂਰ ਕਰੇ
ਤਣਾਅ ਅੱਜਕਲ ਹਰ ਵਿਅਕਤੀ ਦੀ ਕਮਜ਼ੋਰੀ ਬਣ ਚੁੱਕਾ ਹੈ। ਜੇਕਰ ਤੁਸੀਂ ਵੀ ਤਣਾਅ 'ਚੋਂ ਲੰਘ ਰਹੇ ਹੋ ਤਾਂ ਕਨਪਟੀਆਂ ਅਤੇ ਮੱਥੇ 'ਤੇ ਹਲਕੇ ਹੱਥਾਂ ਨਾਲ ਨਾਰੀਅਲ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਸਿਰਦਰਦ ਅਤੇ ਤਣਾਅ ਤੁਰੰਤ ਗਾਇਬ ਹੋ ਜਾਂਦਾ ਹੈ।



8. ਭਾਰ ਘਟਾਏ 
ਨਾਰੀਅਲ ਤੇਲ 'ਚ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਨਾਰੀਅਲ ਤੇਲ ਯੁਕਤ ਭੋਜਨ ਕਰਨ ਨਾਲ ਸਰੀਰ ਦੀ ਚੁਸਤੀ-ਫੁਰਤੀ ਵਧਦੀ ਹੈ ਅਤੇ ਸਰੀਰ ਦਾ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ।

rajwinder kaur

This news is Content Editor rajwinder kaur