ਕੈਂਸਰ ਵਿਰੁੱਧ ਜਾਰੀ ਹੈ 'ਰੋਕੋ ਕੈਂਸਰ' ਦੀ ਜੰਗ

03/16/2019 2:37:19 PM

ਜਲੰਧਰ (ਸਮਰਾ) — ਕੈਂਸਰ ਦਾ ਨਾਂ ਸੁਣਦਿਆਂ ਹੀ ਪਸੀਨੇ ਛੁਟਣ ਲੱਗ ਜਾਂਦੇ ਹਨ, ਕੈਂਸਰ ਤੋਂ ਪੀੜਤ ਮਰੀਜ਼ ਦੀ ਰੋਟੀ ਤਾਂ ਛੁੱਟਦੀ ਹੀ ਹੈ ਸਗੋਂ ਪੀੜਤ ਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰਾਂ ਦੀ ਵੀ ਨੀਂਦ ਹਰਾਮ ਹੋ ਜਾਂਦੀ ਹੈ। ਫਿਰ ਜਿੰਨਾ ਕੁ ਕਿਸੇ ਦਾ ਜ਼ੋਰ ਲੱਗਦਾ ਹੈ ਹਰ ਕੋਈ ਆਪਣੇ-ਆਪਣੇ ਪੱਧਰ ’ਤੇ ਇਸ ਰੋਗ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਕਈ ਵਿਚਾਰੇ ਤਾਂ ਨੀਮਾਂ-ਹਕੀਮਾਂ ਦੇ ਧੱਕੇ ਚੜ੍ਹ ਜਾਂਦੇ ਹਨ ਅਤੇ ਕਈ ਡਾਕਟਰਾਂ ਦੇ, ਪਰ ਨਤੀਜਾ ਕੀ ਨਿਕਲਦਾ ਹੈ ਸਾਨੂੰ ਸਭ ਨੂੰ ਪਤਾ ਹੈ।
ਕੈਂਸਰ ਤੋਂ ਭਾਵ ਹੈ ਸਾਡੇ ਸਰੀਰ ਦੇ ਸੈੱਲਾਂ ਦਾ ਅਨਿਸ਼ਚਿਤ ਰੂਪ ਵਿਚ ਵਧਣਾ। ਬੇਸ਼ਕ ਹਰ ਪਲ ਸਾਡੇ ਸਰੀਰ ਦੇ ਸੈੱਲ ਟੁੱਟਦੇ ਅਤੇ ਬਣਦੇ ਹਨ ਪਰ ਜਦੋਂ ਕਿਸੇ ਹਿੱਸੇ ਵਿਚ ਸਰੀਰਕ ਸੈੱਲਾਂ ਦਾ ਵਧਣਾ ਇਕ ਅਨਿਸ਼ਚਿਤ ਰੂਪ ਧਾਰਨ ਕਰ ਲਵੇ ਤਾਂ ਉਸ ਨੂੰ ਕੈਂਸਰ ਕਹਿੰਦੇ ਹਨ ਜੋ ਹੌਲੀ-ਹੌਲੀ ਆਲੇ-ਦੁਆਲੇ ਦੇ ਸੈੱਲਾਂ ਨੂੰ ਜਾਂ ਅੰਗਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ, ਜਿਸ ਨੂੰ ਅਸੀਂ ਆਮ ਭਾਸ਼ਾ ਵਿਚ ‘ਕੈਂਸਰ ਫੈਲ ਗਿਆ’ ਕਹਿੰਦੇ ਹਾਂ। ਮਨੁੱਖੀ ਸਰੀਰ ਵਿਚ ਕਿਸੇ ਵੀ ਹਿੱਸੇ ਦਾ ਕੈਂਸਰ ਹੋ ਸਕਦਾ ਹੈ ਪਰ ਔਰਤਾਂ ਵਿਚ ਜ਼ਿਆਦਾਤਰ ਛਾਤੀ, ਬੱਚੇਦਾਨੀ ਅਤੇ ਅੰਡੇਦਾਨੀ ਦਾ ਕੈਂਸਰ ਆਮ ਵੇਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਮਰਦਾਂ ਵਿਚ ਗਦੂਦਾਂ ਦਾ, ਜਿਗਰ ਦਾ ਅਤੇ ਫੇਫੜਿਆਂ ਦਾ ਕੈਂਸਰ ਆਮ ਪਾਇਆ ਜਾਂਦਾ ਹੈ। ਬਾਕੀ ਕੈਂਸਰ ਦਾ ਹੋਣਾ ਸਾਡੇ ਖਾਣ-ਪੀਣ ਅਤੇ ਕੰਮ ਕਰਨ ਦੇ ਢੰਗਾਂ ’ਤੇ ਵੀ ਨਿਰਭਰ ਕਰਦਾ ਹੈ।
ਕੈਂਸਰ ਵਰਗੀ ਲਾ ਇਲਾਜ ਬੀਮਾਰੀ ਉੱਤੇ ਨੱਥ ਪਾਉਣ ਲਈ ਰੋਕੋ ਕੈਂਸਰ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ (ਟਰੱਸਟੀ), ਜਗਜੀਤ ਸਿੰਘ (ਅੰਬੈਸਡਰ), ਜਸਪਾਲ ਬਾਸਲ (ਗਲੋਬਲ ਅੰਬੈਸਡਰ) ਦੱਸਿਆ ਕਿ ਕੈਂਸਰ ਪ੍ਰਤੀ ਜਾਗਰੁਕਤਾ ਲਈ ਕੈਂਪਾਂ ਦੀ ਬੁਕਿੰਗ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਹੋਰ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਫੋਨ ਨੰ. 0044-7843-320060, 0044-2077-917509 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਦੁਨੀਆ ਭਰ ਦੇ ਲੋਕ ਕੈਂਸਰ ਨੂੰ ਖਤਮ ਕਰਨ ਲਈ ਰੋਕੋ ਕੈਂਸਰ ਸੰਸਥਾ ਨੂੰ ਡੋਨੇਸ਼ਨ Account Number- 10811998 ਰਾਹੀਂ ਦੇ ਸਕਦੇ ਹਨ। ਪਿਛਲੇ 17 ਸਾਲ ਤੋਂ ਪੰਜਾਬ ਸਮੇਤ ਪੂਰੇ ਭਾਰਤ ਵਿਚ ਲੋੜਵੰਦ ਕੈਂਸਰ ਰੋਗੀਆਂ ਲਈ ਕੈਂਸਰ ਰੋਕੋ ਕੈਂਪ ਲਗਾ ਰਹੀ ਹੈ ਯੂ. ਕੇ. ਵਿਚ ਚੈਰਿਟੀ ਸੰਸਥਾ ਤੁਹਾਡੇ ਪਿੰਡ ਦੀ ਸਿਹਤ ਸੇਵਾ ਲਈ ਤੱਤਪਰ ਹੈ।
ਯੂ. ਕੇ. ਵਿਚ ਰੋਕੋ ਕੈਂਸਰ ਦਾ ਪਤਾ Roko Cancer (uk) uk Registerd charity No- 1088603
Bank Barclays Bank, Trinity Park, Leader