ਦਿਲ ਦੇ ਰੋਗੀਆਂ ਲਈ ਲਾਭਕਾਰੀ ਹੈ ‘ਬੈਂਗਣ ਦੀ ਸਬਜ਼ੀ’, ਜ਼ਰੂਰ ਕਰਨ ਖੁਰਾਕ ’ਚ ਸ਼ਾਮਲ

11/29/2022 1:49:21 PM

ਜਲੰਧਰ (ਬਿਊਰੋ)– ਸਬਜ਼ੀਆਂ ਦਾ ਰਾਜਾ ਮੰਨੇ ਜਾਣ ਵਾਲੇ ਬੈਂਗਣ ਦੀ ਵਰਤੋਂ ਘਰ ’ਚ ਬਹੁਤ ਹੁੰਦੀ ਹੈ। ਬੈਂਗਣ ਦੀ ਸਬਜ਼ੀ ਜਿਥੇ ਖਾਣ ’ਚ ਸੁਆਦ ਹੁੰਦੀ ਹੈ, ਉਥੇ ਹੀ ਬੈਂਗਣ ’ਚ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ। ਬੈਂਗਣ ਨਾਲ ਸਰੀਰ ਨੂੰ ਕਾਫੀ ਲਾਭ ਹੁੰਦਾ ਹੈ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਭਾਰਤ ਦੇ ਲਗਭਗ ਹਰ ਘਰ ਦੀ ਰਸੋਈ ’ਚ ਬੈਂਗਣ ਨੂੰ ਸਬਜ਼ੀ ਦੇ ਤੌਰ ’ਤੇ ਪਕਾਇਆ ਜਾਂਦਾ ਹੈ ਪਰ ਆਦਿਵਾਸੀ ਇਸ ਨੂੰ ਅਨੇਕਾਂ ਹਰਬਲ ਨੁਸਖ਼ਿਆਂ ਦੇ ਤੌਰ ’ਤੇ ਅਪਣਾਉਂਦੇ ਹਨ।

ਆਓ ਜਾਣਦੇ ਹਾਂ ਬੈਂਗਣ ਨਾਲ ਜੁੜੇ ਕੁਝ ਹਰਬਲ ਨੁਸਖ਼ਿਆਂ ਬਾਰੇ

  1. ਬੈਂਗਣ ਦੀ ਸਬਜ਼ੀ ਇਕ ਅਜਿਹੀ ਸਬਜ਼ੀ ਹੈ, ਜਿਸ ਦੇ ਅੰਦਰ ਕੈਲਰੀ ਨਾਂਹ ਦੇ ਬਰਾਬਰ ਹੁੰਦੀ ਹੈ। ਲਗਭਗ 100 ਗ੍ਰਾਮ ਬੈਂਗਣ ’ਚ ਸਿਰਫ਼ 25 ਕੈਲਰੀਜ਼ ਹੁੰਦੀ ਹੈ, ਜਿਸ ਦੇ ਚੱਲਦਿਆਂ ਢਿੱਡ ਭਰ ਜਾਂਦਾ ਹੈ ਪਰ ਮੋਟਾਪਾ ਨਹੀਂ ਆਉਂਦਾ।
  2. ਅੱਗ ’ਤੇ ਭੁੰਨੇ ਹੋਏ ਬੈਂਗਣ ’ਚ ਸੁਆਦ ਅਨੁਸਾਰ ਸ਼ਹਿਦ ਪਾ ਕੇ ਰਾਤ ਨੂੰ ਖਾਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਨੀਂਦ ਚੰਗੀ ਆਉਂਦੀ ਹੈ। ਆਦਿਵਾਸੀਆਂ ਅਨੁਸਾਰ ਬੈਂਗਣ ਨੀਂਦ ਨਾ ਆਉਣ ਦੀ ਬੀਮਾਰੀ ਨੂੰ ਦੂਰ ਕਰਨ ’ਚ ਕਾਫ਼ੀ ਲਾਭਦਾਇਕ ਸਿੱਧ ਹੁੰਦਾ ਹੈ।
  3. ਗੁਜਰਾਤ ਦੇ ਹਰਬਲ ਜਾਣਕਾਰਾਂ ਅਨੁਸਾਰ ਬੈਂਗਣ ਦਾ ਸੂਪ ਤਿਆਰ ਕਰਨ ਲਈ ਉਸ ’ਚ ਹਿੰਗ ਤੇ ਲਸਣ ਸੁਆਦ ਅਨੁਸਾਰ ਮਿਲਾਉਣਾ ਚਾਹੀਦਾ ਹੈ। ਇਸ ਸੂਪ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਢਿੱਡ ਫੁੱਲਣਾ, ਗੈਸ, ਬਦਹਜ਼ਮੀ ਤੇ ਅਪਚਨ ਵਰਗੀਆਂ ਸਮੱਸਿਆਵਾਂ ਤੋਂ ਕਾਫ਼ੀ ਰਾਹਤ ਮਿਲਦੀ ਹੈ।
  4. ਪਾਤਾਲਕੋਟ ’ਚ ਆਦਿਵਾਸੀ ਬੈਂਗਣ ਨੂੰ ਭੁੰਨ ਲੈਂਦੇ ਹਨ, ਫਿਰ ਇਸ ’ਚ ਸੁਆਦ ਅਨੁਸਾਰ ਨਮਕ ਪਾ ਕੇ ਖਾਂਦੇ ਹਨ। ਆਦਿਵਾਸੀਆਂ ਅਨੁਸਾਰ ਬੈਂਗਣ ਨੂੰ ਇਸ ਤਰ੍ਹਾਂ ਚਬਾਉਣਾ ਖੰਘ ਨੂੰ ਠੀਕ ਕਰ ਦਿੰਦਾ ਹੈ।
  5. ਆਦਿਵਾਸੀ ਭੁੰਨੇ ਹੋਏ ਬੈਂਗਣ ’ਚ ਥੋੜ੍ਹੀ ਜਿਹੀ ਸ਼ੱਕਰ ਪਾ ਕੇ ਸਵੇਰੇ ਖ਼ਾਲੀ ਢਿੱਡ ਖਾਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਸਰੀਰ ’ਚ ਖ਼ੂਨ ਦੀ ਘਾਟ ਦੂਰ ਹੋ ਜਾਂਦੀ ਹੈ। ਆਦਿਵਾਸੀ ਇਸ ਫਾਰਮੂਲੇ ਨੂੰ ਮਲੇਰੀਆ ਰੋਗ ਦੇ ਇਲਾਜ ਤੋਂ ਬਾਅਦ ਦਿੰਦੇ ਹਨ।
  6. ਜੇਕਰ ਕਿਸੇ ਕਾਰਨ ਨਾਲ ਜ਼ਹਿਰੀਲੇ ਮਸ਼ਰੂਮ ਦੀ ਵਰਤੋਂ ਕਰ ਲਈ ਜਾਵੇ ਤਾਂ ਵਿਅਕਤੀ ਨੂੰ ਤੁਰੰਤ ਹੀ ਭੁੰਨੇ ਹੋਏ ਬੈਂਗਣ ਨੂੰ ਮਸਲ ਕੇ ਖਵਾਉਣਾ ਚਾਹੀਦਾ ਹੈ। ਇਸ ਨਾਲ ਮਸ਼ਰੂਮ ਦਾ ਜ਼ਹਿਰੀਲਾ ਅਸਰ ਖ਼ਤਮ ਹੋ ਜਾਂਦਾ ਹੈ। 
  7. ਬੈਂਗਣ ’ਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਤੇ ਇਸ ’ਚ ਪਾਏ ਜਾਣ ਵਾਲੇ ਕਾਰਬੋਹਾਈਡ੍ਰੇਟਸ ਮਾਤਰਾ ’ਚ ਘੁਲਣਸ਼ੀਲ ਗੁਣ ਹੁੰਦੇ ਹਨ। ਇਸ ਲਈ ਇਸ ਨੂੰ ਸ਼ੂਗਰ ਲਈ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਹੈ।
  8. ਬੈਂਗਣ ਦੀ ਵਰਤੋਂ ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗੀਆਂ ਲਈ ਉੱਤਮ ਮੰਨੀ ਜਾਂਦੀ ਹੈ। ਆਧੁਨਿਕ ਵਿਗਿਆਨ ਵੀ ਇਸ ਗੱਲ ਦੀ ਪੈਰਵੀ ਕਰਦਾ ਹੈ। ਹਮੇਸ਼ਾ ਦੇਖਿਆ ਗਿਆ ਹੈ ਕਿ ਸਰੀਰ ’ਚ ਲੋਹ ਤੱਤ ਜ਼ਿਆਦਾ ਨੁਕਸਾਨ ਕਰਦੇ ਹਨ ਤੇ ਅਜਿਹੇ ’ਚ ਨਾਸੁਨਿਨ ਨਾਂ ਦਾ ਰਸਾਇਣ, ਜੋ ਬੈਂਗਣ ’ਚ ਪਾਇਆ ਜਾਂਦਾ ਹੈ, ਇਹ ਸਰੀਰ ਦੇ ਲੋਹ ਤੱਤਾਂ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ ਤੇ ਇਸ ਨੂੰ ਆਮ ਬਣਾਉਣ ’ਚ ਮਦਦ ਕਰਦਾ ਹੈ।
  9. ਬੈਂਗਣ ਦੇ ਅੰਦਰ ਆਇਰਨ ਤੇ ਕੈਲਸ਼ੀਅਮ ਹੁੰਦਾ ਹੈ, ਜੋ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 

Rahul Singh

This news is Content Editor Rahul Singh