Health Tips: ਸਿਰ ਦੇ ਮਾਮੂਲੀ ਦਰਦ ਤੋਂ ਸ਼ੁਰੂ ਹੁੰਦਾ ਹੈ 'ਬ੍ਰੇਨ ਟਿਊਮਰ', ਜਾਣੋ ਇਸ ਦੇ ਲੱਛਣ ਅਤੇ ਕਾਰਨ

08/19/2023 5:53:23 PM

ਜਲੰਧਰ (ਬਿਊਰੋ)- ਹਰੇਕ ਵਿਅਕਤੀ ਦਾ ਦਿਮਾਗ ਸਾਰਾ ਦਿਨ ਲਗਾਤਾਰ ਕੰਮ ਕਰਦਾ ਰਹਿੰਦਾ ਹੈ, ਜਿਸ ਕਾਰਨ ਕਈ ਵਾਰ ਦਿਮਾਗ ਕਿਸੇ ਨਾ ਕਿਸੇ ਸਿਹਤ ਸਮੱਸਿਆ ਨਾਲ ਘਿਰ ਜਾਂਦਾ ਹੈ। ਇਹਨਾਂ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ 'ਬ੍ਰੇਨ ਟਿਊਮਰ'। ਅੱਜ ਦੇ ਸਮੇਂ ਵਿੱਚ ਬ੍ਰੇਨ ਟਿਊਮਰ (Brain Tumor) ਇੱਕ ਗੰਭੀਰ ਸਮੱਸਿਆ ਹੈ, ਜਿਸ ਦੇ ਸ਼ੁਰੂਆਤੀ ਲੱਛਣਾਂ ਦੇ ਬਾਰੇ ਸਾਨੂੰ ਦੇਰ ਨਾਲ ਪਤਾ ਲੱਗਦਾ ਹੈ। ਬ੍ਰੇਨ ਟਿਊਮਰ ਦੀ ਸਮੱਸਿਆ ਸਿਰ ਵਿੱਚ ਹਲਕੇ ਦਰਦ ਨਾਲ ਸ਼ੁਰੂ ਹੁੰਦੀ ਹੈ। ਜਿਵੇਂ-ਜਿਵੇਂ ਸਮਾਂ ਬੀਤਦਾ ਹੈ, ਇਹ ਦਰਦ ਵਧਣ ਲੱਗਦਾ ਹੈ। ਕੁਝ ਸਮੇਂ ਬਾਅਦ ਬ੍ਰੇਨ ਟਿਊਮਰ ਹੋਣ ਕਾਰਨ ਸਿਰ ਦਾ ਦਰਦ ਇੰਨਾ ਤੇਜ਼ ਹੋ ਜਾਂਦਾ ਹੈ ਕਿ ਤੁਸੀਂ ਇਸਨੂੰ ਬਰਦਾਸ਼ਤ ਵੀ ਨਹੀਂ ਕਰ ਸਕਦੇ। ਇਸੇ ਲਈ ਇਸ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਬ੍ਰੇਨ ਟਿਊਮਰ ਹੋਣ 'ਤੇ ਕਿਹੜੇ ਲੱਛਣ ਵਿਖਾਈ ਦਿੰਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ...

ਕੀ ਹੈ ਬ੍ਰੇਨ ਟਿਊਮਰ
ਇਹ ਬੀਮਾਰੀ ਦਿਮਾਗ ਵਿੱਚ ਅਸਧਾਰਨ ਸੈੱਲਾਂ ਦੇ ਇਕੱਠਾ ਹੋਣ ਕਾਰਨ ਹੁੰਦੀ ਹੈ। ਬ੍ਰੇਨ ਟਿਊਮਰ ਕੈਂਸਰ ਜਾਂ ਗੈਰ-ਕੈਂਸਰ ਹੋ ਸਕਦੇ ਹਨ। ਕੁਝ ਟਿਊਮਰ ਤੇਜ਼ੀ ਨਾਲ ਵਧਦੇ ਹਨ, ਜਦਕਿ ਕੁਝ ਹੌਲੀ-ਹੌਲੀ ਵਧਦੇ ਹਨ। ਦੱਸ ਦੇਈਏ ਕਿ ਸਿਰਫ਼ ਇੱਕ ਤਿਹਾਈ ਟਿਊਮਰ ਹੀ ਕੈਂਸਰ ਦੇ ਹੁੰਦੇ ਹਨ। ਬ੍ਰੇਨ ਟਿਊਮਰ ਬ੍ਰੇਨ ਫੰਕਸ਼ਨ ਅਤੇ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਦਿਮਾਗ ਵਿੱਚ ਪੈਦਾ ਹੋਣ ਵਾਲੇ ਟਿਊਮਰ ਨੂੰ ਪ੍ਰਾਇਮਰੀ ਟਿਊਮਰ ਕਿਹਾ ਜਾਂਦਾ ਹੈ। ਇੱਕ ਟਿਊਮਰ ਜੋ ਤੁਹਾਡੇ ਸਰੀਰ ਦੇ ਇੱਕ ਵੱਖਰੇ ਹਿੱਸੇ ਵਿੱਚ ਬਣਨ ਤੋਂ ਬਾਅਦ ਦਿਮਾਗ ਵਿੱਚ ਫੈਲਦਾ ਹੈ, ਨੂੰ ਸੈਕੰਡਰੀ ਜਾਂ ਮੈਟਾਸਟੈਟਿਕ ਬ੍ਰੇਨ ਟਿਊਮਰ ਕਿਹਾ ਜਾਂਦਾ ਹੈ। ਜਦੋਂ ਇਹ ਟਿਊਮਰ ਜ਼ਿਆਦਾ ਵਧਦਾ ਹੈ ਤਾਂ ਤੁਹਾਡੀ ਸਿਹਤ ਲਈ ਜਾਨਲੇਵਾ ਵੀ ਹੋ ਸਕਦਾ ਹੈ।

ਬ੍ਰੇਨ ਟਿਊਮਰ ਦੇ ਇਨ੍ਹਾਂ ਲੱਛਣਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼

. ਮਤਲੀ ਜਾਂ ਉਲਟੀਆਂ ਆਉਣਾ
. ਥਕਾਵਟ ਰਹਿਣਾ
. ਨੀਂਦ ਨਾ ਆਉਣਾ
. ਤੁਰਨ ਵਿੱਚ ਮੁਸ਼ਕਲ
. ਸਿਰ ਦਰਦ ਹੋਣਾ
. ਨਜ਼ਰ ਕਮਜ਼ੋਰ ਹੋਣਾ
. ਹੱਥ ਪੈਰ 'ਚ ਸਨਸਨੀ ਹੋਣਾ
. ਮੂਡ ਸਵਿੰਗ ਹੋਣਾ
. ਲਿਖਣ ਅਤੇ ਪੜ੍ਹਨ ਵਿੱਚ ਮੁਸ਼ਕਲ 
. ਚਿਹਰੇ ਅਤੇ ਹੱਥਾਂ-ਪੈਰਾਂ ਦੀ ਕਮਜ਼ੋਰੀ

ਜਾਣੋਂ ਕਿਹੜੇ ਕਾਰਨਾਂ ਕਰਕੇ ਹੁੰਦਾ ਹੈ ਬ੍ਰੇਨ ਟਿਊਮਰ

ਰੇਡੀਏਸ਼ਨ ਦੇ ਸਪੰਰਕ ਵਿੱਚ ਆਉਣ ਨਾਲ
ਦੱਸ ਦੇਈਏ ਕਿ ਜਿਹੜੇ ਲੋਕ ਐਕਸ-ਰੇ ਅਤੇ ਆਇਨਾਈਜ਼ਿੰਗ ਰੇਡੀਏਸ਼ਨ ਨਾਮਕ ਰੇਡੀਏਸ਼ਨ ਦੇ ਸੰਪਰਕ ਵਿੱਚ ਜ਼ਿਆਦਾ ਆਉਂਦੇ ਹਨ, ਉਹਨਾਂ ਨੂੰ ਬ੍ਰੇਨ ਟਿਊਮਰ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।

ਪਰਿਵਾਰ ਵਿੱਚ ਪਹਿਲਾਂ ਕਿਸੇ ਨੂੰ ਹੋਣ 'ਤੇ
ਜੇਕਰ ਤੁਹਾਡੇ ਪਰਿਵਾਰ ਵਿੱਚ ਪਹਿਲਾਂ ਕਿਸੇ ਨੂੰ ਬ੍ਰੇਨ ਟਿਊਮਰ ਹੋਇਆ ਹੈ, ਤਾਂ ਤੁਹਾਡੇ ਬ੍ਰੇਨ ਟਿਊਮਰ ਹੋਣ ਦੀ ਸੰਭਾਵਨਾ ਕਾਫੀ ਹੱਦ ਤੱਕ ਵੱਧ ਜਾਂਦੀ ਹੈ। ਦੱਸ ਦੇਈਏ ਕਿ ਬ੍ਰੇਨ ਟਿਊਮਰ ਵਾਲੇ ਸਿਰਫ਼ 5 ਤੋਂ 10 ਫ਼ੀਸਦੀ ਲੋਕਾਂ ਵਿੱਚ ਹੀ ਬ੍ਰੇਨ ਟਿਊਮਰ ਦਾ ਪਰਿਵਾਰਕ ਇਤਿਹਾਸ ਹੁੰਦਾ ਹੈ।

ਵੱਧਦੀ ਉਮਰ
ਬ੍ਰੇਨ ਟਿਊਮਰ ਵਰਗੀ ਭਿਆਨਕ ਬੀਮਾਰੀ ਦਾ ਖ਼ਤਰਾ ਉਮਰ ਦੇ ਨਾਲ ਵਧਦਾ ਰਹਿੰਦਾ ਹੈ। ਹਾਲਾਂਕਿ, ਬ੍ਰੇਨ ਟਿਊਮਰ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਬ੍ਰੇਨ ਟਿਊਮਰ ਦੀਆਂ ਕੁਝ ਕਿਸਮਾਂ ਸਿਰਫ਼ ਬੱਚਿਆਂ ਵਿੱਚ ਹੀ ਪਾਈਆਂ ਜਾਂਦੀਆਂ ਹਨ।

ਕੈਂਸਰ ਤੋਂ ਪੀੜਤ
ਜਿਹੜੇ ਬੱਚੇ ਕੈਂਸਰ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਬਾਅਦ ਵਿੱਚ ਬ੍ਰੇਨ ਟਿਊਮਰ ਨਾਮਕ ਭਿਆਨਕ ਬੀਮਾਰੀ ਵੀ ਹੋ ਸਕਦੀ ਹੈ। ਬਲੱਡ ਕੈਂਸਰ ਯਾਨੀ ਲਿਊਕੇਮੀਆ ਤੋਂ ਪੀੜਤ ਮਰੀਜ਼ਾਂ ਵਿੱਚ ਵੀ ਬ੍ਰੇਨ ਟਿਊਮਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

rajwinder kaur

This news is Content Editor rajwinder kaur