ਹੈਰਾਨ ਕਰ ਦੇਣਗੇ ਜ਼ਮੀਨ ''ਤੇ ਸੌਣ ਦੇ ਫ਼ਾਇਦੇ, ''ਪਿੱਠ ਦਰਦ'' ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਨੇ ਦੂਰ

Friday, Sep 27, 2024 - 11:13 AM (IST)

ਹੈਰਾਨ ਕਰ ਦੇਣਗੇ ਜ਼ਮੀਨ ''ਤੇ ਸੌਣ ਦੇ ਫ਼ਾਇਦੇ, ''ਪਿੱਠ ਦਰਦ'' ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਨੇ ਦੂਰ

ਨਵੀਂ ਦਿੱਲੀ- ਪਹਿਲਾਂ ਦੇ ਜ਼ਮਾਨੇ 'ਚ ਜਦੋਂ ਉੱਚੇ ਬੈੱਡ ਅਤੇ ਨਰਮ ਗੱਦੇ ਨਹੀਂ ਹੋਇਆ ਕਰਦੇ ਸਨ ਤਾਂ ਹਰ ਕੋਈ ਜ਼ਮੀਨ 'ਚ ਚਟਾਈ ਵਿਛਾ ਕੇ ਸੌਂਦਾ ਸੀ। ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਜ਼ਮੀਨ 'ਤੇ ਸੋਇਆ ਕਰਦੇ ਸਨ, ਜਿਸ 'ਚ ਉਨ੍ਹਾਂ ਨੂੰ ਮਜ਼ਾ ਵੀ ਆਉਂਦਾ ਸੀ। ਹਾਲਾਂਕਿ ਅਜਿਹਾ ਸੁਣਨ ਨੂੰ ਅੱਜ ਬਹੁਤ ਮੁਸ਼ਕਲ ਨਾਲ ਮਿਲੇਗਾ ਕਿ ਕੋਈ ਆਖੇ ਕਿ ਮੈਨੂੰ ਜ਼ਮੀਨ 'ਤੇ ਸੌਣਾ ਪਸੰਦ ਹੈ। ਪਰ ਭਾਰਤੀ ਪਰੰਪਰਾ ਦਾ ਇਹ ਇਕ ਹਿੱਸਾ ਰਿਹਾ ਹੈ। ਅੱਜ ਵੀ ਨਰਾਤਿਆਂ ਜਾਂ ਫਿਰ ਵਰਤ 'ਚ ਕਈ ਲੋਕ ਜ਼ਮੀਨ 'ਤੇ ਹੀ ਸੌਂਦੇ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਜ਼ਮੀਨ 'ਤੇ ਸੌਣ ਨਾਲ ਤੁਹਾਡੇ ਸਰੀਰ 'ਚ ਦਰਦ ਹੋ ਜਾਵੇਗਾ ਤਾਂ ਤੁਸੀਂ ਬਿਲਕੁੱਲ ਗਲਤ ਹੋ। ਅੱਜ ਅਸੀਂ ਤੁਹਾਨੂੰ ਜ਼ਮੀਨ 'ਤੇ ਸੌਣ ਦੇ ਫ਼ਾਇਦੇ ਦੱਸਾਂਗੇ। ਯਕੀਨਨ ਇਨ੍ਹਾਂ ਫ਼ਾਇਦਿਆਂ ਦੇ ਬਾਰੇ 'ਚ ਇਸ ਤੋਂ ਪਹਿਲਾਂ ਤੁਸੀਂ ਕਦੇ ਨਹੀਂ ਸੁਣਿਆ ਹੋਵੇਗਾ। 

PunjabKesari

ਜ਼ਮੀਨ ਦਾ ਠੰਡਾ ਤਾਪਮਾਨ ਹੁੰਦਾ ਹੈ ਜ਼ਿਆਦਾ ਆਰਾਮਦਾਇਕ
ਜਿਵੇਂ-ਜਿਵੇਂ ਗਰਮੀ ਵਧਦੀ ਹੈ ਘਰ ਦੇ ਅੰਦਰ ਦਾ ਤਾਪਮਾਨ ਭਾਵੇਂ ਹੀ ਗਰਮ ਹੋ ਜਾਵੇ ਪਰ ਜ਼ਮੀਨ ਦਾ ਤਾਪਮਾਨ ਠੰਡਾ ਹੀ ਰਹਿੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਜ਼ਮੀਨ 'ਤੇ ਸੋਵੋਗੇ ਤਾਂ ਤੁਹਾਨੂੰ ਚੰਗੀ ਨੀਂਦ ਆਵੇਗੀ। ਜਦੋਂ ਜ਼ਮੀਨ ਠੰਡੀ ਹੁੰਦੀ ਹੈ ਤਾਂ ਇਹ ਤੁਹਾਡੇ ਸਰੀਰ ਦੀ ਗਰਮੀ ਨੂੰ ਜ਼ਲਦ ਹੀ ਘੱਟ ਕਰ ਦਿੰਦੀ ਹੈ ਅਤੇ ਸਰੀਰ ਨੂੰ ਠੰਡਕ ਪਹੁੰਚਦੀ ਹੈ। 

ਪਿੱਠ ਦੇ ਦਰਦ ਤੋਂ ਮਿਲੇਗੀ ਰਾਹਤ 
ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਸਖ਼ਤ ਗੱਦਾ ਪਿੱਠ ਦਰਦ ਲਈ ਬਿਹਤਰ ਹੈ ਜਿਸ 'ਚੋਂ 75 ਫੀਸਦੀ ਆਰਥੋਪੇਡਿਕ ਸਰਜਨ ਸ਼ਾਮਲ ਹਨ। ਨੈਸ਼ਨਲ ਇੰਸਟੀਚਿਊਟ ਆਫ ਨਿਊਰੋਲਾਜ਼ੀਕਲ ਡਿਸਆਰਡਰਸ ਐਂਡ ਸਟਰੋਕ, ਪਿੱਠ ਦਰਦ ਦੇ ਪੀੜਤ ਲੋਕਾਂ ਨੂੰ ਸਖ਼ਤ ਥਾਂ 'ਤੇ ਸੌਣ ਦੀ ਸਲਾਹ ਦਿੰਦਾ ਹੈ। ਕਈ ਖੋਜਾਂ ਦੱਸਦੀਆਂ ਹਨ ਕਿ ਜ਼ਮੀਨ 'ਤੇ ਸੌਣ ਨਾਲ ਪਿੱਠ ਦਰਦ 'ਚ ਕਾਫ਼ੀ ਹੱਦ ਤੱਕ ਰਾਹਤ ਮਿਲਦੀ ਹੈ। 

PunjabKesari

ਖਰਾਬ ਪੋਸਚਰ ਕਾਰਨ ਹੋ ਸਕਦੈ ਦਰਦ
ਕਈ ਲੋਕ ਅਜਿਹੇ ਗੱਦੇ 'ਤੇ ਸੌਂਦੇ ਹਨ ਜੋ ਉਨ੍ਹਾਂ ਦੇ ਸਰੀਰ ਦੇ ਭਾਰ ਦੇ ਹਿਸਾਬ ਨਾਲ ਨਰਮ ਹੁੰਦੇ ਹਨ। ਜਦੋਂ ਗੱਦਾ ਲੋੜ ਤੋਂ ਜ਼ਿਆਦਾ ਨਰਮ ਹੁੰਦਾ ਹੈ ਤਾਂ ਅੰਦਰ ਵੱਲ ਧਸ ਜਾਂਦਾ ਹੈ ਜਿਸ ਕਾਰਨ ਸੌਂਦੇ ਸਮੇਂ ਪੋਸਚਰ ਵਿਗੜਣ ਲੱਗਦਾ ਹੈ। ਗਲਤ ਪੋਸਚਰ ਕਾਰਨ ਰੀੜ੍ਹ 'ਤੇ ਦਬਾਅ ਬਣਨ ਲੱਗਦਾ ਹੈ। ਅਜਿਹੇ 'ਚ ਜਦੋਂ ਤੁਸੀਂ ਜ਼ਮੀਨ 'ਤੇ ਸੌਂਦੇ ਹੋ ਤਾਂ ਰੀੜ੍ਹ ਨੂੰ ਸਿੱਧਾ ਕਰਨਾ ਆਸਾਨ ਹੋ ਜਾਂਦਾ ਹੈ ਅਤੇ ਸੌਣ ਦੀ ਮੁਦਰਾ ਵੀ ਠੀਕ ਹੋਣ ਲੱਗਦੀ ਹੈ।

ਅਨਿੰਦਰਾ ਦੀ ਸਮੱਸਿਆ ਹੁੰਦੀ ਹੈ ਠੀਕ
ਕਈ ਵਾਰ ਚੰਗੇ ਤੋਂ ਚੰਗੇ ਗੱਦਿਆਂ 'ਤੇ ਵੀ ਨੀਂਦ ਨਹੀਂ ਆਉਂਦੀ। ਇਸ ਦੇ ਪਿੱਛੇ ਤੁਹਾਡਾ ਗੱਦਾ ਵੱਡੀ ਸਮੱਸਿਆ ਹੋ ਸਕਦਾ ਹੈ। ਅਜਿਹੇ 'ਚ ਤੁਸੀਂ ਜ਼ਮੀਨ 'ਤੇ ਸੌਣ ਦਾ ਵਿਚਾਰ ਕਰ ਸਕਦੇ ਹੋ। ਸ਼ੁਰੂਆਤ 'ਚ ਤੁਹਾਨੂੰ ਥੋੜ੍ਹੀ ਜਿਹੀ ਪਰੇਸ਼ਾਨੀ ਜ਼ਰੂਰ ਮਹਿਸੂਸ ਹੋਵੇਗੀ ਪਰ ਜੇਕਰ ਇਕ ਵਾਰ ਤੁਹਾਡੇ ਸਰੀਰ ਨੂੰ ਆਦਤ ਹੋ ਗਈ ਤਾਂ ਤੁਹਾਨੂੰ ਜ਼ਮੀਨ 'ਤੇ ਸੌਣਾ ਜ਼ਿਆਦਾ ਚੰਗਾ ਲੱਗਣ ਲੱਗੇਗਾ।


author

sunita

Content Editor

Related News