ਅਨੀਮੀਆ ਦੀ ਬੀਮਾਰੀ ਤੋਂ ਗ੍ਰਸਤ ਰੋਗੀਆਂ ਲਈ ਫਾਇਦੇਮੰਦ ਹੈ ‘ਚਕੰਦਰ’, ਹੋਣਗੇ ਹੋਰ ਵੀ ਕਈ ਲਾਭ

01/29/2020 3:57:55 PM

ਜਲੰਧਰ – ਚਕੰਦਰ ਦੇਖਣ ਨੂੰ ਜਿੰਨੀ ਸੋਹਣੀ ਲੱਗਦੀ ਹੈ, ਉਸੇ ਤਰ੍ਹਾਂ ਉਸ ਦੀ ਵਰਤੋਂ ਕਰਨ ਨਾਲ ਸਾਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਚਕੰਦਰ ਖਾਣ ਨਾਲ ਬਲੱਡ ਸ਼ੂਗਰ, ਸਰੀਰਕ ਕਮਜ਼ੋਰੀ ਅਤੇ ਐਨੀਮੀਆ ਵਰਗੀਆਂ ਹੋਰ ਵੀ ਕਈ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਲਗਾਤਾਰ ਚਕੰਦਰ ਦਾ ਸੇਵਨ ਕਰਨ ਨਾਲ ਸਰੀਰ ’ਚ ਖੂਨ ਬਣਦਾ ਹੈ, ਜਿਸ ਨਾਲ ਕਦੇ ਖੂਨ ਦੀ ਕਮੀ ਨਹੀਂ ਹੁੰਦੀ। ਚਕੰਦਰ ’ਚ ਫੋਲਿਕ ਐਸਿਡ, ਫਾਇਬਰ, ਆਇਰਨ, ਵਿਟਾਮਿਨ, ਮਿਨਰਲ ਅਤੇ ਐਂਟੀਓਸੀਡੇਟ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ।  

ਚਕੰਦਰ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ...

1. ਕਬਜ਼
ਚਕੰਦਰ ‘ਚ ਫਾਇਬਰ ਦੀ ਮਾਤਰਾ ਹੁੰਦੀ ਹੈ। ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ। ਇਸ ਨੂੰ ਰੋਜ਼ ਖਾਣ ਨਾਲ ਪੇਟ ਸਹੀ ਰਹਿੰਦਾ ਹੈ। ਇਹ ਟਾਕਸੀਨ ਬਾਹਰ ਕੱਢਣ ‘ਚ ਮਦਦ ਕਰਦਾ ਹੈ।

2. ਬ੍ਰੇਨ ਪਾਵਰ ਵਧਾਉਣਾ
ਯੂਕੇ ਦੀ ਇਕ ਯੂਨੀਵਰਸਿਟੀ ਮੁਤਾਬਕ ਚਕੰਦਰ ਦਾ ਜੂਸ 16 ਫੀਸਦੀ ਸਰੀਰਕ ਸਮਰੱਥਾ ਨੂੰ ਵਧਾਉਂਦਾ ਹੈ। ਚਕੰਦਰ ਖਾਣ ਨਾਲ ਆਕਸੀਜਨ ਪੂਰੇ ਸਰੀਰ ‘ਚ ਪਹੁੰਚਦੀ ਹੈ, ਜਿਸ ਨਾਲ ਦਿਮਾਗ ਸਹੀ ਢੰਗ ਨਾਲ ਕੰਮ ਕਰਦਾ ਹੈ।

3. ਗਰਭ ਦੇ ਸਮੇਂ ਫਾਇਦੇਮੰਦ
ਚਕੰਦਰ ‘ਚ ਫੋਲਿਕ ਐਸਿਡ ਹੁੰਦਾ ਹੈ, ਜਿਹੜਾ ਗਰਭਵਤੀ ਔਰਤਾਂ ਅਤੇ ਬੱਚੇ ਲਈ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਚਕੰਦਰ ਨਾਲ ਊਰਜਾ ਵੀ ਮਿਲਦੀ ਹੈ।  

4. ਸ਼ੂਗਰ ਲਈ ਹੈ ਫਾਇਦੇਮੰਦ
ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੁੰਦੀ ਹੈ, ਉਨ੍ਹਾਂ ਲਈ ਚਕੰਦਰ ਖਾਣਾ ਬਹੁਤ ਫਾਇਦੇਮੰਦ ਹੈ। ਇਸ ਨਾਲ ਸ਼ੂਗਰ ਦਾ ਪੱਧਰ ਸਹੀ ਰਹਿੰਦਾ ਹੈ ਅਤੇ ਦੂਜੀ ਸਬਜ਼ੀਆਂ ‘ਚ ਸਭ ਤੋਂ ਘੱਟ ਕੈਲਰੀ ਹੁੰਦੀ ਹੈ। ਚਕੰਦਰ ਫੈਟ ਫ੍ਰੀ ਹੁੰਦਾ ਹੈ।

5. ਐਨੀਮੀਆ
ਲੋਕਾਂ ਦਾ ਮੰਨਣਾ ਹੈ ਕਿ ਚਕੰਦਰ ਲਾਲ ਰੰਗ ਦੀ ਹੁੰਦੀ ਹੈ। ਚਕੰਦਰ ਬਲੱਡ ਸ਼ੂਗਰ ਨੂੰ ਵਧਾਉਂਦੀ ਹੈ ਅਤੇ ਐਨੀਮਿਆ ਲਈ ਸਹੀ ਰਹਿੰਦੀ ਹੈ। ਚਕੁਦਰ ‘ਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਸਿਹਤ ਲਈ ਲਾਭਦਾਇਕ ਹੈ।

6. ਥਕਾਵਟ ਦੂਰ ਕਰੇ
ਚਕੰਦਰ ਖਾਣ ਨਾਲ ਸਰੀਰ ‘ਚ ਊਰਜਾ ਵੱਧਦੀ ਹੈ। ਨਾਈਟ੍ਰੇਟ ਹੋਣ ਕਾਰਨ ਸਰੀਰ ‘ਚ ਆਕਸੀਜਨ ਸਹੀ ਢੰਗ ਨਾਲ ਪੂਰੇ ਸਰੀਰ ‘ਚ ਜਾਂਦੀ ਹੈ। ਆਇਰਨ ਦੀ ਭਰਪੂਰ ਮਾਤਰਾ ਹੋਣ ਕਾਰਨ ਸਰੀਰਕ ਸਮਰੱਥਾ ਵੱਧਦੀ ਹੈ। 

7. ਅਨੀਮੀਆ 
ਅਨੀਮੀਆ ਦੀ ਬੀਮਾਰੀ ਤੋਂ ਗ੍ਰਸਤ ਰੋਗੀਆਂ ਲਈ ਚਕੰਦਰ ਬਹੁਤ ਫਾਇਦੇਮੰਦ ਹੈ। ਚਕੰਦਰ ’ਚ ਵਿਟਾਮਿਨ, ਆਇਰਨ ਅਤੇ ਮਿਨਰਲ ਹੁੰਦੇ ਹਨ, ਜੋ ਖੂਨ ਨੂੰ ਸਾਫ ਕਰਦੇ ਹਨ। ਇਸ ਨਾਲ ਖੂਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

8. ਸਟੈਮਿਨਾ 
ਜਿਹੜੇ ਲੋਕ ਜ਼ਿਆਦਾ ਕਸਰਤ ਜਾਂ ਕੰਮ ਕਰਦੇ ਹਨ ਅਤੇ ਕੰਮ ਦੇ ਦੌਰਾਨ ਕਾਫੀ ਘੰਟੇ ਖੜ੍ਹੇ ਰਹਿੰਦੇ ਹਨ, ਉਨ੍ਹਾਂ ਲੋਕਾਂ ਨੂੰ ਥਕਾਨ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਲੋਕਾਂ ਲਈ ਚਕੰਦਰ ਬਹੁਤ ਫਾਇਦੇਮੰਦ ਹੈ। ਚਕੰਦਰ ਖਾਣ ਨਾਲ ਐਨਰਜੀ ਲੈਵਲ ਵਧਦਾ ਹੈ।

9. ਪੇਟ ਅਤੇ ਭਾਰ ਨੂੰ ਘੱਟ ਕਰੇ
ਚਕੰਦਰ ਪੇਟ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਪੇਟ ’ਚ ਗੈਸ ਰਹਿਣ ਨਹੀਂ ਦਿੰਦੀ, ਉਸ ਨੂੰ ਬਾਹਰ ਕੱਢ ਦਿੰਦੀ ਹੈ। ਚਕੰਦਰ ਅੰਤੜਾ ਨੂੰ ਲਚਕੀਲਾ ਤੇ ਸ਼ਕਤੀਸ਼ਾਲੀ ਬਣਾਉਂਦਾ ਹੈ। ਪੇਟ ਦੀ ਜਲਣ ਤੇ ਸੋਜ ਨੂੰ ਮਿਟਾਉਂਦਾ ਹੈ। ਚਕੰਦਰ ’ਚ ਪਾਏ ਜਾਣ ਵਾਲੇ ਐਂਟੀਓਸੀਡੇਟ ਅਤੇ ਫਾਈਬਰ ਨਾਲ ਭਾਰ ਘੱਟ ਹੁੰਦਾ ਹੈ।

10. ਬਲੱਡ ਪ੍ਰੈਸ਼ਰ 
ਚਕੰਦਰ ਧਮਣੀਆਂ ਨੂੰ ਚੋੜਾ ਕਰਨ ’ਚ ਸਹਾਇਤਾ ਕਰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਦੀ ਘੱਟ ਰਹਿੰਦਾ ਹੈ। 

rajwinder kaur

This news is Content Editor rajwinder kaur