ਸਾਵਧਾਨ! ਜ਼ਰੂਰਤ ਤੋਂ ਜ਼ਿਆਦਾ ਨਮਕ ਦੇ ਸਕਦਾ ਹੈ ਇਨ੍ਹਾਂ ਬੀਮਾਰੀਆਂ ਨੂੰ ਸੱਦਾ

11/17/2018 3:41:52 PM

ਨਵੀਂ ਦਿੱਲੀ— ਇਕ ਸ਼ੋਧ 'ਚ ਪਾਇਆ ਗਿਆ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਪੰਜ ਗ੍ਰਾਮ ਨਮਕ ਤੋਂ ਇਕ ਗ੍ਰਾਮ ਵੀ ਜ਼ਿਆਦਾ ਮਾਤਰਾ 'ਚ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਹੋ ਸਕਦਾ ਹੈ। ਜ਼ਿਆਦਾ ਮਾਤਰਾ 'ਚ ਨਮਕ ਖਾਣ ਨਾਲ ਸਿਸਟੋਲਿਕ ਬਲੱਡ ਪ੍ਰੈਸ਼ਰ 'ਚ 2.86 ਐੱਮ.ਐੱਮ.ਐੱਚ.ਜੀ. 'ਚ ਵਾਧਾ ਹੁੰਦਾ ਹੈ।

ਸ਼ੋਧ 'ਚ ਪਾਇਆ ਗਿਆ ਹੈ ਕਿ ਨਮਕ ਤੁਹਾਡੀ ਸਿਹਤ ਨੂੰ ਉਦੋਂ ਤਕ ਨੁਕਸਾਨ ਨਹੀਂ ਪਹੁੰਚਾਉਂਦਾ ਜਦੋਂ ਤਕ ਕਿ ਤੁਸੀਂ ਇਕ ਨਿਰਧਾਰਿਤ ਮਾਤਰਾ ਲਗਭਗ ਦੋਗੁਣਾ ਨਮਕ ਦਾ ਸੇਵਨ ਨਹੀਂ ਕਰਦੇ। ਪੰਜ ਗ੍ਰਾਮ ਨਮਕ 12.5 ਗ੍ਰਾਮ ਨਮਕ ਦੇ ਬਰਾਬਰ ਹੁੰਦਾ ਹੈ।  ਉੱਥੇ ਹੀ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਵਿਅਕਤੀ ਨੂੰ ਦਿਨ 'ਚ ਪੰਜ ਗ੍ਰਾਮ ਨਮਕ ਦੀ ਮਾਤਰਾ ਲੈਣੀ ਚਾਹੀਦੀ ਹੈ।

Neha Meniya

This news is Content Editor Neha Meniya