ਬਾਥਰੂਮ ''ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!

Wednesday, Nov 06, 2024 - 10:33 AM (IST)

ਜਲੰਧਰ : ਅੱਜ ਦੇ ਸਮੇਂ ਵਿਚ ਦਿਨ ਦੀ ਸ਼ੁਰੂਆਤ ਫ਼ੋਨ ਤੋਂ ਬਿਨਾਂ ਨਹੀਂ ਹੁੰਦੀ। ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਸਾਰੇ ਲੋਕ ਆਪਣਾ ਫ਼ੋਨ ਹੀ ਚੈੱਕ ਕਰਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਫੋਨ ਦਾ ਇਸਤੇਮਾਲ ਕਰਨਾ ਹਰ ਕਿਸੇ ਦੀ ਆਦਤ ਬਣ ਚੁੱਕੀ ਹੈ। ਬੱਚੇ ਹੋਣ ਜਾਂ ਵੱਡੇ, ਸਾਰਾ ਦਿਨ ਫੋਨ 'ਤੇ ਰੁੱਝੇ ਰਹਿੰਦੇ ਹਨ। ਸਾਰੇ ਲੋਕ ਫੋਨ ਵਿੱਚ ਇੰਨਾ ਰੁੱਝੇ ਰਹਿੰਦੇ ਹਨ ਕਿ ਉਹ ਇਸਨੂੰ ਬਾਥਰੂਮ ਵਿਚ ਵੀ ਲੈ ਜਾਂਦੇ ਹਨ, ਜੋ ਗ਼ਲਤ ਆਦਤ ਹੈ। ਮਾਹਿਰਾਂ ਮੁਤਾਬਕ ਬਾਥਰੂਮ 'ਚ ਬੈਠ ਕੇ ਘੰਟਿਆਂ ਤੱਕ ਫੋਨ ਦੀ ਵਰਤੋਂ ਕਰਨਾ ਸਿਹਤ ਲਈ ਹਾਨੀਕਾਰਕ ਹੈ। ਇਸ ਨਾਲ ਕਈ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਬਾਥਰੂਮ 'ਚ ਬੈਠ ਕੇ ਫੋਨ ਦੀ ਵਰਤੋਂ ਕਰਨ ਨਾਲ ਕਿਹੜੇ ਨੁਕਸਾਨ ਤੇ ਬੀਮਾਰੀਆਂ ਹੁੰਦੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ... 

ਇਹ ਵੀ ਪੜ੍ਹੋ - ਵੱਡੀ ਖ਼ਬਰ : ਔਰਤਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ ਚੁੱਕਿਆ ਅਹਿਮ ਕਦਮ

ਬਾਥਰੂਮ 'ਚ ਫੋਨ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ
ਦਰਅਸਲ, ਟਾਇਲਟ ਸੀਟ 'ਤੇ ਕਈ ਛੋਟੇ ਕੀਟਾਣੂ ਅਤੇ ਬੈਕਟੀਰੀਆ ਜਮ੍ਹਾ ਹੁੰਦੇ ਹਨ, ਜੋ ਫੋਨ 'ਤੇ ਵੀ ਆਪਣਾ ਹਮਲਾ ਕਰ ਦਿੰਦੇ ਹਨ। ਫੋਨ 'ਚ ਮੌਜੂਦ ਬੈਕਟੀਰੀਆ ਤੁਹਾਡੇ ਹੱਥਾਂ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਚਿਪਕ ਸਕਦੇ ਹਨ। ਫਿਰ ਇਹ ਕੀਟਾਣੂ ਮੂੰਹ ਰਾਹੀਂ ਸਰੀਰ 'ਚ ਦਾਖਲ ਹੁੰਦੇ ਹਨ, ਜਿਸ ਨਾਲ ਢਿੱਡ ਦਰਦ ਅਤੇ ਅੰਤੜੀਆਂ 'ਚ ਇਨਫੈਕਸ਼ਨ ਹੁੰਦੀ ਹੈ। 

ਟਾਇਲੈਟ ’ਚ ਹੁੰਦੀ ਕਟਾਣੂਆਂ ਦੀ ਭਰਮਾਰ
ਅਸਲ 'ਚ ਟਾਇਲਟ ਦੇ ਅੰਦਰ ਈ-ਕੁਲੀਨ, ਸ਼ਿਗੇਲਾ, ਹੈਪੇਟਾਈਟਿਸ-ਏ.ਆਰ.ਐੱਸ.ਏ., ਮੋਰੋਵਾਇਰਸ ਅਤੇ ਗੈਸਟ੍ਰੋਇੰਟੈਸਟਾਈਨਲ ਵਾਇਰਸ ਜਿਹੇ ਕਈ ਤਰ੍ਹਾਂ ਦੇ ਹਾਨੀਕਾਰਨ ਕੀਟਾਣੂ ਹੁੰਦੇ ਹਨ, ਜੋ ਸਾਨੂੰ ਡਾਇਰੀਆ, ਉਲਟੀ ਜਾਂ ਢਿੱਡ ’ਚ ਦਰਦ ਜਿਹੀਆਂ ਬੀਮਾਰੀਆਂ ਦਾ ਸ਼ਿਕਾਰ ਬਣਾ ਸਕਦੇ ਹਨ। ਨਾਲ ਹੀ ਸਾਲਮੋਨੈਲਾ, ਸਟ੍ਰੈਪਟੋਕੋਕ ਦੀ ਵਜ੍ਹਾ ਨਾਲ ਸਾਨੂੰ ਕਈ ਤਰ੍ਹਾਂ ਦੀ ਚਮੜੀ ਦੇ ਰੋਗ ਵੀ ਹੋ ਸਕਦੇ ਹਨ।

ਇਹ ਵੀ ਪੜ੍ਹੋ - ਸਰਕਾਰੀ ਕਰਮਚਾਰੀਆਂ ਨੇ ਭੁੱਲ ਕੇ ਵੀ ਕੀਤਾ ਆਹ ਕੰਮ, ਤਾਂ ਜਾਵੇਗੀ ਨੌਕਰੀ, ਜਾਰੀ ਹੋਏ ਹੁਕਮ

ਲੱਕ ਵਿਚ ਦਰਦ ਹੋਣ ਦੀ ਸਮੱਸਿਆ
ਜ਼ਿਆਦਾ ਸਮੇਂ ਤੱਕ ਬਾਥਰੂਮ 'ਚ ਬੈਠ ਕੇ ਫੋਨ ਦੀ ਵਰਤੋਂ ਕਰਨ ਕਰਨ ਨਾਲ ਲੱਕ ਵਿਚ ਦਰਦ ਹੋਣ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਮਾਸਪੇਸ਼ੀਆਂ ਵਿਚ ਅਕੜਾਅ, ਰੀੜ੍ਹ ਦੀ ਹੱਡੀ ਵਿਚ ਦਰਦ ਹੋਣ ਦੇ ਨਾਲ-ਨਾਲ ਲੱਕ ਵਿਚ ਵੀ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ।

ਮੋਬਾਈਲ ਫੋਨ ’ਤੇ ਜੰਮ੍ਹ ਸਕਦੇ ਹਨ ਇਹ ਕੀਟਾਣੂ
ਫਲੈਸ਼ ਅਤੇ ਦੀਵਾਰਾਂ ਆਦਿ ’ਤੇ ਹੱਥ ਲੱਗਣ ਦੌਰਾਨ ਇਹ ਕੀਟਾਣੂ ਸਾਡੇ ਹੱਥਾਂ ’ਚ ਵੀ ਆ ਜਾਂਦੇ ਹਨ। ਜਦੋਂ ਅਸੀਂ ਟਾਇਲਟ ’ਚ ਮੋਬਾਈਨ ਫੋਨ ਦੀ ਵਰਤੋਂ ਕਰਦੇ ਹਾਂ ਤਾਂ ਇਹੀਂ ਕੀਟਾਣੀ ਸਾਡੇ ਸਮਾਰਟਫੋਨ ਦੀ ਸਕੀਨ ਅਤੇ ਕਵਰ ’ਤੇ ਚਲੇ ਜਾਂਦੇ ਹਨ। 

ਇਹ ਵੀ ਪੜ੍ਹੋ - ਵਿਦਿਆਰਥੀਆਂ ਦੀ ਮੌਜਾਂ : ਨਵੰਬਰ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ

ਕਬਜ਼ ਦੀ ਸਮੱਸਿਆ
ਬਾਥਰੂਮ ਵਿਚ ਫੋਨ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਰਿਪੋਰਟ ਅਨੁਸਾਰ ਜ਼ਿਆਦਾ ਦੇਰ ਬਾਥਰੂਮ ਵਿਚ ਫੋਨ ਲੈ ਕੇ ਬੈਠੇ ਰਹਿਣ ਵਾਲੇ ਲੋਕ ਢਿੱਡ ਸਾਫ਼ ਕਰਨ ਲਈ ਖ਼ੁਦ ਜ਼ੋਰ ਲਗਾਉਂਦੇ ਹਨ, ਜਿਸ ਨਾਲ ਕਬਜ਼ ਦੀ ਸਮੱਸਿਆ ਹੋਣ ਦਾ ਖ਼ਤਰਾ ਰਹਿੰਦਾ ਹੈ।

ਪ੍ਰਭਾਵਿਤ ਹੋ ਸਕਦੀ ਮਾਨਸਿਕ ਸਿਹਤ
ਬਾਥਰੂਮ 'ਚ ਫੋਨ ਇਸਤੇਮਾਲ ਕਰਨ ਦੀ ਆਦਤ ਨਾਲ ਮਾਨਸਿਕ ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਤਣਾਅ ਹੋਣ ਦੇ ਨਾਲ-ਨਾਲ ਕਿਸੇ ਵੀ ਚੀਜ਼ 'ਤੇ ਧਿਆਨ ਕੇਂਦਰਿਤ ਕਰਨ ਵਿਚ ਮੁਸ਼ਕਿਲ ਹੁੰਦੀ ਹੈ। ਕਈ ਵਾਰ ਇਸ ਸਮੱਸਿਆ ਨਾਲ ਨੀਂਦ ਵੀ ਨਹੀਂ ਆਉਂਦੀ। 

ਇਹ ਵੀ ਪੜ੍ਹੋ - Pizza ਖਾਣ ਦੇ ਸ਼ੌਕੀਨ ਲੋਕ ਸਾਵਧਾਨ! ਨਿਕਲੇ ਜ਼ਿੰਦਾ ਕੀੜੇ, ਵੀਡੀਓ ਵਾਇਰਲ 

ਗਰਦਨ-ਪਿੱਠ ਵਿਚ ਦਰਦ
ਬਾਥਰੂਮ ਦੀ ਟਾਇਲਟ ਸੀਟ 'ਤੇ ਜ਼ਿਆਦਾ ਦੇਰ ਤੱਕ ਬੈਠ ਕੇ ਫੋਨ ਦਾ ਇਸਤੇਮਾਲ ਕਰਨ ਨਾਲ ਗੋਡਿਆਂ 'ਚ ਦਰਦ ਹੋਣ ਦੀ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਸਮੇਂ ਤੱਕ ਝੁੱਕ ਕੇ ਫੋਨ ਦੀ ਵਰਤੋਂ ਕਰਨ ਨਾਲ ਗਰਦਨ ਅਤੇ ਪਿੱਠ ਵਿਚ ਦਰਦ ਵੀ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News