ਭਾਰ ਨੂੰ ਘੱਟ ਕਰਨ ਲਈ ਲੱਸੀ ''ਚ ਮਿਲਾਓ ਇਹ ਚੀਜ਼ਾਂ, ਮਿਲਣਗੇ ਫਾਇਦੇ

05/16/2019 1:49:42 PM

ਜਲੰਧਰ— ਅੱਗ ਵਾਂਗੂ ਵਰਦੀ ਗਰਮੀ 'ਚ ਲੋਕ ਸਕੂਨ ਲੈਣ ਲਈ ਕਈ ਤਰ੍ਹਾਂ ਦੇ ਪੀਣ ਵਾਲੇ ਪਦਾਰਥ ਲੈਂਦੇ ਹਨ। ਇਸ ਮੌਸਮ 'ਚ ਮੈਂਗੋ ਸ਼ੇਕ, ਗੰਨੇ ਦਾ ਰਸ ਅਤੇ ਲੱਸੀ ਪਿਆਸ ਨੂੰ ਮਿਟਾਉਣ ਲਈ ਅਤੇ ਤੇਜ਼ੀ ਨਾਲ ਰਾਹਤ ਪਾਉਣ ਲਈ ਇਨ੍ਹਾਂ ਦਾ ਸੇਵਨ ਕਰਨਾ ਚਾਹੀਦਾ ਹੈ। ਲੱਸੀ ਦਹੀਂ ਤੋਂ ਬਣਾਈ ਜਾਂਦੀ ਹੈ। ਇਸ ਦੀ ਠੰਢੀ ਤਸੀਰ ਹੋਣ ਕਾਰਨ ਇਹ ਸਿਹਤ ਲਈ ਕਾਫੀ ਫਾਇਦੇਮੰਦ ਪਹੁੰਚਾਉਂਦੀ ਹੈ। ਇਸ 'ਚ ਅਜਿਹੇ ਕਈ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਲਈ ਕਾਫੀ ਫਾਇਦੇਮੰਦ ਹਨ। ਕਿ ਤੁਸੀਂ ਜਾਣਦੇ ਹੋ ਕਿ ਲੱਸੀ ਮੋਟਾਪਾ ਘਟਾਉਣ 'ਚ ਕਾਫੀ ਮਦਦ ਕਰਦੀ ਹੈ। ਖਾਲੀ ਪੇਟ ਇਹ ਖਾਸ ਲੱਸੀ ਨੂੰ ਪੀ ਕੇ ਸਾਰਾ ਦਿਨ ਤੁਹਾਨੂੰ ਪੇਟ ਭਰਿਆ ਮਹਿਸੂਸ ਹੋਵੇਗਾ ਅਤੇ ਇਸ ਨਾਲ ਤੁਹਾਡਾ ਭਾਰ ਵੀ ਕਾਫੀ ਜਲਦੀ ਘੱਟ ਹੋਵੇਗਾ।


ਇੰਝ ਕਰੋ ਲੱਸੀ 'ਚ ਕੇਲੇ ਦੀ ਵਰਤੋਂ 
ਰੋਜ਼ ਸਵੇਰੇ ਦਹੀਂ ਨਾਲ ਇਕ ਕੇਲਾ ਪਾਕੇ ਮਿਕਸੀ 'ਚ ਮੈਸ਼ ਕਰੋ। ਖਾਲੀ ਪੇਟ ਇਹ ਖਾਸ ਲੱਸੀ ਨੂੰ ਪੀਣ ਨਾਲ ਸਾਰਾ ਦਿਨ ਤੁਹਾਨੂੰ ਭਰਿਆ ਹੋਇਆ ਪੇਟ ਮਹਿਸੂਸ ਹੋਵੇਗਾ ਅਤੇ ਇਸ ਨਾਲ ਤੁਹਾਡਾ ਭਾਰ ਵੀ ਕਾਫੀ ਜਲਦੀ ਘਟਨਾ ਸ਼ੁਰੂ ਹੋ ਜਾਵੇਗਾ। ਇਸ ਲੱਸੀ ਨੂੰ ਪੀ ਕੇ ਤੁਹਾਡੀ ਖਾਣਾ ਨਾ ਪਚਣ ਦੀ ਸ਼ਿਕਾਇਤ, ਟਿੱਡ 'ਚ ਜਲਨ, ਭਾਰਾਪਣ ਅਤੇ ਸੀਨੇ 'ਚ ਜਲਨ ਦੀ ਸ਼ਿਕਾਇਤ ਵੀ ਦੂਰ ਹੋ ਜਾਵੇਗੀ। 


ਰੋਟੀ ਨਾਲ ਪੀਓ ਨਮਕੀਨ ਲੱਸੀ
ਲਸੀ ਵਿੱਚ ਕਾਫੀ ਘੱਟ ਕੈਲੋਰੀ ਹੋਣ ਦੇ ਬਾਵਜੂਦ ਵੀ ਇਸ 'ਚ ਵੱਡੀ ਮਾਤਰਾ 'ਚ ਵਿਟਾਮਿਨ ਭਰਪੂਰ ਹੁੰਦੇ ਹਨ। ਸਰੀਰ ਦੇ ਵਿਕਾਸ ਲਈ ਇਹ ਕਾਫੀ ਜ਼ਰੂਰੀ ਹੁੰਦੇ ਹਨ। ਰੋਟੀ ਦੇ ਨਾਲ ਨਮਕੀਨ ਲੱਸੀ ਪੀਣ ਨਾਲ ਰੋਟੀ ਆਸਾਨੀ ਨਾਲ ਪਚ ਜਾਂਦੀ ਹੈ। ਨਮਕੀਨ ਲੱਸੀ ਪੀਣ ਨਾਲ ਰੋਟੀ ਆਸਾਨੀ ਨਾਲ ਪਚ ਜਾਂਦੀ ਹੈ।ਇਸ ਨਾਲ ਪੇਟ ਵਿਚ ਭਾਰੀਪਣ ਅਤੇ ਖਾਣਾ ਨਾ ਪਚਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। 


ਗੈਸ ਦੀ ਸਮੱਸਿਆ ਕਰੇ ਦੂਰ
ਗੈਸ ਦੀ ਸਮੱਸਿਆ ਦੂਰ ਕਰਨ ਲਈ ਮੱਠੇ 'ਚ ਬਾਰੀਕ ਪੀਸੀ ਹੋਈ ਮਿਸ਼ਰੀ, ਪੀਸੀ ਹੋਈ ਕਾਲੀ ਮਿਰਚ ਅਤੇ ਸੇਂਧਾ ਨਮਕ ਮਿਲਾਕੇ ਪੀ ਸਕਦੇ ਹੋ। ਲੱਸੀ 'ਚ ਲੈਟੋਕਸ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਦੀ ਇੰਮਿਊਨਿਟੀ ਵਧਦੀ ਹੈ ਅਤੇ ਸਰੀਰ 'ਚ ਤਾਕਤ ਆਉਂਦੀ ਹੈ। ਇਸ ਨਾਲ ਪੇਟ 'ਚ ਭਾਰੀਪਣ ਅਤੇ ਖਾਣਾ ਨਾ ਪਚਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

shivani attri

This news is Content Editor shivani attri