ਮੂੰਹ ਦੇ ਛਾਲਿਆਂ ਨੂੰ ਠੀਕ ਕਰਦਾ ਹੈ ‘ਬਬੂਲ’, ਜਾਣੋ ਹੋਰ ਵੀ ਕਈ ਫਾਇਦੇ

01/31/2020 2:18:27 PM

ਜਲੰਧਰ - ਬਬੂਲ ਭਾਰਤ ’ਚ ਪਾਇਆ ਜਾਣ ਵਾਲਾ ਇਕ ਕੰਡੇਦਾਰ ਰੁੱਖ ਹੈ। ਇਸ ਦੇ ਪੌਦੇ ਸੰਘਣੇ ਅਤੇ ਵੱਡੇ ਹੁੰਦੇ ਹਨ ਅਤੇ ਇਸ ਦੀ ਲੱਕੜੀ ਬਹੁਤ ਮਜ਼ਬੂਤ ਹੁੰਦੀ ਹੈ। ਬਬੂਲ ਦੇ ਪੱਤੇ ਆਂਵਲੇ ਦੇ ਪੱਤੇ ਦੇ ਮੁਕਾਬਲੇ ਬਹੁਤ ਛੋਟੇ ਅਤੇ ਸੰਘਣੇ ਹੁੰਦੇ ਹਨ। ਬਬੂਲ ਦੀਆਂ ਫਲੀਆਂ 7 ਤੋਂ 8 ਇੰਚ ਲੰਬੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਆਕਾਰ ਚਪਟਾ ਹੁੰਦਾ ਹੈ। ਭਾਰਤ ’ਚ ਬਬੂਲ ਦੀਆਂ ਹਰੀਆਂ ਪਤਲੀਆਂ ਟਾਹਣੀਆਂ ਨੂੰ ਪਿੰਡਾਂ ’ਚ ਦੰਦਾਂ ਦੀ ਸਫ਼ਾਈ ਦੇ ਲਈ ਵਰਤਿਆ ਜਾਂਦਾ ਹੈ। ਬਬੂਲ ਆਪਣੇ ਅਦਭੁੱਤ ਲਾਭ ਤੋਂ ਇਲਾਵਾ ਪੌਸ਼ਕ ਤੱਤ, ਵਿਟਾਮਿਨ ਅਤੇ ਖਣਿਜਾਂ ਦਾ ਇਕ ਚੰਗਾ ਸ੍ਰੋਤ ਹੈ। ਦੱਸ ਦੇਈਏ ਕਿ 100 ਗ੍ਰਾਮ ਬਬੂਲ ’ਚ 4.28 ਮਿਲੀਗ੍ਰਾਮ ਆਇਰਨ, 0.902 ਮਿਲੀਗ੍ਰਾਮ ਮੈਗਨੀਜ਼, 13.92 ਗ੍ਰਾਮ ਪ੍ਰੋਟੀਨ, 6.63 ਗ੍ਰਾਮ ਵਸਾ ਅਤੇ 0.256 ਮਿਲੀਗ੍ਰਾਮ ਜਸਤਾ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ।

ਬਬੂਲ ਦੀ ਵਰਤੋਂ ਕਿਵੇਂ ਕਰੀਏ: 
ਇਸ ਨੂੰ ਕਾੜ੍ਹੇ ਦੇ ਰੂਪ ’ਚ 50 ਗ੍ਰਾਮ ਤੋਂ 100 ਗ੍ਰਾਮ ਤੱਕ, ਗੂੰਦ ਦੇ ਰੂਪ ’ਚ 5 ਤੋਂ 10 ਗ੍ਰਾਮ ਤੱਕ ਅਤੇ ਚੂਰਣ ਦੇ ਰੂਪ ’ਚ 3 ਤੋਂ 6 ਗ੍ਰਾਮ ਤੱਕ ਲੈਣਾ ਚਾਹੀਦਾ ਹੈ।

ਬਬੂਲ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਫਾਇਦੇ...

1. ਬਬੂਲ ਦੀ ਗੂੰਦ ਸਰੀਰ ਲਈ ਲਾਭਦਾਇਕ
ਬਬੂਲ ਦੀ ਗੂੰਦ ਪਿਤ ਅਤੇ ਵਾਤ ਦਾ ਨਾਸ਼ ਕਰਨ ਵਾਲੀ ਹੁੰਦੀ ਹੈ। ਇਹ ਜਲਨ ਨੂੰ ਦੂਰ ਕਰਨ ਵਾਲਾ, ਜ਼ਖਮ ਨੂੰ ਭਰਨ ਵਾਲਾ, ਖੂਨ ਨੂੰ ਸਾਫ ਕਰਨ ਵਾਲਾ ਹੁੰਦਾ ਹੈ। ਬਬੂਲ ਦੇ ਪੱਤੇ, ਗੂੰਦ ਅਤੇ ਛਿੱਲ ਸਾਰੀਆਂ ਚੀਜਾਂ ਬਹੁਤ ਕੰਮ ਦੀਆਂ ਹਨ।

2. ਗੋਡਿਆਂ ਦੇ ਦਰਦ ਨੂੰ ਫਾਇਦਾ
ਬਬੂਲ ਦੀ ਫਲੀ ਨੂੰ ਧੁੱਪ ’ਚ ਸੁਕਾ ਕੇ ਪਾਊਡਰ ਬਣਾ ਲਵੋ ਅਤੇ 1 ਚਮਚ ਦੀ ਮਾਤਰਾ ’ਚ ਕੋਸੇ ਪਾਣੀ ਨਾਲ ਖਾਣਾ ਖਾਣ ਤੋਂ ਇਕ ਘੰਟੇ ਬਾਅਦ ਖਾਓ। 2-3 ਮਹੀਨੇ ਲਗਾਤਾਰ ਸੇਵਨ ਕਰਨ ਨਾਲ ਤੁਹਾਡੇ ਗੋਡਿਆਂ ਦਾ ਦਰਦ ਬਿਲਕੁਲ ਸਹੀ ਹੋ ਸਕਦਾ ਹੈ।

3. ਅੱਖਾਂ ਦੇ ਰੋਗ ’ਚ ਲਾਭ
ਅੱਖਾਂ ਦਾ ਰੋਗ ਹੋ ਜਾਣ ’ਤੇ ਬਬੂਲ ਦੀ ਵਰਤੋਂ ਕਰਨੀ ਚਾਹੀਦੀ ਹੈ। ਬਬੂਲ ਦੇ ਪੱਤੇ ਪੀਸ ਕੇ ਅੱਖਾਂ ‘ਤੇ ਰੱਖਣ ਨਾਲ ਕੁਝ ਸਮੇਂ ਬਾਅਦ ਅੱਖਾਂ ਨੂੰ ਆਰਾਮ ਮਿਲ ਜਾਂਦਾ ਹੈ। 

4. ਮੂੰਹ ਦੇ ਛਾਲਿਆਂ ਲਈ
ਮੂੰਹ ’ਚ ਹੋਣ ਵਾਲੇ ਛਾਲਿਆਂ ਦੀ ਸਮੱਸਿਆ ਨੂੰ ਠੀਕ ਕਰਨ ਲਈ ਬਬੂਲ ਨੂੰ ਸ਼ਾਮਲ ਕਰੋ। ਬਬੂਲ ਦੀ ਛਿੱਲੜ ਨੂੰ ਸੁਕਾ ਕੇ ਚੂਰਣ ਬਣਾ ਲਵੋ ਅਤੇ ਛਾਲਿਆਂ ਵਾਲੀ ਜਗ੍ਹਾ ‘ਤੇ ਲਗਾਓ, ਜਲਦੀ ਹੀ ਛਾਲੇ ਠੀਕ ਹੋ ਜਾਣਗੇ।

5. ਦੰਦਾਂ ਦੀ ਸਮੱਸਿਆ
ਦੰਦਾਂ ਦੀ ਸਮੱਸਿਆ ਹੋਣ ’ਤੇ ਬਬੂਲ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਬਬੂਲ ਦੀ ਫਲੀ ਦੇ ਛਿਲਕੇ ਦੀ ਰਾਖ ਬਣਾ ਲਓ ਅਤੇ ਉਸ ’ਚ ਨਮਕ ਮਿਲਾ ਕੇ ਦੰਦਾਂ ਦੀ ਸਫ਼ਾਈ ਕਰੋ। ਅਜਿਹਾ ਕਰਨ ਨਾਲ ਹਰ ਪ੍ਰਕਾਰ ਦੇ ਦੰਦਾਂ ਦੇ ਦਰਦ ਦੂਰ ਹੋ ਜਾਣਗੇ। ਦੰਦਾਂ ’ਚ ਕੀੜਾ ਲੱਗ ਗਿਆ ਹੋਵੇ ਤਾਂ ਬਬੂਲ ਛਿਲਕੇ ਦੇ ਕਾੜ੍ਹੇ ਨਾਲ ਦਿਨ ’ਚ 4 ਵਾਰ ਕੁਰਲੀ ਕਰੋ। ਇਸ ਨਾਲ ਫਾਇਦਾ ਮਿਲੇਗਾ।

6. ਸੁੱਕੀ ਖੰਘ ਲਈ ਲਾਭਦਾਇਕ
ਸੁੱਕੀ ਖੰਘ ਹੋਣ ’ਤੇ ਬਬੂਲ ਦੀ ਵਰਤੋਂ ਕਰਨਾ ਲਾਭਦਾਇਕ ਸਿੱਧ ਹੁੰਦਾ ਹੈ। ਬਬੂਲ ਦੀ ਗੂੰਦ ਅਤੇ ਸ਼ੱਕਰ ਬਰਾਬਰ ਮਾਤਰਾ ’ਚ ਪੀਸ ਲਵੋ। ਛੋਟੇ ਬੇਰ ਦੇ ਸਾਮਾਨ ਗੋਲੀ ਬਣ ਕੇ ਇਕ ਗੋਲੀ ਚੂਸਣ ਨਾਲ ਖੰਘ ਨੂੰ ਆਰਾਮ ਮਿਲਦਾ ਹੈ। ਬਬੂਲ ਦੇ ਗੂੰਦ ਦੇ ਛੋਟੇ ਜਿਹੇ ਟੁੱਕੜੇ ਨੂੰ ਮੂੰਹ ’ਚ ਲੈ ਕੇ ਚੂਸਣ ਨਾਲ ਖੰਘ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

 

rajwinder kaur

This news is Content Editor rajwinder kaur