Health Tips: ਫਾਈਬਰ ਨਾਲ ਭਰਪੂਰ ਹੁੰਦੀ ਹੈ ਬੇਹੀ ਰੋਟੀ, ਇਸ ਤਰੀਕੇ ਨਾਲ ਖਾਣ ''ਤੇ ਹੋਣਗੇ ਕਈ ਫ਼ਾਇਦੇ

08/22/2023 1:39:12 PM

ਜਲੰਧਰ - ਰਾਤ ਦਾ ਬਚਿਆ ਭੋਜਨ ਸਵੇਰ ਦੇ ਸਮੇਂ ਖਾਣਾ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। 12 ਘੰਟਿਆਂ ਤੋਂ ਜ਼ਿਆਦਾ ਰੱਖਿਆ ਹੋਇਆ ਭੋਜਨ ਫੂਡ ਪੋਇਜ਼ਨਿੰਗ ਵਰਗੀਆਂ ਕਈ ਬੀਮਾਰੀਆਂ ਪੈਦਾ ਕਰਦਾ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਬੇਹੀ ਰੋਟੀ ਖਾਣ ਨਾਲ ਪੋਸ਼ਕ ਤੱਤਾਂ ਦੀ ਮਾਤਰਾ ਘੱਟ ਹੋਣ ਲੱਗਦੀ ਹੈ। ਅਜਿਹੇ ਭੋਜਨ ਅਕਸਰ ਲੋਕ ਦੁਬਾਰਾ ਗਰਮ ਕਰਨ ਤੋਂ ਬਾਅਦ ਹੀ ਖਾਂਦੇ ਹਨ, ਜਦਕਿ ਅਜਿਹਾ ਕਰਨਾ ਸਰੀਰ ਲਈ ਖ਼ਤਰਨਾਕ ਹੁੰਦਾ ਹੈ। ਅਨਾਜ ਨਾਲ ਬਣੀ ਰੋਟੀ ਇਸ ਮਾਮਲੇ 'ਚ ਬਿਲਕੁਲ ਵੱਖ ਹੈ। ਬੇਹੀ ਰੋਟੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਰੋਟੀ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਭੋਜਨ ਨੂੰ ਪਚਾਉਣ 'ਚ ਕਾਫ਼ੀ ਮਦਦ ਕਰਦੀ ਹੈ। ਬੇਹੀ ਰੋਟੀ ਖਾਣ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ...

ਬਲੱਡ ਪ੍ਰੈਸ਼ਰ
ਜੇਕਰ ਕੋਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪਰੇਸ਼ਾਨ ਹੈ ਤਾਂ ਉਸ ਨੂੰ ਬੇਹੀ ਰੋਟੀ ਖਾਣੀ ਚਾਹੀਦੀ ਹੈ। ਬੇਹੀ ਰੋਟੀ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਸ ਲਈ ਸਵੇਰ ਦੇ ਨਾਸ਼ਤੇ 'ਚ ਠੰਡੇ ਦੁੱਧ ਵਿੱਚ ਬੇਹੀ ਰੋਟੀ ਨੂੰ ਭਿਓ ਕੇ ਇਸ ਦਾ ਸੇਵਨ ਕਰੋ। ਚਾਹੋ ਤਾਂ ਤੁਸੀਂ ਇਸ ਵਿੱਚ ਖੰਡ ਵੀ ਪਾ ਸਕਦੇ ਹੋ। ਅਜਿਹਾ ਕਰਨ ਨਾਲ ਸਰੀਰ ਦਾ ਤਾਪਮਾਨ ਵੀ ਨਾਰਮਲ ਰਹਿੰਦਾ ਹੈ।

ਸ਼ੂਗਰ
ਸ਼ੂਗਰ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਲੋਕ ਬੇਹੀ ਰੋਟੀ ਦਾ ਸੇਵਨ ਕਰਨ। ਹਰ ਰੋਜ਼ ਫਿੱਕੇ ਦੁੱਧ ਵਿੱਚ ਬੇਹੀ ਰੋਟੀ ਭਿਓ ਕੇ ਖਾਣ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।

ਢਿੱਡ ਲਈ ਫ਼ਾਇਦੇਮੰਦ
ਜੇਕਰ ਲੋਕਾਂ ਨੂੰ ਗੈਸ, ਕਬਜ਼, ਐਸੀਡਿਟੀ ਆਦਿ ਦੀ ਸਮੱਸਿਆ ਹੈ ਤਾਂ ਉਹਨਾਂ ਨੂੰ ਬੇਹੀ ਰੋਟੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਇਸ ਲਈ ਤੁਹਾਨੂੰ ਸਵੇਰ ਦੇ ਸਮੇਂ ਬੇਹੀ ਰੋਟੀ ਅਤੇ ਠੰਡੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ।

ਪੌਸ਼ਟਿਕ ਤੱਤ
ਬੇਹੀ ਰੋਟੀ ਨੂੰ 12 ਤੋਂ 15 ਘੰਟੇ ਤੱਕ ਰੱਖ ਕੇ ਖਾਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ। ਤੁਸੀਂ ਬੇਹੀ ਰੋਟੀ ਦਾ ਸੇਵਨ ਸਬਜ਼ੀਆਂ ਦੇ ਨਾਲ ਨਾ ਕਰੋ ਸਗੋਂ ਇਸ ਨੂੰ ਦੁੱਧ ਦੇ ਨਾਲ ਲਓ। ਦੁੱਧ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਿਹਤ ਲਈ ਬਹੁਤ ਵਧੀਆ ਹਨ।

ਭਾਰ ਨਹੀਂ ਵੱਧਦਾ 
ਬੇਹੀ ਰੋਟੀ ਵਿੱਚ ਕੈਲੋਰੀ ਅਤੇ ਚਰਬੀ ਘੱਟ ਹੁੰਦੀ ਹੈ। ਇਸ 'ਚ ਫਾਈਬਰ, ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਬੇਹੀ ਰੋਟੀ ਖਾਣ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਦਾ ਹੈ, ਜਿਸ ਨਾਲ ਦਿਨ ਭਰ ਜ਼ਿਆਦਾ ਖਾਣਾ ਖਾਣ ਦੀ ਲਾਲਸਾ ਨਹੀਂ ਰਹਿੰਦੀ ਅਤੇ ਜਲਦੀ ਭਾਰ ਨਹੀਂ ਵਧਦਾ।

ਦੁਬਲੇ ਪਤਲੇ ਸਰੀਰ ਲਈ ਫਾਇਦੇਮੰਦ
ਜੇਕਰ ਕੋਈ ਵਿਅਕਤੀ ਦੁਬਲਾ ਪਤਲਾ ਹੈ ਤਾਂ ਉਸ ਨੂੰ ਬੇਹੀ ਰੋਟੀ ਖਾਣੀ ਚਾਹੀਦੀ ਹੈ। ਇਸ ਨਾਲ ਦੁਬਲਾਪਨ ਦੂਰ ਹੋ ਜਾਂਦਾ ਹੈ ਅਤੇ ਸਰੀਰ ’ਚ ਪਾਈ ਜਾਣ ਵਾਲੀ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ।

ਕਮਜ਼ੋਰੀ ਦੂਰ ਹੁੰਦੀ ਹੈ
ਬੇਹੀ ਰੋਟੀ ਖਾਣ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ। ਖ਼ਾਸ ਕਰਕੇ ਜਦੋਂ ਇਸ ਰੋਟੀ ਨੂੰ ਦੁੱਧ ਦੇ ਨਾਲ ਖਾਧਾ ਜਾਵੇ। ਇਸ ਨਾਲ ਸਰੀਰ ਨੂੰ ਕਾਫ਼ੀ ਊਰਜਾ ਮਿਲਦੀ ਹੈ। ਜੇਕਰ ਤੁਸੀਂ ਬਹੁਤ ਪਤਲੇ ਹੋ ਅਤੇ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਬੇਹੀ ਰੋਟੀ ਦਾ ਸੇਵਨ ਕਰ ਸਕਦੇ ਹੋ।

rajwinder kaur

This news is Content Editor rajwinder kaur