ਚਮੜੀ ਦੇ ਕੈਂਸਰ ਦੀ ਪਛਾਣ ’ਚ ਮਦਦਗਾਰ AI

Friday, Sep 13, 2024 - 10:57 AM (IST)

ਚਮੜੀ ਦੇ ਕੈਂਸਰ ਦੀ ਪਛਾਣ ’ਚ ਮਦਦਗਾਰ AI

ਨਵੀਂ ਦਿੱਲੀ (ਬਿਊਰੋ) - ਬਾਲਗਾਂ ਵਿਚ ਚਮੜੀ ਦਾ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਹਾਲਤ ਵਿਚ ਹੁਣ ਏ. ਆਈ. ਦੀ ਮਦਦ ਨਾਲ ਚਮੜੀ ਦੇ ਕੈਂਸਰ ਦਾ ਸ਼ੁਰੂਆਤੀ ਪੜਾਅ ’ਤੇ ਪਤਾ ਲਾਇਆ ਜਾ ਸਕਦਾ ਹੈ, ਉਹ ਵੀ ਘਰ ਬੈਠੇ। ਸਪੇਨ ਵਿਚ ਬਲੂਆ ਡਿਜੀਟਲ ਹੈਲਥ ਕੇਅਰ ਸਰਵਿਸ ਦੇ ਏ. ਆਈ. ਟੂਲ ਰਾਹੀਂ ਘਰ ਬੈਠੇ ਹੀ ਚਮੜੀ ਦੇ ਕੈਂਸਰ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰਾ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ, ਜਾਣੋ ਪੂਰਾ ਮਾਮਲਾ

ਇਸ ਲਈ ਚਮੜੀ ਦੇ ਜ਼ਖਮਾਂ ਦੀਆਂ ਤਸਵੀਰਾਂ ਲੈ ਕੇ ਬਲੂਆ ਡਿਜੀਟਲ ਹੈਲਥ ਕੇਅਰ ਸਰਵਿਸ ’ਤੇ ਅੱਪਲੋਡ ਕਰਨੀਆਂ ਪੈਣਗੀਆਂ। ਫਿਰ ਏ. ਅਾਈ. ਚਮੜੀ ਦੇ ਜ਼ਖਮਾਂ ਦੀ ਲੱਖਾਂ ਹੋਰ ਫੋਟੋਆਂ ਦੇ ਡਾਟਾਬੇਸ ਨਾਲ ਤੁਲਨਾ ਕਰਦਾ ਹੈ, ਤਾਂ ਕਿ ਰੋਗ ਕਿੰਨਾ ਕੁ ਖ਼ਤਰਨਾਕ ਹੈ ਤੇ ਇਸ ਦੇ ਸੰਕੇਤਾਂ ਦੀ ਜਾਂਚ ਕੀਤੀ ਜਾ ਸਕੇ। ਜੇਕਰ ਏ. ਅਾਈ. ਚਮੜੀ ਦੇ ਕੈਂਸਰ ਦਾ ਪਤਾ ਲਾਉਂਦਾ ਹੈ ਤਾਂ ਤੁਰੰਤ ਡਾਕਟਰ ਨੂੰ ਮਿਲਣ ਦੀ ਸਿਫਾਰਸ਼ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News