ਕੀ ਤੁਸੀਂ ਵੀ ਹੋ ਗੈਸ, ਸਾੜ ਤੇ ਐਸੀਡਿਟੀ ਤੋਂ ਪ੍ਰੇਸ਼ਾਨ? ਰੋਜ਼ਾਨਾ ਸੌਣ ਤੋਂ ਪਹਿਲਾਂ ਖਾਓ ਇਹ ਦੇਸੀ ਚੂਰਨ

10/26/2023 2:25:41 PM

ਜਲੰਧਰ (ਬਿਊਰੋ)– ਐਸੀਡਿਟੀ ਦਾ ਮੁੱਖ ਕਾਰਨ ਭੋਜਨ ਦਾ ਸਹੀ ਪਾਚਨ ਨਾ ਹੋਣਾ ਹੈ। ਢਿੱਡ ’ਚ ਗੈਸ, ਸਾੜ ਤੇ ਐਸੀਡਿਟੀ ਅੱਜ-ਕੱਲ ਆਮ ਹੋ ਗਈ ਹੈ। ਜ਼ਿਆਦਾ ਤਲੇ ਹੋਏ ਤੇ ਮਸਾਲੇਦਾਰ ਭੋਜਨ ਖਾਣਾ, ਲੰਬੇ ਸਮੇਂ ਤੱਕ ਭੁੱਖਾ ਰਹਿਣਾ, ਜ਼ਿਆਦਾ ਚਾਹ-ਕੌਫੀ ਪੀਣਾ, ਨੀਂਦ ਤੇ ਤਣਾਅ ਸਮੇਤ ਹੋਰ ਵੀ ਕਈ ਕਾਰਨ ਹਨ, ਜਿਨ੍ਹਾਂ ਦੇ ਚਲਦਿਆਂ ਐਸੀਡਿਟੀ ਹੋ ਸਕਦੀ ਹੈ।

ਢਿੱਡ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਸਾਡੇ ਘਰਾਂ ’ਚ ਕਈ ਘਰੇਲੂ ਨੁਸਖ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਘਰੇਲੂ ਨੁਸਖ਼ੇ ਸਾਡੇ ਭਾਰਤੀ ਘਰਾਂ ’ਚ ਪੀੜ੍ਹੀਆਂ ਤੋਂ ਵਰਤੇ ਜਾ ਰਹੇ ਹਨ। ਅੱਜ ਤੁਹਾਨੂੰ ਐਸੀਡਿਟੀ ਦੇ ਅਜਿਹੇ ਹੀ ਇਕ ਨੁਸਖ਼ੇ ਬਾਰੇ ਦੱਸਣ ਜਾ ਰਹੇ ਹਾਂ, ਜੋ ਆਯੂਰਵੈਦ ’ਚ ਸਹੀ ਮੰਨਿਆ ਜਾਂਦਾ ਹੈ–

ਇਹ ਖ਼ਬਰ ਵੀ ਪੜ੍ਹੋ : ਭਾਰ ਘਟਾਉਣ ਲਈ ਖ਼ੂਬ ਮਸ਼ਹੂਰ ਹੋ ਰਿਹੈ 9-1 ਰੂਲ, ਬਿਨਾਂ ਜਿਮ ਤੇ ਡਾਈਟ ਦੇ ਪਤਲਾ ਹੋ ਜਾਵੇਗਾ ਢਿੱਡ

ਔਲਿਆਂ ਦਾ ਪਾਊਡਰ ਤੇ ਦੇਸੀ ਘਿਓ

  • ਐਸੀਡਿਟੀ ਦੂਰ ਕਰਨ ਲਈ ਔਲਿਆਂ ਦੇ ਪਾਊਡਰ ਨੂੰ ਦੇਸੀ ਘਿਓ ਦੇ ਨਾਲ ਲੈਣਾ ਚਾਹੀਦਾ ਹੈ
  • ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੈ, ਉਨ੍ਹਾਂ ਲਈ ਦੇਸੀ ਘਿਓ ਫ਼ਾਇਦੇਮੰਦ ਹੁੰਦਾ ਹੈ
  • ਦੇਸੀ ਘਿਓ ਢਿੱਡ ਨੂੰ ਚੰਗੀ ਤਰ੍ਹਾਂ ਸਾਫ਼ ਕਰਦਾ ਹੈ
  • ਗਾਂ ਦੇ ਦੁੱਧ ਤੋਂ ਬਣਿਆ ਦੇਸੀ ਘਿਓ ਢਿੱਡ ਦੀ ਗੈਸ ਤੇ ਐਸੀਡਿਟੀ ਨੂੰ ਦੂਰ ਕਰਨ ’ਚ ਫ਼ਾਇਦੇਮੰਦ ਹੁੰਦਾ ਹੈ
  • ਔਲੇ ਬਦਹਜ਼ਮੀ ਤੇ ਐਸੀਡਿਟੀ ਤੋਂ ਵੀ ਰਾਹਤ ਦਿਵਾਉਂਦੇ ਹਨ
  • ਔਲਿਆਂ ਦਾ ਜੂਸ, ਸੁੱਕਾ ਔਲਾ ਤੇ ਔਲਿਆਂ ਦਾ ਪਾਊਡਰ ਵੀ ਕਬਜ਼ ਤੇ ਐਸੀਡਿਟੀ ਤੋਂ ਰਾਹਤ ਦਿੰਦਾ ਹੈ
  • ਔਲਿਆਂ ’ਚ ਐਂਟੀ-ਇੰਫਲੇਮੇਟਰੀ ਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ
  • ਇਹ ਬਦਹਜ਼ਮੀ ਤੇ ਢਿੱਡ ਦੇ ਅਲਸਰ ਨੂੰ ਵੀ ਠੀਕ ਕਰਦੇ ਹਨ
  • ਔਲੇ ਫੈਟੀ ਲਿਵਰ ’ਚ ਫ਼ਾਇਦੇਮੰਦ ਹੁੰਦੇ ਹਨ ਤੇ ਕੋਲੈਸਟ੍ਰੋਲ ਨੂੰ ਵੀ ਘੱਟ ਕਰਦੇ ਹਨ
  • ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਤੇ ਇਮਿਊਨਿਟੀ ਵਧਾਉਂਦਾ ਹੈ
  • ਘਿਓ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ
  • ਘਿਓ ’ਚ ਬਿਊਟੀਰਿਕ ਐਸਿਡ ਹੁੰਦਾ ਹੈ, ਜੋ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ

ਐਸੀਡਿਟੀ ਲਈ ਔਲਿਆਂ ਤੇ ਘਿਓ ਦਾ ਸੇਵਨ ਕਿਵੇਂ ਕਰੀਏ?

  • 1 ਚਮਚਾ ਔਲਿਆਂ ਦਾ ਪਾਊਡਰ ਲਓ
  • ਇਸ ਨੂੰ 1 ਚਮਚਾ ਗਾਂ ਦੇ ਘਿਓ ’ਚ ਮਿਲਾ ਲਓ
  • ਇਸ ਮਿਸ਼ਰਣ ਨੂੰ ਸੌਣ ਵੇਲੇ ਕੋਸੇ ਪਾਣੀ ਨਾਲ ਲਓ
  • ਇਸ ਨਾਲ ਐਸੀਡਿਟੀ ਤੇ ਕਬਜ਼ ਤੋਂ ਰਾਹਤ ਮਿਲੇਗੀ
  • ਢਿੱਡ ਆਸਾਨੀ ਨਾਲ ਸਾਫ਼ ਹੋ ਜਾਵੇਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜੇਕਰ ਤੁਹਾਨੂੰ ਕੋਈ ਸਿਹਤ ਸਬੰਧੀ ਸਮੱਸਿਆ ਹੈ ਤਾਂ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ। ਅਸੀਂ ਆਪਣੇ ਲੇਖਾਂ ਰਾਹੀਂ ਤੁਹਾਡੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ।

Rahul Singh

This news is Content Editor Rahul Singh