ਭਾਰ ਘੱਟ ਕਰਨ ''ਚ ਮਦਦਗਾਰ ਸਾਬਤ ਹੁੰਦੀ ਹੈ ''ਸੇਬ ਦੀ ਚਾਹ''

04/20/2019 1:30:19 PM

ਜਲੰਧਰ— ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਸੇਬ ਖਾਣਾ ਸਿਹਤ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੇਬ ਦੀ ਚਾਹ ਵੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਸੇਬ ਖਾਣ ਦੀ ਬਜਾਏ ਇਸ ਦੀ ਚਾਹ ਬਣਾ ਕੇ ਪੀਣ ਨਾਲ ਨਾ ਸਿਰਫ ਤੁਹਾਡਾ ਭਾਰ ਘਟੇਗਾ ਸਗੋਂ ਇਹ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਣ 'ਚ ਵੀ ਮਦਦ ਕਰੇਗੀ। ਅੱਜ ਅਸੀਂ ਤੁਹਾਨੂੰ ਸੇਬ ਦੀ ਚਾਹ ਬਣਾਉਣ ਦੇ ਤਰੀਕੇ ਬਾਰੇ ਅਤੇ ਇਸ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। 
ਇੰਝ ਬਣਾਓ ਸੇਬ ਦੀ ਚਾਹ 
ਇਕ ਪੈਨ 'ਚ 2 ਲੀਟਰ ਪਾਣੀ ਅਤੇ ਸੇਬ ਨੂੰ ਕੱਟ ਕੇ 10 ਮਿੰਟਾਂ ਤੱਕ ਉਬਾਲੋ। ਇਸ ਤੋਂ ਬਾਅਦ ਇਸ 'ਚ ਚਾਹ ਪੱਤੀ, ਲੌਂਗ ਅਤੇ ਦਾਲਚੀਨੀ ਪਾ ਕੇ 3 ਮਿੰਟਾਂ ਤੱਕ ਉਬਾਲ ਲਵੋ। ਫਿਰ ਇਸ ਨੂੰ ਛਾਣ ਕੇ ਠੰਡਾ ਹੋਣ ਦਿਓ ਅਤੇ ਉਸ ਤੋਂ ਬਾਅਦ ਇਸ 'ਚ ਸ਼ਹਿਦ ਮਿਲਾ ਕੇ ਪੀਓ। ਤੁਸੀਂ ਚਾਹੋ ਤਾਂ ਇਸ ਚਾਹ ਨੂੰ ਫਰਿੱਜ 'ਚ ਵੀ ਰੱਖ ਸਕਦੇ ਹੋ। ਇਸ ਚਾਹ ਨੂੰ 2 ਦਿਨਾਂ ਤੱਕ ਬਿਨਾਂ ਕਿਸੇ ਪਰੇਸ਼ਾਨੀ ਦੇ ਪੀਤਾ ਜਾ ਸਕਦਾ ਹੈ। 
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ 1 ਕੱਪ ਸੇਬ ਦੀ ਚਾਹ ਦਾ ਸੇਵਨ ਕਰੋ। ਇਸ ਦੇ ਇਲਾਵਾ ਤੁਸੀਂ ਇਸ ਨੂੰ ਖਾਣਾ ਖਾਣ ਤੋਂ ਬਾਅਦ ਵੀ ਪੀ ਸਕਦੇ ਹੋ। ਇਸ ਨਾਲ ਖਾਣਾ ਪਚਾਉਣ 'ਚ ਮਦਦ ਮਿਲਦੀ ਹੈ। 


ਸੇਬ ਦੀ ਚਾਹ ਦੇ ਫਾਇਦੇ 
ਸਵੇਰੇ ਸੇਬ ਦੀ 1 ਕੱਪ ਚਾਹ ਪੀਣ ਨਾਲ ਮੇਟਾਬਾਲੀਜ਼ਮ ਬੂਸਟ ਹੁੰਦਾ ਹੈ ਅਤੇ ਇਹ ਭੁੱਖ ਨੂੰ ਵੀ ਕੰਟਰੋਲ 'ਚ ਰੱਖਦੀ ਹੈ, ਜਿਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਇਸ ਨਾਲ ਸਰੀਰ 'ਚ ਦਿਨ ਭਰ ਐਨਰਜੀ ਬਣੀ ਰਹਿੰਦੀ ਹੈ। 
ਇਮਿਊਨਿਟੀ ਵਧਾਏ 
ਇਸ 'ਚ ਮੌਜੂਦ ਵਿਟਾਮਿਨ ਸੀ, ਮਿਨਰਲਸ ਅਤੇ ਐਂਟੀਆਕਸੀਡੈਂਟਸ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ, ਜਿਸ ਨਾਲ ਤੁਸੀਂ ਇਨਫੈਕਸ਼ਨ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। 
ਬਾਡੀ ਡਿਟਾਕਸ 
ਸੇਬ ਦੀ ਚਾਹ ਪੀਣ ਨਾਲ ਜ਼ਹਿਰੀਲੇ ਪਦਾਰਥ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦੇ ਹਨ। ਇਸ ਦੇ ਨਾਲ ਹੀ ਇਹ ਚਾਹ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਕੱਢਣ ਦੀ ਪ੍ਰਕਿਰਿਆ ਨੂੰ ਵਧੀਆ ਬਣਾਉਂਦੀ ਹੈ। 
ਬੱਲਡ ਸ਼ੂਗਰ ਕਰੇ ਕੰਟਰੋਲ 
ਐਂਟੀਆਕਸੀਡੈਂਟ ਤੋਂ ਇਲਾਵਾ ਸੇਬ 'ਚ ਕੁਦਰਤੀ ਸ਼ੂਗਰ ਵੀ ਹੁੰਦੀ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਜੇਕਰ ਤੁਸੀਂ ਵੀ ਡਾਇਬਟਿਕ ਦੇ ਮਰੀਜ਼ ਹੋ ਤਾਂ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। 


ਨੈਗੇਟਿਵ ਕੈਲੋਰੀ 
ਸੇਬ ਇਕ ਨੈਗੇਟਿਵ ਫਰੂਟ ਹੈ ਯਾਨੀ ਇਸ 'ਚ ਬੇਹੱਦ ਘੱਟ ਜਾਂ ਨਾਂ ਦੇ ਬਰਾਬਰ ਕੈਲੋਰੀ ਹੁੰਦੀ ਹੈ। ਅਜਿਹੇ 'ਚ ਸੇਬ ਦੀ ਬਣੀ ਚਾਹ ਕੈਲੋਰੀ ਬੈਲੈਂਸ ਕਰਨ 'ਚ ਮਦਦ ਕਰਦੀ ਹੈ ਜੋ ਕਿ ਭਾਰ ਘਟਾਉਣ 'ਚ ਕਾਫੀ ਫਾਇਦੇਮੰਦ ਹੈ। 
ਹਾਜਮਾ ਰੱਖੇ ਦੁਰੱਸਤ 
ਸੇਬ 'ਚ ਘੁਲਣਸ਼ੀਲ ਫਾਈਬਰ ਭਰਪੂਰ ਮਾਤਰਾ 'ਚ ਹੁੰਦੀ ਹੈ ਜੋ ਪਾਚਣ ਕਿਰਿਆ ਨੂੰ ਦੁਰੱਸਤ ਰੱਖਣ 'ਚ ਮਦਦ ਕਰਦੀ ਹੈ। ਇਸ 'ਚ ਮੌਜੂਦ ਡਾਇਟਰੀ ਫਾਈਬਰ ਨਾਲ ਕਬਜ਼ ਦੀ ਸਮੱਸਿਆ ਤੋਂ ਛੁੱਟਕਾਰਾ ਮਿਲਦਾ ਹੈ। 
ਗਲੋਇੰਗ ਸਕਿਨ 
ਇਸ 'ਚ ਮੌਜੂਦ ਐਂਟੀਆਕਸੀਡੈਂਟ ਸਕਿਨ ਨੂੰ ਡਿਟਾਕਸ ਕਰਦੇ ਹਨ, ਜਿਸ ਨਾਲ ਪਿੰਪਲਸ ਅਤੇ ਡਾਰਕ ਸਰਕਲਸ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਨਾਲ ਤੁਹਾਨੂੰ ਗਲੋਇੰਗ ਅਤੇ ਬੇਦਾਗ ਸਕਿਨ ਮਿਲਦੀ ਹੈ।

shivani attri

This news is Content Editor shivani attri