ਸਰੀਰ ਦੀਆਂ ਕਈ ਬੀਮਾਰੀਆਂ ਲਈ ਲਾਹੇਵੰਦ ਹੁੰਦੈ ''ਆਂਵਲੇ ਦਾ ਮੁਰੱਬਾ''

01/07/2020 5:17:45 PM

ਜਲੰਧਰ - ਆਂਵਲੇ ਦਾ ਮੁਰੱਬਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਰੀਰ ਦੇ ਲਈ ਇਸ ਦਾ ਸੇਵਨ ਕਰਨਾ ਬਹੁਤ ਜ਼ਰੂਰ ਹੈ। ਆਂਵਲੇ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਆਂਵਲੇ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਇਸ ਤਰ੍ਹਾਂ ਦਾ ਫਲ ਹੈ, ਜਿਸ ਨੂੰ ਧੁੱਪੇ ਸੁਕਾਉਣ ਨਾਲ ਗੁਣਾਂ 'ਚ ਕੋਈ ਕਮੀ ਨਹੀਂ ਹੁੰਦੀ। ਆਂਵਲੇ ਨੂੰ ਸੁੱਕਾ ਕੱਚਾ ਜਾਂ ਫਿਰ ਮੁਰੱਬੇ ਦੇ ਰੂਪ 'ਚ ਵੀ ਖਾਇਆ ਜਾ ਸਕਦਾ ਹੈ। ਇਸ 'ਚ ਵਿਟਾਮਿਨ-ਸੀ, ਈ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਰੋਜ਼ਾਨਾਂ 1 ਤੋਂ 2 ਪੀਸ ਆਂਵਲੇ ਦੇ ਮੁਰੱਬੇ ਦੇ  ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। 

ਆਂਵਲਾ ਦਾ ਮੁਰੱਬਾ ਖਾਣ ਨਾਲ ਹੋਣ ਵਾਲੇ ਫਾਇਦੇ...

1. ਚਮੜੀ ਲਈ ਫਾਇਦੇਮੰਦ
ਲੋਕ ਆਪਣੀ ਚਮੜੀ ਨੂੰ ਸੁੰਦਰ ਅਤੇ ਚਮਕਦਾਰ ਬਣਾਉਣ ਲਈ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਜੇਕਰ ਰੋਜ਼ਾਨਾ 1 ਜਾਂ 2 ਆਂਵਲੇ ਦੇ ਮੁਰੱਬੇ ਦਾ ਸੇਵਨ ਕੀਤਾ ਜਾਵੇ ਤਾਂ ਚਮੜੀ ਚਮਕਦਾਰ ਅਤੇ ਸੁੰਦਰ ਹੋ ਜਾਂਦੀ ਹੈ। ਇਸ ਨਾਲ ਮੁਹਾਸੇ ਅਤੇ ਦਾਗ ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ।



2. ਖੂਨ ਦੀ ਕਮੀ
ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਆਂਵਲੇ ਦਾ ਮੁਰੱਬਾ ਕਾਫੀ ਫ਼ਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ 'ਚ ਖੂਨ ਦੀ ਕਮੀ ਹੁੰਦੀ ਹੈ, ਉਨ੍ਹਾਂ ਲਈ ਆਂਵਲੇ ਦਾ ਮੁਰੱਬਾ ਬਹੁਤ ਵਧੀਆ ਹੈ।ਔੌਰਤਾਂ 'ਚ ਆਇਰਨ ਦੀ ਕਮੀ ਪਾਈ ਜਾਂਦੀ ਹੈ, ਜਿਸ ਨੂੰ ਪੂਰਾ ਕਰਨ ਲਈ ਆਂਵਲੇ ਦੇ ਮੁਰੱਬੇ ਦਾ ਸੇਵਨ ਕਰਨਾ ਚਾਹੀਦਾ ਹੈ।

3. ਪੇਟ ਦੀਆਂ ਸਮੱਸਿਆਵਾਂ
ਜੇਕਰ ਤੁਹਾਨੂੰ ਪੇਟ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਆਂਵਲੇ ਦੇ ਮੁਰੱਬੇ ਦਾ ਸੇਵਨ ਕਰੋ। ਇਸ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਹ ਮੁਰੱਬਾ ਜਿਗਰ ਲਈ ਬਹੁਤ ਫਾਇਦੇਮੰਦ ਹੈ। ਬਦਹਜ਼ਮੀ ਅਤੇ ਪੇਟ ਦਾ ਭਾਰੀਪਨ ਮਹਿਸੂਸ ਹੋਣ 'ਤੇ ਰੋਜ਼ਾਨਾ ਆਂਵਲੇ ਦੇ ਮੁਰੱਬੇ ਦਾ ਸੇਵਨ ਕਰੋ।



4. ਜੋੜਾਂ ਦੇ ਦਰਦ
ਗਠੀਆ ਅਤੇ ਸੋਜ ਦਾ ਇਲਾਜ ਕਰਨ ਲਈ ਆਂਵਲੇ ਦੇ ਮੁਰੱਬੇ ਦਾ ਉਪਯੋਗ ਕੀਤਾ ਜਾ ਸਕਦਾ ਹੈ। ਇਹ ਗੋਡਿਆਂ ਅਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ। ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਆਂਵਲੇ ਦੇ ਮੁਰੱਬੇ ਨੂੰ ਦਿਨ 'ਚ 2 ਵਾਰ ਖਾ ਸਕਦੇ ਹੋ।

5. ਰੋਗ ਪ੍ਰਤੀਰੋਧਕ ਸ਼ਮਤਾ ਵਧਾਵੇ
ਆਂਵਲੇ ਦਾ ਮੁਰੱਬਾ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਣ ਲਈ ਸਹਾਇਕ ਹੁੰਦਾ ਹੈ। ਇਸ 'ਚ ਵਿਟਾਮਿਨ-ਸੀ ਕਾਫੀ ਮਾਤਰਾ 'ਚ ਹੁੰਦਾ ਹੈ। ਇਸ 'ਚ ਐਂਟੀਆਕਸੀਡੈਂਟ ਗੁਣ ਵੀ ਹੁੰਦੇ ਹਨ, ਜੋ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਣ ਲਈ ਫਾਇਦੇਮੰਦ ਹਨ।



6. ਗਰਭ ਅਵਸਥਾ 'ਚ ਫ਼ਾਇਦੇਮੰਦ
ਗਰਭ ਅਵਸਥਾ 'ਚ ਆਂਵਲੇ ਦੇ ਮੁਰੱਬੇ ਦਾ ਸੇਵਨ ਕੀਤਾ ਜਾਵੇ ਤਾਂ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਠੀਕ ਰਹਿੰਦੀ ਹੈ। ਗਰਭ ਅਵਸਥਾ 'ਚ ਹਾਰਮੋਨ ਪਰਿਵਰਤਨ ਹੋਣ ਨਾਲ ਵਾਲ ਝੜਨ ਦੀ ਸਮੱਸਿਆ ਹੋ ਜਾਂਦੀ ਹੈ। ਆਂਵਲੇ ਦੇ ਮੁਰੱਬੇ ਦਾ ਸੇਵਨ ਕਰਨ ਨਾਲ ਇਹ ਸਮੱਸਿਆ ਨਹੀਂ ਹੁੰਦੀ ।

rajwinder kaur

This news is Content Editor rajwinder kaur