''ਐਸਟ੍ਰੋਜਨ'' ਹਾਰਮੋਨ ਆਦਮੀ ਅਤੇ ਔਰਤ ਦੋਨਾਂ ਲਈ ਬਹੁਤ ਜ਼ਰੂਰੀ ਹੈ।

07/23/2016 12:52:31 PM

ਨਵੀਂ ਦਿੱਲੀ — ''ਐਸਟ੍ਰੋਜਨ'' ਇਕ ਕੁਦਰਤੀ ਹਾਰਮੋਨ ਹੈ ਜਿਹੜਾ ਕਿ ਆਦਮੀ ਅਤੇ ਔਰਤ ਦੋਨਾਂ ''ਚ ਹੁੰਦਾ ਹੈ। ''ਐਸਟ੍ਰੋਜਨ'' ਦਾ ਪੱਧਰ ਸਹੀ ਰੱਖਣਾ ਦੋਨਾਂ ਲਈ ਜ਼ਰੂਰੀ ਹੈ। ਆਦਮੀਆਂ ਨਾਲੋਂ ਔਰਤਾਂ ਨੂੰ ''ਐਸਟ੍ਰੋਜਨ'' ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਇਸ ਦੀ ਜ਼ਰੂਰਤ ਸਰੀਰ ਦੇ ਕੁਝ ਅੰਦਰ ਦੇ ਕੰਮਾਂ ਲਈ ਹੁੰਦੀ ਹੈ।
ਗਰਭ-ਅਵਸਥਾ ਅਤੇ ''ਮੋਨੋਪਾਜ਼'' ਦੇ ਸਮੇਂ ''ਐਸਟ੍ਰੋਜਨ'' ਹਾਰਮੋਨ ਦੀ ਮਾਤਰਾ ਘੱਟ ਜਾਂਦੀ ਹੈ। ''ਐਸਟ੍ਰੋਜਨ'' ਹਾਰਮੋਨ ਹੀ ਚਿਹਰੇ ''ਚ ਰੌਣਕ ਭਰਦਾ ਹੈ ਅਤੇ ਜਵਾਨ ਦਿਖਣ ''ਚ ਮਦਦ ਕਰਦਾ ਹੈ।
ਇਸ ਦਾ ਪੱਧਰ ਨਾ ''ਤੇ ਜ਼ਿਆਦਾ ਹੋਣਾ ਚਾਹੀਦਾ ਹੈ ਅਤੇ ਨਾ ਹੀ ਘੱਟ।
ਜੇਕਰ ਇਸ ਦਾ ਪੱਧਰ ਸਰੀਰ ''ਚ ਘੱਟ ਹੁੰਦਾ ਹੈ ਤਾਂ ਇਸ ਦੇ ਲੱਛਣ ਵੀ ਦਿਖਾਈ ਦੇਣ ਲੱਗ ਜਾਂਦੇ ਹਨ ਜਿਵੇਂ ਗਰਮੀ ਲਗਣਾ, ਸੋਣ ''ਚ ਪਰੇਸ਼ਾਨੀ, ਸੁਭਾਅ ਦਾ ਬਦਲਣਾ, ਸੈਕਸ ਦੀ ਇੱਛਾ ''ਚ ਕਮੀ ਅਤੇ ਕਲੈਸਟਰੋਲ ਦੇ ਪੱਧਰ ਆਦਿ ''ਚ ਬਦਲਾਵ ਆਉਂਦੇ ਹਨ। ਇਹ ਮਾਸਿਕ ਧਰਮ ਦੇ ਦਰਦ ''ਚ ਫਾਇਦੇਮੰਦ ਹੈ
ਜੇਕਰ ਤੁਹਾਨੂੰ ਲਗਦਾ ਹੈ ਕਿ ''ਐਸਟ੍ਰੋਜਨ'' ਦੀ ਕਮੀ ਹੈ ਤਾਂ ਆਪਣੀ ਖੁਰਾਕ ''ਚ ਬਦਲਾਓ ਲਿਆ ਕੇ ਇਸ ਦਰਦ ਤੋਂ ਅਰਾਮ ਪਾ ਸਕਦੇ ਹੋ।
1. ਸੁੱਕੇ ਮੇਵੇ, ਸੁੱਕੀ ਖੁਬਾਨੀ, ਖਜੂਰ ਅਤੇ ਮੁਨੱਕੇ ਆਦਿ ਖਾਣ ਨਾਲ ''ਐਸਟ੍ਰੋਜਨ'' ਦਾ ਪੱਧਰ ਸਹੀ ਹੁੰਦਾ ਹੈ।
2. ਅਲਸੀ ਦੇ ਬੀਜ ਸਿੱਧੇ ਵੀ ਖਾ ਸਕਦੇ ਹੋ ਜਾਂ ਕਿਸੇ ਭੋਜਨ ਦੇ ਨਾਲ ਮਿਲਾ ਕੇ ਖਾ ਸਕਦੇ ਹੋ। ਇਸ ''ਚ ''ਫਾਇਬਰ'' ਹੁੰਦਾ ਹੈ ਜਿਸ ਕਰਕੇ ਖਾਣ ਤੋਂ ਬਾਅਦ ਪੇਟ ਭਰਿਆ ਲਗਦਾ ਹੈ। ਇਹ ਭਾਰ ਘਟਾਉਣ ਲਈ ਵੀ ਸਹਾਇਤਾ ਕਰਦਾ ਹੈ।
3. ਤਿਲ ਦੇ ਬੀਜ ਜਾਂ ਤਿਲ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। 
4. ਕਾਬੁਲੀ ਚਨੇ ਰੋਜਾਨਾ ਖਾਣ ਨਾਲ ਹਾਰਮੋਨ ਦਾ ਪੱਧਰ ਸਹੀ ਰਹਿੰਦਾ ਹੈ ਅਤੇ ''ਐਸਟ੍ਰੋਜਨ'' ਦੀ ਮਾਤਰਾ ਵੱਧਦੀ ਹੈ।
5. ਬੀਂਸ ਆਪਣੇ ਖਾਣੇ ''ਚ ਜ਼ਰੂਰ ਸ਼ਾਮਿਲ ਕਰੋ।
6. ਜੇਕਰ ਤੁਸੀਂ ਗਾਂ ਦਾ ਜਾਂ ਭੈਸ ਦਾ ਦੁੱਧ ਪੀਂਦੇ ਹੋ ਤਾਂ ਉਸਨੂੰ ਬਦਲ ਦਿਓ। ਸੋਇਆ ਦਾ ਦੁੱਧ ''ਕੈਲਸ਼ੀਅਮ'' ਨਾਲ ਭਰਪੂਰ ਹੁੰਦਾ ਹੈ।
7. ਟਮਾਟਰ, ਗਾਜਰ, ਸੰਤਰਾਂ ਅਤੇ ਨਿੰਬੂ ਇਹ ''ਵਿਟਾਮਿਨ ਸੀ'' ਨਾਲ ਭਰਪੂਰ ਹੁੰਦੇ ਹਨ।