ਲਗਾਤਾਰ ਵਧ ਰਹੀ ਡਾਇਬੀਟੀਜ਼ ਨੂੰ ਕੰਟਰੋਲ ਕਰਨ ਲਈ ਡਾਈਟ ''ਚ ਸ਼ਾਮਲ ਕਰੋ ਚੀਜ਼ਾਂ

01/14/2018 4:14:30 PM

ਜਲੰਧਰ— ਦਿਨ ਪ੍ਰਤੀਦਿਨ ਬਿਗੜਦੇ ਲਾਈਫਸਟਾਈਲ ਕਾਰਨ ਲੋਕਾਂ 'ਚ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਹੁੰਦੀਆਂ ਜਾਂ ਰਹੀਆਂ ਹਨ। ਆਮ ਲੋਕਾਂ 'ਚ ਸ਼ੂਗਰ, ਮੋਟਾਪੇ ਅਤੇ ਹੋਰ ਬੀਮਾਰੀਆਂ ਦੇਖੀਆਂ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਬਹੁਤ ਘੱਟ ਲੋਕਾਂ 'ਚ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਜਾਣੂ ਹਨ। ਇਸ ਦੀ ਪੂਰੀ ਜਾਣਕਾਰੀ ਨਾ ਹੋਣ 'ਤੇ ਉਹ ਕਈ ਬੀਮਾਰੀਆਂ ਦੀ ਚਪੇਟ 'ਚ ਆ ਜਾਂਦੇ ਹਨ। ਬੀਮਾਰੀਆਂ ਤੋਂ ਬਚਣ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਿਹਤ ਸੰਬੰਧੀ ਜੀਵਨਸ਼ੈਲੀ ਅਪਣਾਓ। ਵਿਗਿਆਨੀਆਂ ਅਨੁਸਾਰ ਆਪਣੀ ਰੂਟੀਨ 'ਚ ਕੁਝ ਹੈਲਦੀ ਆਦਤਾਂ ਨੂੰ ਸ਼ਾਮਲ ਕਰੋ ਇਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ।
ਸਰੀਰਕ ਗਤੀਵਿਧੀਆਂ ਦੇ ਨਾਲ-ਨਾਲ ਆਪਣੀ ਰੂਟੀਨ 'ਚ ਪੋਸ਼ਟਿਕ ਭੋਜਨ, ਅਲਸੀ ਦੇ ਬੀਜ ਅਤੇ ਬਾਦਾਮ ਦਾ ਸੇਵਨ ਤੁਹਾਨੂੰ ਮੋਟਾਪੇ ਦੇ ਨਾਲ-ਨਾਲ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਇਕ ਖੋਜ ਅਨੁਸਾਰ ਬਾਦਾਮ ਪ੍ਰੋਟੀਨ ਅਤੇ ਫਾਈਬਰ ਦਾ ਸਭ ਤੋਂ ਚੰਗਾ ਸਰੋਤ ਹੈ। ਜਿਸ ਨਾਲ ਬਲੱਡ ਸ਼ੂਗਰ ਕੰਟਰੋਲ ਰੱਖਣ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਕੈਲਰੀ ਯੁਕਤ ਤੋਂ ਜਿਨ੍ਹਾਂ ਹੋ ਸਕੇ ਪਰਹੇਜ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬੀਮਾਰੀਆਂ ਤੋਂ ਬਚਣ ਲਈ ਨਿਯਮਿਤ ਕਸਰਤ ਵੀ ਸਭ ਤੋਂ ਚੰਗਾ ਤਰੀਕਾ ਹੈ। 18-64 ਸਾਲ ਤੇ ਲੋਕਾਂ ਨੂੰ ਘੱਟ ਤੋਂ ਘੱਟ 75 ਮਿੰਟ ਲਈ ਕਸਰਤ ਕਰਨੀ ਚਾਹੀਦੀ ਹੈ।
ਡਾਇਟੀਸ਼ੀਅਨ ਦਾ ਮੰਨਣਾ ਹੈ ਕਿ ਜ਼ਿਆਦਾਤਰ ਇਹ ਸਮੱਸਿਆਵਾਂ ਸਰੀਰਕ ਗਤੀਵਿਧੀਆਂ ਨੂੰ ਨਾ ਕਰਨ ਵਾਲੇ ਲੋਕਾਂ 'ਚ ਹੁੰਦੀਆਂ ਹਨ, ਚਾਹੇ ਉਹ ਸ਼ਹਿਰ ਹੋਵੇ ਜਾਂ ਪਿੰਡ ਦੇ। ਵੱਡੇ ਹੀ ਨਹੀਂ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਲੋਕਾਂ ਨੂੰ ਵੀ ਸ਼ੂਗਰ, ਹਾਈਪਟੈਂਸ਼ਨ, ਮੋਟਾਪੇ ਅਤੇ ਦਿਲ ਨਾਲ ਸੰਬੰਧਿਤ ਬੀਮਾਰੀਆਂ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਜਿਨ੍ਹਾਂ ਹੋ ਸਕੇ। ਆਪਣੀ ਅਤੇ ਆਪਣੇ ਪਰਿਵਾਰ ਦੀ ਹੈਲਦੀ ਰੱਖੋ। ਇਸ ਤੋਂ ਇਲਾਵਾ ਭੋਜਨ 'ਚ ਬਾਦਾਮ ਜ਼ਰੂਰ ਸ਼ਾਮਲ ਕਰੋ। ਤੁਸੀਂ ਇਸ ਦਾ ਸੇਵਨ ਸਨੈਕਸ ਦੀ ਤਰ੍ਹਾਂ ਵੀ ਕਰ ਸਕਦੇ ਹੋ ਅਤੇ ਰੋਜ਼ਾਨਾ ਭਿਉਂਏ ਹੋਏ ਬਾਦਾਮ ਦਾ ਸੇਵਨ ਵੀ ਤੁਹਾਡੀ ਸਿਹਤ ਨੂੰ ਠੀਕ ਰੱਖਦਾ ਹੈ।