ਟਾਇਲਟ ਸੀਟ ਤੋਂ ਜ਼ਿਆਦਾ ''ਗੰਦਾ'' ਹੈ ਤੁਹਾਡਾ ਸਮਾਰਟਫੋਨ
Wednesday, Feb 19, 2025 - 05:08 PM (IST)

ਗੈਜੇਟ ਡੈਸਕ- ਅੱਜ ਦੇ ਤਕਨੀਕੀ ਦੌਰ 'ਚ ਸਮਾਰਟਫੋਨ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅਸੀਂ ਇਸਨੂੰ ਪੂਰਾ ਦਿਨ ਇਸਤੇਮਾਲ ਕਰਦੇ ਹਾਂ, ਚਾਹੇ ਉਹ ਖਾਣੇ ਦਾ ਮੇਜ ਹੋਵੇ ਜਾਂ ਬਾਥਰੂਮ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਸਮਾਰਟਫੋਨ ਬੈਕਟੀਰੀਆ ਦਾ ਸਭ ਤੋਂ ਵੱਡਾ ਅੱਡਾ ਹੋ ਸਕਦਾ ਹੈ?
ਜੋ ਲੋਕ ਆਪਣੇ ਸਮਾਰਟਫੋਨ ਨੂੰ ਹੇਠਾਂ ਰੱਖਣਾ ਗਵਾਰਾ ਨਹੀਂ ਸਮਝਦੇ, ਉਹ ਇਹ ਜਾਣ ਕੇ ਕਿ ਉਸ 'ਚ ਕਿੰਨੇ ਕੀਟਾਣੂ ਹੁੰਦੇ ਹਨ, ਡਰ ਕੇ ਆਪਣੇ ਫੋਨ ਨੂੰ ਸੁੱਟ ਵੀ ਸਕਦੇ ਹੋ। ਇਕ ਅਧਿਐਨ 'ਚ ਖੁਲਾਸਾ ਕੀਤਾ ਗਿਆ ਹੈ ਕਿ ਇਕ ਔਸਤ ਮੋਬਾਇਲ ਫੋਨ ਟਾਇਲਟ ਸੀਟ ਦੇ ਮੁਕਾਬਲੇ ਲਗਭਗ 7 ਗੁਣਾ ਜ਼ਿਆਦਾ ਗੰਦਾ ਹੁੰਦਾ ਹੈ। ਇਸ ਲਈ ਸਕੈਨ ਕੀਤੀ ਗਈ ਇਕ ਟਾਇਲਟ ਸੀਟ 'ਚ 220 ਚਮਕਦਾਰ ਬਿੰਦੂ ਦਿਖਾਈ ਦਿੱਤੇ ਜਿਥੇ ਬੈਕਟੀਰੀਆ ਮੌਜੂਦ ਸਨ ਪਰ ਇਕ ਔਸਤ ਮੋਬਾਇਲ ਫੋਨ 'ਚ ਅਜਿਹੇ ਹੀ ਬੈਕਟੀਰੀਆ ਦੀ ਗਿਣਤੀ 1479 ਸੀ।
ਯੂਨੀਵਰਸਿਟੀ ਆਫ ਐਬਰਡੀਨ 'ਚ ਬੈਕਟੀਰਿਓਲਾਜ਼ੀ ਦੇ ਰਿਟਾਇਰਡ ਪ੍ਰੋ. ਹਿਊ ਪੇਨਿੰਗਟਨ ਨੇ ਕਿਹਾ ਕਿ ਇਕ ਸਮਾਰਟਫੋਨ ਨੂੰ ਸਾਫ ਕਰਨਾ ਲਗਭਗ ਇਸ ਤਰ੍ਹਾਂ ਹੀ ਜਿਵੇਂ ਆਪਣੇ ਰੂਮਾਲ ਨੂੰ ਕੀਟਾਣੂਆਂ ਦੇ ਲਈ ਸੱਦਾ ਦੇਣਾ। ਤੁਹਾਨੂੰ ਉਸ 'ਤੇ ਜੀਵਾਣੂ ਮਿਲਣ ਦੀ ਪੂਰੀ ਸੰਭਾਵਨਾ ਹੁੰਦੀ ਹੈ ਕਿਉਂਕਿ ਦਿਨ 'ਚ ਕਈ ਵਾਰ ਤੁਸੀਂ ਫੋਨ ਨੂੰ ਆਪਣੇ ਸਰੀਕਿਰ ਸੰਪਰਕ 'ਚ ਲੈਂਦੇ ਹੋ।
ਉਨ੍ਹਾਂ ਕਿਹਾ ਕਿ ਸਰਦੀਆਂ ਦੇ ਇਸ ਮੌਸਮ 'ਚ ਫੋਨਸ 'ਤੇ ਨੋਰੋਵਾਇਰਸ (ਉੱਲਟੀਆਂ ਦੇ ਲਈ ਜ਼ਿੰਮੇਵਾਰ) ਹੋਣਗੇ ਪਰ ਸਮਾਰਟਫੋਨ 'ਤੇ ਇਸਤੇਮਾਲਕਰਤਾ ਦੇ ਖੁਦ ਆਪਣੇ ਬੈਕਟੀਰੀਆ ਹੋਣਗੇ ਇਸ ਲਈ ਬੀਮਾਰੀ ਕਿਸੇ ਹੋਰ ਵਿਅਕਤੀ ਤੱਕ ਟਰਾਂਸਫਰ ਹੋਣ ਦੀ ਸੰਭਾਵਨਾ ਘਟ ਹੁੰਦੀ ਹੈ। ਫੂਡ ਪੁਆਇਜਨਿੰਗ ਅਤੇ ਪੇਟ ਦੇ ਕੀੜਿਆਂ ਦੇ ਕਾਰਨ 2011 'ਚ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ ਦੇ ਵਿਗਿਆਨਕਾਂ ਨੇ ਪਾਇਆ ਕਿ 6 'ਚੋਂ ਇਕ ਮੋਬਾਇਲ ਫੋਨ ਮਲ ਪਦਾਰਥ ਨਾਲ ਦੂਸ਼ਿਤ ਸੀ ਜਿਸ 'ਚ ਈ-ਕੋਲੀ ਬਗ ਵੀ ਸ਼ਾਮਲ ਸੀ ਜੋ ਫੂਡ ਪੁਆਇਜਨਿੰਗ ਅਤੇ ਪੇਟ 'ਚ ਕੀੜਿਆਂ ਦਾ ਕਾਰਨ ਬਣਦਾ ਹੈ।
ਉਪਭੋਗਤਾ ਦੀ ਸੁਰੱਖਿਆ ਕਰਨ ਵਾਲੀ ਇਕ ਸੰਸਥਾ ਜਿਸ ਨੇ 30 ਫੋਨਾਂ ਦੀ ਜਾਂਚ ਕੀਤੀ ਨੇ ਸਿੱਟਾ ਕੱਢਿਆ ਕਿ ਇਕ 'ਤੇ ਬੈਕਟੀਰੀਆ ਪੱਧਰ 'ਤੋਂ ਕਿਤੇ ਜ਼ਿਆਦਾ ਸਨ ਅਤੇ ਆਪਣੇ ਮਾਲਕ ਨੂੰ ਪੇਟ ਦੀਆਂ ਗੰਭੀਰ ਬੀਮਾਰੀਆਂ ਦੇਣ 'ਚ ਸਮਰੱਥ ਸਨ। ਨਵੀਨਤਮ ਅਧਿਐਨ 'ਚ ਪਾਇਆ ਗਿਆ ਹੈ ਕਿ ਚਮੜੇ ਦੇ ਕਵਰ 'ਚ ਰੱਖੇ ਜਾਣ ਵਾਲੇ ਸਮਾਰਟਫੋਨ 'ਤੇ ਬੈਕਟੀਰੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੁੰਦੀ ਹੈ ਜਿਸ ਦੀ ਵਰਤੋਂ ਵਾਲੇਟ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ।