ਸਮਾਰਟਫੋਨ 'ਚ ਸੁਰੱਖਿਅਤ ਨਹੀਂ ਹੈ ਤੁਹਾਡਾ ਪਾਸਵਰਡ

Thursday, Apr 13, 2023 - 06:14 PM (IST)

ਸਮਾਰਟਫੋਨ 'ਚ ਸੁਰੱਖਿਅਤ ਨਹੀਂ ਹੈ ਤੁਹਾਡਾ ਪਾਸਵਰਡ

ਗੈਜੇਟ ਡੈਸਕ- ਸਮਾਰਟਫੋਨ ਸਾਡੇ ਯਾਦ ਰੱਖਣ ਦੀ ਸਮਰੱਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਇਸਦੇ ਚਲਦੇ ਜ਼ਿਆਦਾਤਰ ਲੋਕ ਆਪਣੇ ਏ.ਟੀ.ਐੱਮ., ਡੈਬਿਟ-ਕ੍ਰੈਡਿਟ ਕਾਰਡ ਵਰਗੇ ਮਹੱਤਵਪੂਰਨ ਪਾਸਵਰਡ ਵੀ ਆਪਣੇ ਸਮਾਰਟਫੋਨ 'ਚ ਹੀ ਸੇਵ ਰੱਖਣ ਲੱਗੇ ਹਨ ਪਰ ਹੁਣ ਇਸਦਾ ਖਾਮਿਆਜ਼ਾ ਭੁਗਤਨਾ ਪੈ ਸਕਦਾ ਹੈ ਕਿਉਂਕਿ ਹੁਣ ਇੱਥੇ ਵੀ ਪਾਸਵਰਡ ਸੁਰੱਖਿਅਤ ਨਹੀਂ ਹਨ। ਤਕਨੀਕ ਦੀ ਦੁਨੀਆ 'ਚ ਤੇਜ਼ੀ ਨਾਲ ਵਧਦੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਰਾਹੀਂ ਇਸ ਵਿਚ ਆਸਾਨੀ ਨਾਲ ਸੰਨ੍ਹ ਲਗਾਈ ਜਾ ਸਕਦੀ ਹੈ। ਆਨਲਾਈਨ ਕਮਿਊਨਿਟੀ ਪਲੇਟਫਾਰਮ ਲੋਕਲ ਸਰਕਲਸ ਨੇ ਇਕ ਰਿਪੋਰਟ ਜਾਰੀ ਕਰਕੇ ਦੱਸਿਆ ਹੈ ਕਿ ਸਿਰਫ਼ 60 ਸਕਿੰਟਾਂ 'ਚ ਏ.ਆਈ. ਤੁਹਾਡਾ 50 ਫੀਸਦੀ ਤਕ ਪਾਸਵਰਡ ਹੈਕ ਕਰ ਸਕਦੀ ਹੈ। 

ਇਹ ਵੀ ਪੜ੍ਹੋ– ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ

ਜ਼ਿਆਦਾਤਰ ਲੋਕ ਸਮਾਰਟਫੋਨ 'ਚ ਹੀ ਰੱਖਦੇ ਹਨ ਪਾਸਵਰਡ

17 ਫੀਸਦੀ ਭਾਰਤੀ ਆਪਣੇ ਮਹੱਤਵਪੂਰਨ ਵਿੱਤੀ ਪਾਸਵਰਡ ਸਮਾਰਟਫੋਨ ਦੀ ਸੰਪਰਕ ਸੂਚੀ ਜਾਂ ਮੋਬਾਇਲ ਨੋਟਸ 'ਚ ਰੱਖਦੇ ਹਨ। 30 ਫੀਸਦੀ ਪਰਿਵਾਰ ਦੇ ਮੈਂਬਰਾਂ ਅਤੇ ਕਰਮਚਾਰੀਆਂ ਦੇ ਨਾਲ ਪਾਸਵਰਡ ਸਾਂਝਾ ਕਰਦੇ ਹਨ। 8 ਫੀਸਦੀ ਸਮਾਰਟਫੋਨ ਦੇ ਨੋਟਸ 'ਚ ਸੰਵੇਦਨਸ਼ੀਲ ਜਾਣਕਾਰੀ ਸਟੋਰ ਕਰਦੇ ਹਨ। 9 ਫੀਸਦੀ ਮੋਬਾਇਲ ਸੰਪਰਕ ਸੂਚੀ 'ਚ ਸੇਵ ਰੱਖਦੇ ਹਨ ਪਾਸਵਰਡ। 14 ਫੀਸਦੀ ਲੋਕ ਹੀ ਯਾਦ ਰੱਖਦੇ ਹਨ ਪਾਸਵਰਡ। 18 ਫੀਸਦੀ ਕੰਪਿਊਟਰ ਜਾਂ ਲੈਪਟਾਪ 'ਤੇ ਸੇਵ ਰੱਖਦੇ ਹਨ। 24 ਫੀਸਦੀ ਪਾਸਵਰਡ ਨੋਟਸ, ਸੰਪਰਕ ਸੂਚੀ, ਪਾਸਵਰਡ ਐਪ ਜਾਂ ਡਿਵਾਈਸ 'ਚ ਹੀ ਕਿਸੇ ਹੋਰ ਸਥਾਨ 'ਤੇ ਰੱਖਦੇ ਹਨ। 39 ਫੀਸਦੀ ਅਲੱਗ ਜਗ੍ਹਾ ਜਾਂ ਅਲੱਗ ਤਰੀਕੇ ਨਾਲ ਸੇਵ ਰੱਖਦੇ ਹਨ। 88 ਫੀਸਦੀ ਵੱਖ-ਵੱਖ ਅਰਜ਼ੀਆਂ, ਸਬੂਤਾਂ ਅਤੇ ਬੁਕਿੰਗ ਆਦਿ ਲਈ ਆਪਣਾ ਆਧਾਰ ਕਾਰਡ ਸਾਂਝਾ ਕਰਦੇ ਹਨ। 

ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ

ਕੋਈ ਵੀ ਆਪਸ਼ਨ ਸੁਰੱਖਿਅਤ ਨਹੀਂ

ਰਿਪੋਰਟ ਮੁਤਾਬਕ, ਮੋਬਾਇਲ ਨੋਟ 'ਤੇ ਜਾਣ ਲਈ ਕੋਈ ਪਾਸਵਰਡ ਨਹੀਂ ਹੁੰਦਾ। ਕੁਝ ਲੋਕ ਯਾਦ ਰੱਖਣ ਲਈ ਆਸਾਨ ਪਾਸਵਰਡ ਦੀ ਵਰਤੋਂ ਕਰਦੇ ਹਨ ਜਦਕਿ ਹੋਰ ਆਪਣੇ ਸਾਰੇ ਖਾਤਿਆਂ ਲਈ ਇਕ ਔਖਾ ਪਾਸਵਰਡ ਰੱਖਦੇ ਹਨ। ਹਾਲਾਂਕਿ ਇਨ੍ਹਾਂ 'ਚੋਂ ਕੋਈ ਵੀ ਆਪਸ਼ਨ ਸੁਰੱਖਿਅਤ ਨਹੀਂ ਹੈ ਕਿਉਂਕਿ ਅਪਰਾਧੀ ਆਸਾਨੀ ਨਾਲ ਇਨ੍ਹਾਂ ਨੂੰ ਪਛਾਣ ਸਕਦੇ ਹਨ। ਕੁਝ ਪਾਸਵਰਡ ਮੈਨੇਜਰ ਸਾਫਟਵੇਅਰ ਬਾਜ਼ਾਰ 'ਚ ਉਪਲੱਬਧ ਹਨ ਜੋ ਯੂਜ਼ਰਜ਼ ਨੂੰ ਮਜਬੂਤ ਪਾਸਵਰਡ ਬਣਾਉਣ 'ਚ ਮਦਦ ਕਰਦਾ ਹੈ। ਇਸਨੂੰ ਇਕ ਮਾਸਟਰ ਪਾਸਵਰਡ ਦੁਆਰਾ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਹਾਲਾਂਕਿ ਇਹ ਆਪਸ਼ਨ ਵੀ ਹਰ ਕਿਸੇ ਲਈ ਸੰਭਵ ਜਾਂ ਆਕਰਸ਼ਕ ਨਹੀਂ ਹੋ ਸਕਦਾ ਕਿਉਂਕਿ ਇਸ ਵਿਚ ਪ੍ਰਤੀ ਮਹੀਨਾ ਭੁਗਤਾਨ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ– 3.30 ਕਰੋੜ ਰੁਪਏ ਦੀ ਕੀਮਤ ’ਤੇ ਲਾਂਚ ਹੋਈ ਮਰਸਿਡੀਜ਼-ਬੈਂਜ ਜੀ. ਟੀ.-63 ਐੱਸ. ਈ. ਪ੍ਰਫਾਰਮੈਂਸ


author

Rakesh

Content Editor

Related News