Xiaomi  ਦੇ ਦੋ ਧਮਾਕੇਦਾਰ ਸਮਾਰਟਫੋਨ ਗਲੋਬਲ ਮਾਰਕੀਟ ''ਚ ਜਲਦ ਹੋਣਗੇ ਲਾਂਚ! ਜਾਣੋ ਕੀਮਤ ਅਤੇ ਖਾਸ ਫੀਚਰਸ

Monday, Nov 02, 2026 - 04:16 PM (IST)

Xiaomi  ਦੇ ਦੋ ਧਮਾਕੇਦਾਰ ਸਮਾਰਟਫੋਨ ਗਲੋਬਲ ਮਾਰਕੀਟ ''ਚ ਜਲਦ ਹੋਣਗੇ ਲਾਂਚ! ਜਾਣੋ ਕੀਮਤ ਅਤੇ ਖਾਸ ਫੀਚਰਸ

ਟੈਕ ਡੈਸਕ : ਸਮਾਰਟਫੋਨ ਕੰਪਨੀ Xiaomi ਆਪਣੇ ਦੋ ਨਵੇਂ ਫਲੈਗਸ਼ਿਪ ਸਮਾਰਟਫੋਨ Xiaomi 18 Pro ਅਤੇ Xiaomi 18 Pro Max ਨੂੰ ਨਵੰਬਰ 2026 ਵਿੱਚ ਗਲੋਬਲ ਮਾਰਕੀਟ ਵਿੱਚ ਲਾਂਚ ਕਰਨ ਜਾ ਰਹੀ ਹੈ। ਇਨ੍ਹਾਂ ਦੋਵਾਂ ਫੋਨਾਂ ਵਿੱਚ ਕੁਆਲਕਾਮ ਦੇ ਲੇਟੈਸਟ Snapdragon 8 Elite Gen 6 ਸੀਰੀਜ਼ ਦੇ ਚਿੱਪਸੈੱਟ ਦਿੱਤੇ ਜਾਣਗੇ। ਇਹ ਫੋਨ ਸਭ ਤੋਂ ਪਹਿਲਾਂ 23 ਸਤੰਬਰ 2026 ਨੂੰ ਚੀਨ ਵਿੱਚ ਪੇਸ਼ ਕੀਤੇ ਗਏ ਸਨ।

ਭਾਰਤੀ ਬਾਜ਼ਾਰ ਵਿੱਚ ਲਾਂਚ ਦੇ ਸੰਕੇਤ
 ਕੰਪਨੀ ਨੇ ਭਾਰਤ ਵਿੱਚ Xiaomi 18 Pro ਨੂੰ ਲਾਂਚ ਕਰਨ ਦੇ ਸੰਕੇਤ ਦਿੱਤੇ ਹਨ, ਜਿਸ ਨੂੰ 'ਇੰਡੀਅਨ ਮੋਬਾਈਲ ਕਾਂਗਰਸ (IMC) 2026' ਵਿੱਚ ਵੀ ਦਿਖਾਇਆ ਗਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਗਲੋਬਲ ਲਾਂਚ ਤੋਂ ਬਾਅਦ ਇਹ ਭਾਰਤੀ ਬਾਜ਼ਾਰ ਵਿੱਚ ਵੀ ਦਸਤਕ ਦੇਵੇਗਾ।
ਸੰਭਾਵਿਤ ਕੀਮਤਾਂ
ਇਟਲੀ ਦੀ ਰਿਟੇਲਰ ਵੈੱਬਸਾਈਟ Epto 'ਤੇ ਹੋਈ ਲਿਸਟਿੰਗ ਅਨੁਸਾਰ ਇਨ੍ਹਾਂ ਦੀਆਂ ਸੰਭਾਵਿਤ ਕੀਮਤਾਂ ਹੇਠ ਲਿਖੇ ਅਨੁਸਾਰ ਹੋ ਸਕਦੀਆਂ ਹਨ:
-Xiaomi 18 Pro (12GB + 256GB): ਲਗਭਗ 1,398.90 ਯੂਰੋ (ਕਰੀਬ ₹1.50 ਲੱਖ)।
- Xiaomi 18 Pro (12GB + 512GB): ਲਗਭਗ 1,591.90 ਯੂਰੋ (ਕਰੀਬ ₹1.69 ਲੱਖ)।
-Xiaomi 18 Pro Max (12GB + 512GB): ਲਗਭਗ 1,783.90 ਯੂਰੋ (ਕਰੀਬ ₹1.89 ਲੱਖ)। ਕੰਪਨੀ ਵੱਲੋਂ ਅਜੇ ਅਧਿਕਾਰਤ ਕੀਮਤਾਂ ਦਾ ਐਲਾਨ ਕੀਤਾ ਜਾਣਾ ਬਾਕੀ ਹੈ।

Xiaomi 18 Pro ਦੇ ਮੁੱਖ ਫੀਚਰਸ
-ਡਿਸਪਲੇਅ: 6.4-ਇੰਚ ਦੀ AMOLED ਡਿਸਪਲੇਅ (1,120 x 2,436 ਪਿਕਸਲ, 120Hz ਰਿਫ੍ਰੈਸ਼ ਰੇਟ, 4,000 ਨਿਟਸ ਬ੍ਰਾਈਟਨੈੱਸ) ਅਤੇ ਪਿੱਛੇ 2.7-ਇੰਚ ਦੀ ਸੈਕੰਡਰੀ ਸਕ੍ਰੀਨ।
-ਪ੍ਰੋਸੈਸਰ ਤੇ ਸਟੋਰੇਜ: Snapdragon 8 Elite Gen 6 ਪ੍ਰੋਸੈਸਰ, 16GB ਤੱਕ ਰੈਮ, 1TB ਤੱਕ ਸਟੋਰੇਜ ਅਤੇ ਐਂਡਰਾਇਡ 17 ਆਧਾਰਿਤ HyperOS 4।
-ਕੈਮਰਾ: 200MP ਪ੍ਰਾਇਮਰੀ, 200MP ਪੈਰੀਸਕੋਪ ਟੈਲੀਫੋਟੋ ਅਤੇ 50MP ਅਲਟਰਾਵਾਈਡ ਟ੍ਰਿਪਲ ਕੈਮਰਾ ਸੈੱਟਅੱਪ।
-ਬੈਟਰੀ ਤੇ ਚਾਰਜਿੰਗ: 7,000mAh ਬੈਟਰੀ, ਜੋ 100W ਵਾਇਰਡ ਅਤੇ 50W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Xiaomi 18 Pro Max ਦੇ ਮੁੱਖ ਫੀਚਰਸ
-ਡਿਸਪਲੇਅ: 6.9-ਇੰਚ ਦੀ AMOLED ਡਿਸਪਲੇਅ (1,208 x 2,624 ਪਿਕਸਲ) ਅਤੇ ਪਿੱਛੇ 2.9-ਇੰਚ ਦੀ ਸੈਕੰਡਰੀ ਸਕ੍ਰੀਨ।
-ਪ੍ਰੋਸੈਸਰ: Snapdragon 8 Elite Extreme Gen 6 ਪ੍ਰੋਸੈਸਰ।
-ਕੈਮਰਾ: 200MP ਪ੍ਰਾਇਮਰੀ, 200MP ਟੈਲੀਫੋਟੋ ਅਤੇ 50MP ਅਲਟਰਾਵਾਈਡ ਟ੍ਰਿਪਲ ਕੈਮਰਾ ਸੈੱਟਅੱਪ।
-ਬੈਟਰੀ ਤੇ ਚਾਰਜਿੰਗ: 8,500mAh ਦੀ ਵੱਡੀ ਬੈਟਰੀ, ਜੋ 100W ਵਾਇਰਡ ਅਤੇ 50W ਵਾਇਰਲੈੱਸ ਚਾਰਜਿੰਗ ਸਪੋਰਟ ਕਰਦੀ ਹੈ।


author

Shubam Kumar

Content Editor

Related News