ਸ਼ਿਓਮੀ ਜਲਦ ਹੀ ਲਾਂਚ ਕਰੇਗਾ Apple AirPod ਦੀ ਤਰ੍ਹਾਂ ਈਅਰਫੋਨ
Tuesday, Nov 27, 2018 - 08:30 PM (IST)
ਨਵੀਂ ਦਿੱਲੀ—ਚੀਨੀ ਸਮਾਰਟਫੋਨ ਬ੍ਰੈਂਡ ਸ਼ਿਓਮੀ ਜਲਦ ਹੀ ਐਪਲ ਏਅਰਪਾਡ ਦੀ ਤਰ੍ਹਾਂ ਵਾਇਰਲੈੱਸ ਈਅਰਫੋਨ ਲਾਂਚ ਕਰਨ ਵਾਲੀ ਹੈ। ਈਅਰਫੋਨ ਦਾ ਨਾਂ ਈਅਰਡਾਟਸ ਹੋ ਸਕਦਾ ਹੈ। ਇਸ ਈਅਰਫੋਨ ਨੂੰ ਪਹਿਲੇ ਹੀ FCC 'ਤੇ ਲਿਸਟ ਕਰ ਦਿੱਤਾ ਗਿਆ ਹੈ। ਉੱਥੇ ਇਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਿਓਮੀ ਨੇ ਇਨ੍ਹਾਂ ਈਅਰਫੋਨਸ ਨੂੰ ਟਰੂ ਵਾਇਰਲੈੱਸ ਈਅਰਫੋਨਸ ਵੀ ਕਿਹਾ ਜਾ ਸਕਦਾ ਹੈ। ਸ਼ਿਓਮੀ ਨੇ ਇਸ ਡਿਜ਼ਾਈਨ ਨੂੰ ਐਪਲ ਨਾਲ ਕਾਪੀ ਕੀਤਾ ਹੈ ਤਾਂ ਉੱਥੇ ਯੂ.ਐੱਸ.ਬੀ. ਟਾਈਪ ਸੀ ਕਨੈਕਟਰ ਚਾਰਜਿੰਗ ਵੀ ਲਾਂਚ ਕਰ ਸਕਦੀ ਹੈ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਸ਼ਿਓਮੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਕਈ ਬ੍ਰੈੈਂਡਸ ਐਪਲ ਦੇ ਇਸ ਏਅਰਪਾਡ ਦੀ ਤਰ੍ਹਾਂ ਆਪਣੇ ਈਅਰਫੋਨ ਲਾਂਚ ਕਰ ਚੁੱਕੇ ਹਨ ਜਿਸ 'ਚ ਸੈਮਸੰਗ ਦਾ ਗਿਅਰ ਆਈਕਨ ਐਕਸ ਵੀ ਸ਼ਾਮਲ ਹੈ ਤਾਂ ਉੱਥੇ ਚੀਨੀ ਕੰਪਨੀ ਓਪੋ ਦਾ ਓ ਫ੍ਰੀ ਈਅਰਫੋਨ ਹੈ। ਸੈਮਸੰਗ ਦੇ ਈਅਰਫੋਨ ਦੀ ਕੀਮਤ 13,990 ਰੁਪਏ ਜੋ 4ਜੀ.ਬੀ. ਸਟੋਰੇਜ਼ ਨਾਲ ਆਉਂਦਾ ਹੈ ਤਾਂ ਉੱਥੇ ਤੁਸੀਂ ਇਸ ਨੂੰ ਕਿਸੇ ਵੀ ਚੀਜ ਨਾਲ ਕੁਨੈਕਟ ਕਰ ਸਕਦੇ ਹੋ। ਉੱਥੇ ਇਸ 'ਚ ਜੈਸਚਰ ਦੀ ਵੀ ਸੁਵਿਧਾ ਦਿੱਤੀ ਗਈ ਹੈ।
ਗਿਅਰ ਆਈਕਨ ਐਕਸ ਫਾਸਟ ਚਾਰਜਿੰਗ ਅਤੇ ਬਿਹਤਰੀਨ ਬੈਟਰੀ ਨਾਲ ਆਉਂਦਾ ਹੈ। ਉੱਥੇ ਜੇਕਰ ਓਪੋ ਫ੍ਰੀ ਮਿਊਜ਼ਿਕ ਦੀ ਗੱਲ ਕਰੀਏ ਤਾਂ ਇਸ 'ਚ ਕੁਆਲਾਕਾਮ QCC3026 ਚਿਪਸੈਟ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਈਅਰਬਰਡ ਕੇਸ ਨਾਲ ਤੁਸੀਂ ਚਾਰਜ ਵੀ ਕਰ ਸਕਦੇ ਹੋ। ਉੱਥੇ ਇਹ ਈਅਰਫੋਨ 12 ਘੰਟਿਆਂ ਦਾ ਬੈਟਰੀ ਲਾਈਫ ਦਿੰਦਾ ਹੈ। ਪਰ ਸਭ ਤੋਂ ਖਾਸ ਫੀਚਰ ਇਸ ਦਾ ਓ ਫ੍ਰੀ ਸਪੋਰਟ ਵਾਇਸ ਟ੍ਰਾਂਸਲੈਸ਼ਨ ਸਪੋਰਟ ਹੈ। ਅਜਿਹਾ ਫੀਚਰ ਅਸੀਂ ਗੂਗਲ ਪਿਕਸਲ ਈਅਰਬਡਸ 'ਚ ਦੇਖ ਚੁੱਕੇ ਹਾਂ।
