ਕੀਮਤ 34,000 ਪ੍ਰਫਾਰਮੈਂਸ ਬੇਮਿਸਾਲ

03/01/2018 10:51:39 AM

ਜਲੰਧਰ : ਚੀਨ ਦੀ ਇਲੈਕਟ੍ਰਾਨਿਕਸ ਕੰਪਨੀ ਸ਼ਿਓਮੀ ਨੇ ਆਪਣੇ ਇਕ ਨਵੇਂ ਸਮਾਰਟ MITV4  ਨੂੰ ਪੇਸ਼ ਕਰ ਦਿੱਤਾ ਹੈ। ਇਸ ਟੀ.ਵੀ.  ਦੀ ਖਾਸੀਅਤ ਹੈ ਕਿ ਇਹ $K ਵੀਡੀਓ ਅਤੇ ਸਾਰੇ ਵੀਡੀਓ ਫਾਈਲ ਫਾਰਮੈਟਸ ਨੂੰ ਸਪੋਰਟ ਕਰਦਾ ਹੈ। ਇਸ 'ਚ ਸੈਮਸੰਗ ਵੱਲੋਂ ਬਣਾਇਆ ਗਿਆ ਖਾਸ 4K LED ਏਜ-ਲਿਟ-ਪੈਨਲ ਲੱਗਾ ਹੈ ਜੋ Vivid ਕਲਰ ਤੇ ਹਾਈ ਬ੍ਰਾਈਟਨੈੱਸ ਨੂੰ ਸ਼ੋਅ ਕਰਦਾ ਹੈ।

ਐਂਡ੍ਰਾਇਡ 'ਤੇ ਆਧਾਰਿਤ ਇਸ ਟੀ. ਵੀ. 'ਚ ਪੈਚਵਾਲ (Patchwall) ਆਪ੍ਰੇਟਿੰਗ ਸਿਸਟਮ ਦਿੱਤਾ ਗਿਆ ਹੈ ਜੋ 15 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਸ 'ਚ ਹਰ ਤਰ੍ਹਾਂ ਦੇ ਸੈੱਟ ਟਾਪ ਬਾਕਸ ਦੀ ਸਪੋਰਟ ਦਿੱਤੀ ਗਈ ਹੈ ਭਾਵ ਇਸ ਦੀ ਵਰਤੋਂ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ। ਫੁਲੀ ਫੀਚਰਜ਼ ਵਾਲੇ ਇਸ ਟੀ. ਵੀ. ਦੀ ਕੀਮਤ 39,999 ਰੁਪਏ ਰੱਖੀ ਗਈ ਹੈ। ਇੰਨੀ ਘੱਟ ਕੀਮਤ 'ਚ ਅਜਿਹੇ ਲੇਟੈਸਟ ਫੀਚਰਸ ਕਿਸੇ ਹੋਰ ਟੀ.ਵੀ. 'ਚ ਦੇਖਣ ਨੂੰ ਨਹੀਂ ਮਿਲਦੇ।

ਕਿਸੇ ਵੀ ਦਿਸ਼ਾ 'ਚ ਵਰਤ ਸਕਦੇ ਹੋ ਬਲਿਊਟੁੱਥ ਰਿਮੋਟ
ਕੰਪਨੀ ਇਸ ਦੇ ਨਾਲ 11 ਬਟਨ ਵਾਲਾ ਬਲਿਊਟੁੱਥ ਰਿਮੋਟ ਦੇਵੇਗੀ ਭਾਵ ਇਸ ਨੂੰ ਟੀ. ਵੀ. ਵੱਲ ਕਰ ਕੇ ਆਪਰੇਟ ਕਰਨ ਦੀ ਲੋੜ ਨਹੀਂ ਹੋਵੇਗੀ ਅਤੇ ਤੁਸੀਂ ਕਿਸੇ ਵੀ ਦਿਸ਼ਾ 'ਚ ਇਸ ਦੀ ਆਸਾਨੀ ਨਾਲ ਵਰਤੋਂ ਕਰ ਸਕੋਗੇ। ਇਸ ਦੇ ਇਲਾਵਾ ਇਸ  HDMI-CEC (ਕੰਜ਼ਿਊਮਰ ਇਲੈਕਟ੍ਰਾਨਿਕਸ ਕੰਟਰੋਲ) ਤੇ 149 ਦੀ ਕੀਮਤ ਵਾਲੀ MiTR ਕੇਬਲ ਦੀ ਵੀ ਵਰਤੋਂ ਕਰ ਕੇ ਆਪਰੇਟ ਕਰ ਸਕੋਗੇ।

ਸਾਧਾਰਨ HD ਬਾਕਸ 'ਤੇ ਵੀ ਕੰਮ ਕਰੇਗਾ ਇਹ ਟੀ. ਵੀ.
ਇਸ 'ਚ ਤੁਸੀਂ 720 ਪਿਕਸਲਸ ਤੇ 1018 ਪਿਕਸਲਸ ਦੀ ਵੀਡੀਓ ਨੂੰ ਆਸਾਨੀ ਨਾਲ ਦੇਖ ਸਕਦੇ ਹੋ ਤੇ ਉਦੋਂ ਵੀ ਤੁਹਾਨੂੰ ਹੋਰ ਟੀ. ਵੀਜ਼ ਦੇ ਮੁਕਾਬਲੇ ਬਿਹਤਰ ਕੁਆਲਿਟੀ ਹੀ ਮਿਲੇਗੀ।
ਬਿਹਤਰੀਨ ਸਾਊਂਡ
MiTV 4 'ਚ ਬਿਹਤਰੀਨ ਸਪੀਕਰਜ਼ ਦਿੱਤੇ ਗਏ ਹਨ ਜੋ ਬਾਸ ਨਾਲ ਕਲੀਅਰ ਕ੍ਰਿਸਪ ਸਾਊਂਡ ਆਊਟਪੁਟ ਦਿੰਦੇ ਹਨ। ਇਸ ਦੇ ਇਲਾਵਾ ਤੁਸੀਂ ਇਸ ਦੇ ਨਾਲ ਬਲਿਊਟੁੱਥ ਸਪੀਕਰਜ਼ ਅਤੇ ਹੈੱਡਫੋਨਜ਼ ਨੂੰ ਵੀ ਅਟੈਚ ਕਰ ਕੇ ਮਿਊਜ਼ਿਕ ਦਾ ਮਜ਼ਾ ਲੈ ਸਕਦੇ ਹੋ।


Related News