ਦੁਨੀਆ ਦਾ ਸਭ ਤੋਂ ਛੋਟਾ Android PC ਲਾਂਚ, ਜਾਣੋ ਕੀਮਤ ਤੇ ਖੂਬੀਆਂ
Monday, Dec 30, 2019 - 11:43 AM (IST)
ਗੈਜੇਟ ਡੈਸਕ– ਟੈਕਨਾਲੋਜੀ ਦੇ ਐਡਵਾਂਸ ਹੋਣ ਦੇ ਨਾਲ ਹੀ ਹੁਣ ਹਾਈਟੈੱਕ ਗੈਜੇਟਸ ਕਾਫੀ ਛੋਟੇ ਸਾਈਜ਼ ’ਚ ਆਉਣ ਲੱਗੇ ਹਨ। ਇਸ ਦੀ ਸਭ ਤੋਂ ਤਾਜ਼ੀ ਉਦਾਹਰਣ ਹੈ X96s ਐਂਡਰਾਇਡ ਪੀਸੀ (ਵਾਇਰਲੈੱਸ ਡਿਪਲੇਅ ਡੋਂਗਲ)। B2GO ਨਾਂ ਦੀ ਚੀਨੀ ਕੰਪਨੀ ਦੁਆਰਾ ਬਣਾਇਆ ਗਿਆ ਇਹ ਡਿਵਾਈਸ ਇਕ ਬਬਲਗਮ ਪੈਕ ਦੇ ਸਾਈਜ਼ ਜਿੰਨਾ ਹੈ। ਇਹ ਇਕ ਐਂਟਰੀ ਲੈਵਲ ਟੀਵੀ ਸਟਿੱਕ ਹੈ ਜੋ ਆਮ ਟੀਵੀ ਅਤੇ ਕੰਪਿਊਟਰ ਨੂੰ ਸਮਾਰਟ ਬਣਾਉਂਦੀ ਹੈ। 98 x 33 x 13 mm ਦੇ ਸਾਈਜ਼ ’ਚ ਆਉਣ ਵਾਲਾ ਇਹ ਡਿਵਾਈਸ ਸਿਰਫ 31 ਗ੍ਰਾਮ ਦਾ ਹੈ।
ਛੋਟੇ ਸਾਈਜ਼ ਦੇ ਬਾਵਜੂਦ ਕਾਫੀ ਪਾਵਰਫੁਲ
X96s ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ Mali-G31 GPU ਦੇ ਨਾਲ ਕਵਾਡ-ਕੋਰ Amlogic S905Y2 CPU ਦਿੱਤਾ ਗਿਆ ਹੈ। ਇਹ 4 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ। ਇਸ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 64 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਮਾਨੀਟਰ ਅਤੇ ਟੀਵੀ ਨਾਲ ਕੁਨੈਕਟ ਕਰਨ ਲਈ ਇਸ ਵਿਚ ਫੁਲ ਸਾਈਜ਼ ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। ਇਹ H.265 ਡਿਕੋਡਿੰਗ ਸੁਪੋਰਟ ਦੇ ਨਾਲ 4ਕੇ ਅਲਟਰਾ-ਐੱਚ.ਡੀ. ਰੈਜ਼ੋਲਿਊਸ਼ਨ ’ਚ ਕੰਟੈਂਟ ਆਫਰ ਕਰਦਾ ਹੈ। ਦਮਦਾਰ ਸਾਊਂਡ ਲਈ ਇਸ ਵਿਚ 5.1 ਸਰਾਊਂਡ ਆਊਟਪੁਟ ਦਿੱਤਾ ਗਿਆ ਹੈ।

ਐਂਡਰਾਇਡ ਓ.ਐੱਸ. ਅਤੇ ਵਾਈ-ਫਾਈ ਸੁਪੋਰਟ
ਇਹ ਡਿਵਾਈਸ ਐਂਡਰਾਇਡ 8.1 ਟੀਵੀ ਓ.ਐੱਸ. ’ਤੇ ਕੰਮ ਕਰਦਾ ਹੈ ਅਤੇ ਇਸ ਵਿਚ ਡਿਊਲ ਬੈਂਡ ਵਾਈ-ਫਾਈ ਅਤੇ ਬਲੂਟੁੱਥ ਵਰਜ਼ਨ 4.2 ਵਰਗੇ ਸਾਰੇ ਕੁਨੈਕਟਿਵਿਟੀ ਆਪਸ਼ਨ ਮਿਲਦੇ ਹਨ। ਇਹ ਐਪਲ ਏਅਰਪਲੇਅ, ਮਿਰਾਕਾਸਟ, ਡੀ.ਵੀ.ਡੀ., HDMI 2.0, DLNA, ISO ਫਾਇਲਾਂ ਦੇ ਨਾਲ NTSC ਅਤੇ PAL ਬ੍ਰਾਡਕਾਸਟਿੰਗ ਸਿਸਟਮ ਦੇ ਨਾਲ ਆਉਂਦਾ ਹੈ। ਇੰਨਾ ਹੀ ਨਹੀਂ, ਜੇਕਰ ਤੁਹਾਡੇ ਕੋਲ 3ਡੀ ਕੰਪੈਟਿਬਲ ਟੀਵੀ ਹੈ ਤਾਂ ਇਸ ਟੀਵੀ ਸਟਿੱਕ ਨਾਲ ਤੁਸੀਂ 3ਡੀ ਗੇਮਿੰਗ ਅਤੇ ਵੀਡੀਓ ਦਾ ਵੀ ਮਜ਼ਾ ਲੈ ਸਕਦੇ ਹੋ।
ਕੀਮਤ
ਕੰਪਨੀ ਇਸ ਡਿਵਾਈਸ ਨੂੰ ਚੀਨ ’ਚ ਹੀ ਉਪਲੱਬਧ ਕਰਵਾ ਰਹੀ ਹੈ। ਇਸ ਦੇ 2 ਜੀ.ਬੀ. ਰੈਮ+16 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 6,600 ਰੁਪਏ ਅਤੇ 4 ਜੀ.ਬੀ.+32 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 8,899 ਰੁਪਏ ਹੈ। ਯੂਜ਼ਰ ਇਸ ਨੂੰ ਗਿਰਬੈਸਟ ਤੋਂ ਖਰੀਦ ਸਕਦੇ ਹਨ। ਭਾਰਤ ’ਚ ਸ਼ਿਪਿੰਗ ਲਈ ਕੰਪਨੀ ਡਿਵਾਈਸ ਦੀ ਕੀਮਤ ਦੇ ਨਾਲ 985 ਰੁਪਏ ਦਾ ਡਲਿਵਰੀ ਚਾਰਜ ਲੈ ਰਹੀ ਹੈ।
