ਅੱਜ ਦੇ ਦਿਨ ਕੀਤੀ ਗਈ ਸੀ ਪਹਿਲੀ ਮੋਬਾਇਲ ਕਾਲ, ਜਾਣੋ 50 ਸਾਲ 'ਚ ਕਿਵੇਂ ਰਿਹਾ ਇਸ ਦਾ ਸਫ਼ਰ
Monday, Apr 03, 2023 - 05:19 PM (IST)

ਗੈਜੇਟ ਡੈਸਕ- ਅੱਜ ਦੇ ਸਮੇਂ 'ਚ ਹਰ ਕਿਸੇ ਕੋਲ ਮੋਬਾਇਲ ਫੋਨ ਹੈ। ਅਸੀਂ ਮੋਬਾਇਲ ਫੋਨ ਰਾਹੀਂ ਕਾਲ ਤੋਂ ਲੈ ਕੇ ਸ਼ਾਪਿੰਗ ਤਕ ਹਰ ਤਰ੍ਹਾਂ ਦੇ ਕੰਮ ਕਰ ਰਹੇ ਹਾਂ। ਮੋਬਾਇਲ ਫੋਨ ਦੀ ਮਦਦ ਨਾਲ ਅਸੀਂ ਆਪਣੇ ਘਰ ਜਾਂ ਕਿਤੇ ਵੀ ਬੈਠੇ ਕਿਸੇ ਵੀ ਸਮੇਂ ਆਪਣੇ ਰਿਸ਼ਤੇਦਾਰਾਂ, ਦੋਸਤਾਂ ਜਾਂ ਫੋਨ 'ਤੇ ਸੇਵ ਕਿਸੇ ਵੀ ਕਾਨਟੈਕਟ ਨਾਲ ਗੱਲ ਕਰ ਸਕਦੇ ਹਾਂ।
ਮੋਬਾਇਲ ਨੇ ਵੱਡੇ ਬਦਲਾਅ ਦੇ ਨਾਲ ਆਪਣਾ ਸਫਰ ਤੈਅ ਕੀਤਾ ਹੈ। ਅੱਜ ਇਹ ਸਾਡੀ ਰੋਜ਼ਾਨਾ ਦੀ ਰੁਟੀਨ ਦਾ ਅਹਿਮ ਹਿੱਸਾ ਬਣ ਗਿਆ ਹੈ। ਇਸ ਤੋਂ ਬਿਨਾਂ ਦਿਨ ਦੇ ਕਈ ਕੰਮ ਠੱਪ ਹੋ ਜਾਂਦੇ ਹਨ। ਮੋਬਾਇਲ ਫੋਨ ਤੋਂ ਹੁਣ ਇਹ ਸਮਾਰਟਫੋਨ ਬਣ ਗਿਆ ਹੈ। ਇਕ ਅਜਿਹਾ ਯੰਤਰ ਜੋ ਕੁਝ ਹੀ ਮਿੰਟਾਂ ਵਿਚ ਕਈ ਕੰਮ ਆਸਾਨ ਕਰ ਦਿੰਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦਾ ਪਹਿਲਾ ਮੋਬਾਇਲ ਫੋਨ ਕਿਹੜਾ ਸੀ, ਕਦੋਂ ਅਤੇ ਕਿਸਨੇ ਬਣਾਇਆ, ਕਿਸ ਕੰਪਨੀ ਨੇ ਇਸਨੂੰ ਲਾਂਚ ਕੀਤਾ, ਇਸਦੀ ਕੀਮਤ ਕਿੰਨੀ ਸੀ ਅਤੇ ਇਸਦੀ ਬੈਟਰੀ ਬੈਕਅੱਪ ਸੀ। ਅੱਜ ਦੀ ਇਸ ਖਬਰ 'ਚ ਅਸੀਂ ਤੁਹਾਨੂੰ ਇਸੇ ਬਾਰੇ ਦੱਸਣ ਜਾ ਰਹੇ ਹਾਂ।
ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ
ਮਾਰਟਿਨ ਕੂਪਰ ਨੇ ਬਣਾਇਆ ਸੀ ਪਹਿਲਾ ਮੋਬਾਇਲ ਫੋਨ
ਲਗਭਗ 50 ਸਾਲ ਪਹਿਲਾਂ 3 ਅਪ੍ਰੈਲ 1973 ਨੂੰ ਅੱਜ ਦੇ ਦਿਨ ਹੀ ਮੋਬਾਇਲ ਫ਼ੋਨ ਦੀ ਵਰਤੋਂ ਕੀਤੀ ਗਈ ਸੀ। ਇਹ ਮੋਬਾਇਲ ਫੋਨ ਅਮਰੀਕੀ ਇੰਜੀਨੀਅਰ ਮਾਰਟਿਨ ਕੂਪਰ ਨੇ ਬਣਾਇਆ ਸੀ। ਸਿੱਧੇ ਤੌਰ 'ਤੇ ਕਹੀਏ ਤਾਂ 3 ਅਪ੍ਰੈਲ 1973 ਨੂੰ ਦੁਨੀਆ ਦਾ ਪਹਿਲਾ ਮੋਬਾਇਲ ਲਾਂਚ ਹੋਇਆ ਸੀ। ਜੇਕਰ ਕੰਪਨੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੋਬਾਇਲ ਬਣਾਉਣ ਵਾਲੀ ਕੰਪਨੀ ਦਾ ਨਾਂ ਮੋਟੋਰੋਲਾ ਹੈ।
ਦੱਸ ਦੇਈਏ ਕਿ ਦੁਨੀਆ ਦਾ ਪਹਿਲਾ ਮੋਬਾਇਲ ਬਣਾਉਣ ਵਾਲੇ ਇੰਜੀਨੀਅਰ ਮਾਰਟਿਨ ਕੂਪਰ ਨੇ 1970 ਵਿਚ ਮੋਟੋਰੋਲਾ ਕੰਪਨੀ ਨਾਲ ਜੁੜਿਆ ਸੀ। ਇਸ ਦੇ ਸਿਰਫ 3 ਸਾਲ 'ਚ ਉਸਨੇ ਉਹ ਕੰਮ ਕੀਤਾ ਜੋ ਸ਼ਲਾਘਾਯੋਗ ਸੀ। ਆਓ ਜਾਣਦੇ ਹਾਂ ਦੁਨੀਆ ਦੇ ਪਹਿਲੇ ਮੋਬਾਇਲ ਫੋਨ ਦੇ ਵਜ਼ਨ, ਬੈਟਰੀ ਬੈਕਅਪ ਅਤੇ ਕੀਮਤ ਬਾਰੇ।
ਇਹ ਵੀ ਪੜ੍ਹੋ– ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ
ਇੰਨਾ ਭਾਰਾ ਸੀ ਪਹਿਲਾ ਸੈੱਲ ਫੋਨ
ਮਾਰਟਿਨ ਜਿਸ ਮੋਬਾਇਲ ਫੋਨ ਰਾਹੀਂ ਗੱਲ ਕਰ ਰਹੇ ਸਨ ਉਸਦੇ ਮਾਡਲ ਦਾ ਨਾਂ DYNATAC 800XI ਸੀ। ਇਹ ਕਰੀਬ 2 ਕਿਲੋਗ੍ਰਾਮ ਭਾਰਾ ਸੀ ਅਤੇ ਇਸਨੂੰ ਪਾਵਰ ਦੇਣ ਲਈ ਬੈਟਰੀ ਲਗਾਈ ਗਈ ਸੀ। ਇਹ ਹੈਂਡਹੈਲਡ ਫੋਨ ਪੂਰੀ ਤਰ੍ਹਆੰ ਵਾਇਰਲੈੱਸ ਸੀ ਅਤੇ ਇਸਨੂੰ ਛੱਡ, ਸੜਕ, ਬੱਸ ਜਾਂ ਰੇਲ, ਕਿਤੇ ਵੀ ਲਿਜਾਇਆ ਜਾ ਸਕਦਾ ਸੀ। ਮਾਰਟਿਨ ਨੂੰ ਇਸ ਮੋਬਾਇਲ ਪ੍ਰੋਟੋਟਾਈਪ ਨੂੰ ਤਿਆਰ ਕਰਨ 'ਚ ਤਿੰਨ ਮਹੀਨੇ ਲੱਗੇ ਸਨ।
ਇਹ ਵੀ ਪੜ੍ਹੋ– ਆ ਰਹੀ ਸਭ ਤੋਂ ਵਧ ਰੇਂਜ ਦੇਣ ਵਾਲੀ ਇਲੈਕਟ੍ਰਿਕ ਕਾਰ, ਸਿੰਗਲ ਚਾਰਜ 'ਤੇ ਤੈਅ ਕਰੇਗੀ 707 KM ਦਾ ਸਫ਼ਰ
ਪਹਿਲਾਂ ਮੋਬਾਇਲ 'ਤੇ ਹੁੰਦੀ ਸੀ ਸਿਰਫ਼ 30 ਮਿੰਟ ਹੀ ਗੱਲ
ਇਸ ਦੀ ਵਰਤੋਂ ਲਈ ਮੋਢੇ 'ਤੇ ਵੱਡੀ ਬੈਟਰੀ ਚੁੱਕਣੀ ਪੈਂਦੀ ਸੀ। ਇਸ ਤੋਂ ਇਲਾਵਾ, ਦੁਨੀਆ ਦਾ ਪਹਿਲਾ ਮੋਬਾਇਲ ਇਕ ਵਾਰ ਚਾਰਜ ਕਰਨ 'ਤੇ ਸਿਰਫ 30 ਮਿੰਟ ਤਕ ਗੱਲ ਕਰ ਸਕਦਾ ਸੀ ਅਤੇ ਇਸਨੂੰ ਦੁਬਾਰਾ ਚਾਰਜ ਕਰਨ ਵਿਚ 10 ਘੰਟੇ ਲੱਗ ਗਏ। Motorola DynaTAC 8000X ਦੀ ਕੀਮਤ ਉਸ ਸਮੇਂ ਕਰੀਬ 3,995 ਡਾਲਰ ਸੀ ਜੋ ਅੱਜ ਦੇ ਸਭ ਤੋਂ ਮਹਿੰਗੇ iPhone 14 Pro Max ਤੋਂ ਵੀ ਕਰੀਬ 3 ਗੁਣਾ ਮਹਿੰਗਾ ਹੈ। iPhone 14 Pro Max ਦੀ ਕੀਮਤ 1.39 ਲੱਖ ਰੁਪਏ ਹੈ ਜਦਕਿ Motorola DynaTAC 8000X ਦੀ ਕੀਮਤ ਕਰੀਬ 3,30,951 ਰੁਪਏ ਸੀ।
ਇਹ ਵੀ ਪੜ੍ਹੋ– IAS ਅਧਿਕਾਰੀ ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਤਰਸਦੇ ਸੀ ਰੋਟੀ ਨੂੰ
ਆਮ ਜਨਤਾ ਲਈ 10 ਸਾਲਾਂ ਬਾਅਦ ਆਇਆ ਸੈੱਲ ਫੋਨ
ਮੋਬਾਇਲ ਫੋਨ 1973 'ਚ ਤਿਆਰ ਹੋ ਗਿਆ ਸੀ ਪਰ ਆਮ ਲੋਕਾਂ ਤਕ ਆਉਣ 'ਚ ਇਸਨੂੰ 10 ਸਾਲ ਲੱਗ ਗਏ। ਕਈ ਤਰ੍ਹਾਂ ਦੇ ਰਿਸਰਚ ਅਤੇ ਬਦਲਾਅ ਤੋਂ ਬਾਅਦ ਆਮ ਜਨਤਾ ਲਈ ਮੋਬਾਇਲ ਫੋਨ 1983 'ਚ ਬਾਜ਼ਾਰ 'ਚ ਲਾਂਚ ਹੋਇਆ। ਇਹ ਆਪਣੇ ਪ੍ਰੋਟੋਟਾਈਪ ਮਾਡਲ ਤੋਂ ਛੱਟਾ ਅਤੇ ਹਲਕਾ ਸੀ। ਇਸਦਾ ਭਾਰ 790 ਗ੍ਰਾਮ ਅਤੇ ਲੰਬਾਈ 10 ਇੰਚ ਸੀ। ਕੰਪਨੀ ਨੇ ਅਸਲੀ ਮਾਡਲ ਨੂੰ ਤਿਆਰ ਕਰਨ 'ਚ 800 ਕਰੋੜ ਰੁਪਏ ਖਰਚ ਕੀਤੇ ਸਨ।
ਇਹ ਵੀ ਪੜ੍ਹੋ– ਭੈਣ ਦੇ ਪ੍ਰੇਮ ਵਿਆਹ ਤੋਂ ਖ਼ਫ਼ਾ ਭਰਾ ਦਾ ਕਾਰਾ, ਜੀਜੇ ਨੂੰ ਦਿੱਤੀ ਰੂਹ ਕੰਬਾਊ ਮੌਤ