ਬੰ..ਬ ਦੀ ਤਰ੍ਹਾਂ ਫਟ ਸਕਦਾ ਹੈ ਗੀਜਰ, ਭੁੱਲ ਵੀ ਨਾ ਕਰਨਾ ਇਹ ਗਲਤੀਆਂ

Monday, Dec 09, 2024 - 02:11 PM (IST)

ਗੈਜੇਟ ਡੈਸਕ- ਸਰਦੀਆਂ ਦੇ ਮੌਸਮ 'ਚ ਗੀਜਰ ਦਾ ਇਸਤੇਮਾਲ ਜ਼ਿਆਦਾ ਕੀਤਾ ਜਾਂਦਾ ਹੈ ਪਰ ਇਕ ਗਲਤੀ ਕਾਰਨ ਤੁਹਾਨੂੰ ਭਾਰੀ ਨੁਕਸਾਨ ਵੀ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਗੀਜਰ ਦਾ ਇਸਤੇਮਾਲ ਕਰਦੇ ਸਮੇਂ ਤੁਹਾਨੂੰ ਕਾਫ਼ੀ ਚੌਕਸ ਰਹਿਣ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰ ਦੇਖਿਆ ਜਾਂਦਾ ਹੈ ਕਿ ਗੀਜਰ 'ਚ ਧਮਾਕਾ ਵੀ ਹੋ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਸੁਰੱਖਿਅਤ ਰਹਿਣ ਦੇ ਕੁਝ ਟਿਪਸ ਦੱਸਦੇ ਹਾਂ:-

ਗੀਜਰ ਲਗਾਤਾਰ ਚਾਲੂ ਰੱਖਣਾ

ਗੀਜਰ ਨੂੰ ਇਸਤੇਮਾਲ ਕਰਨ ਤੋਂ ਬਾਅਦ ਉਸ ਨੂੰ ਬੰਦ ਕਰਨਾ ਵੀ ਜ਼ਰੂਰੀ ਹੁੰਦਾ ਹੈ। ਕਈ ਵਾਰ ਦੇਖਿਆ ਜਾਂਦਾ ਹੈ ਕਿ ਆਟੋ-ਕਟ ਸਪੋਰਟ ਹੋਣ ਕਾਰਨ ਅਸੀਂ ਉਸ ਨੂੰ ਬੰਦ ਨਹੀਂ ਕਰਦੇ ਹਾਂ। ਇਸ ਕਾਰਨ ਤੁਹਾਨੂੰ ਨੁਕਸਾਨ ਤਾਂ ਹੋ ਹੀ ਸਕਦੀ ਹੈ। ਨਾਲ ਹੀ ਇਸ ਨਾਲ ਗੀਜਰ 'ਚ ਧਮਾਕਾ ਹੋਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਗੀਜਰ ਨੂੰ ਤੁਰੰਤ ਬੰਦ ਕਰ ਦਿਓ। ਖ਼ਾਸ ਕਰ ਕੇ ਗਰਮੀਆਂ ਦੇ ਮੌਸਮ 'ਚ ਵੀ ਜੇਕਰ ਤੁਸੀਂ ਗੀਜਰ ਦਾ ਇਸਤੇਮਾਲ ਕਰਦੇ ਹੋਏ ਤਾਂ ਇਸ ਦਾ ਜ਼ਰੂਰ ਧਿਆਨ ਰੱਖੋ। 

ਵਾਇਰਿੰਗ ਚੈੱਕ

ਗੀਜਰ ਦੇ ਸਮੇਂ-ਸਮੇਂ 'ਤੇ ਵਾਇਰਿੰਗ ਵੀ ਚੈੱਕ ਕਰਦੇ ਰਹਿਣਾ ਚਾਹੀਦਾ। ਸਪਾਰਕਿੰਗ ਕਾਰਨ ਵੀ ਗੀਜਰ ਖ਼ਰਾਬ ਹੋ ਸਕਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਗੀਜਰ ਚਲਾਓ ਜਾਂ ਇਕ ਸੀਜਨ ਤੋਂ ਬਾਅਦ ਉਸ ਦੀ ਵਾਇਰਿੰਗ ਦੀ ਜ਼ਰੂਰ ਜਾਂਚ ਕਰੋ, ਕਿਉਂਕਿ ਗੀਜਰ ਕਾਰਨ ਬਿਜਲੀ ਦੀਆਂ ਤਾਰਾਂ 'ਤੇ ਕਾਫ਼ੀ ਲੋਡ ਆ ਜਾਂਦਾ ਹੈ ਅਤੇ ਇਸ ਦੀ ਅਣਦੇਖੀ ਕਰਨ ਦਾ ਮਤਲਬ ਹੈ ਕਿ ਪ੍ਰੋਡਕਟ ਖ਼ਰਾਬ ਵੀ ਹੋ ਸਕਦਾ ਹੈ। 

ਖ਼ਰਾਬ ਪ੍ਰੋਡਕਟ

ਗੀਜਰ ਰਿਪੇਅਰ ਕਰਵਾਉਣ ਤੋਂ ਵੀ ਬਚਣਾ ਚਾਹੀਦਾ। ਐਲੀਮੈਂਟ ਨੂੰ ਰਿਪੇਅਰ ਕਰਵਾਉਣ 'ਤੇ ਵੀ ਰਿਸਕੀ ਹੋ ਸਕਦਾ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗੀਜਰ ਖ਼ਰਾਬ ਹੋਣ ਦੀ ਸਥਇਤੀ 'ਚ ਨਵਾਂ ਹੀ ਇੰਸਟਾਲ ਕਰਵਾਉਣਾ ਚਾਹੀਦਾ। ਜੇਕਰ ਤੁਹਾਡਾ ਗੀਜਰ ਜ਼ਿਆਦਾ ਇਸਤੇਮਾਲ ਹੁੰਦਾ ਹੈ ਤਾਂ ਤੁਹਾਨੂੰ ਬਿਲਕੁੱਲ ਵੀ ਰਿਸਕ ਨਹੀਂ ਲੈਣਾ ਚਾਹੀਦਾ।

ਤਾਪਮਾਨ ਰੱਖੋ ਘੱਟ

ਗੀਜਰ ਨੂੰ ਧਮਾਕੇ ਤੋਂ ਬਚਾਉਣ ਲਈ ਇਸ ਦੇ ਤਾਪਮਾਨ ਨੂੰ ਘੱਟ ਰੱਖੋ। ਸੰਭਵ ਹੋਵੇ ਤਾਂ ਆਪਣਏ ਗੀਜਰ ਦਾ ਤਾਪਮਾਨ 55 ਤੋਂ 60 ਡਿਗਰੀ ਸੈਂਟੀਗ੍ਰੇਡ ਵਿਚ ਹੀ ਰੱਖਿਆ ਕਰੋ। ਜੇਕਰ ਗੀਜਰ ਦਾ ਤਾਪਮਾਨ ਜ਼ਿਆਦਾ ਨਹੀਂ ਹੋਵੇਗਾ ਤਾਂ ਇਸ 'ਚ ਧਮਾਕੇ ਦਾ ਖ਼ਦਸ਼ਾ ਵੀ ਘੱਟ ਹੋ ਜਾਵੇਗਾ ਅਤੇ ਤੁਸੀਂ ਗੀਜਰ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਤਰੀਕੇ ਨਾਲ ਇਸਤੇਮਾਲ ਕਰ ਸਕੋਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News