WhatsApp 'ਚ ਆ ਰਿਹਾ ਵੱਡਾ ਸਕਿਓਰਿਟੀ ਫੀਚਰ, DP ਦਾ ਨਹੀਂ ਲੈ ਸਕੋਗੇ ਸਕਰੀਨਸ਼ਾਟ

Wednesday, Feb 21, 2024 - 07:06 PM (IST)

WhatsApp 'ਚ ਆ ਰਿਹਾ ਵੱਡਾ ਸਕਿਓਰਿਟੀ ਫੀਚਰ, DP ਦਾ ਨਹੀਂ ਲੈ ਸਕੋਗੇ ਸਕਰੀਨਸ਼ਾਟ

ਗੈਜੇਟ ਡੈਸਕ- ਦੁਨੀਆ ਦੀ ਸਭ ਤੋਂ ਵੱਡੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਚ ਇਕ ਵੱਡਾ ਫੀਚਰ ਆਉਣ ਵਾਲਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਲੋਕਾਂ ਦੇ ਪ੍ਰੋਫਾਈਲ ਚੈੱਕ ਕਰਨ ਵਾਲਿਆਂ ਦੀਆਂ ਮੁਸ਼ਕਿਲਾਂ ਵਧਣ ਜਾ ਰਹੀਆਂ ਹਨ। ਵਟਸਐਪ ਦੇ ਨਵੇਂ ਅਪਡੇਟ ਤੋਂ ਬਾਅਦ ਤੁਸੀਂ ਕਿਸੇ ਦੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਟ ਨਹੀਂ ਲੈ ਸਕੋਗੇ।

ਵਟਸਐਪ ਦੇ ਇਸ ਨਵੇਂ ਫੀਚਰ ਬਾਰੇ WABetaInfo ਨੇ ਜਾਣਕਾਰੀ ਦਿੱਤੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਤੱਕ ਦੋ ਵਿਅਕਤੀ ਇੱਕ ਦੂਜੇ ਦੇ ਫ਼ੋਨ ਨੰਬਰ ਨੂੰ ਸੇਵ ਨਹੀਂ ਕਰਦੇ, ਉਹ ਵਟਸਐਪ ਦੀ ਪ੍ਰੋਫਾਈਲ ਫੋਟੋ ਨੂੰ ਸੇਵ ਨਹੀਂ ਕਰ ਸਕਣਗੇ ਅਤੇ ਸਕਰੀਨਸ਼ਾਟ ਨਹੀਂ ਲੈ ਸਕਣਗੇ।
 
ਫਿਲਹਾਲ ਵਟਸਐਪ ਵਿੱਚ ਪ੍ਰੋਫਾਈਲ ਫੋਟੋ ਨੂੰ ਹਾਈਡ ਕਰਨ ਦਾ ਆਪਸ਼ਨ ਹੈ ਪਰ ਪ੍ਰੋਫਾਈਲ ਦੇ ਸਕਰੀਨਸ਼ਾਟ ਨੂੰ ਰੋਕਣ ਦਾ ਕੋਈ ਆਪਸ਼ਨ ਨਹੀਂ ਹੈ। ਨਵੇਂ ਫੀਚਰ ਦੀ ਟੈਸਟਿੰਗ ਬੀਟਾ ਵਰਜ਼ਨ 'ਤੇ ਕੀਤੀ ਜਾ ਰਹੀ ਹੈ ਅਤੇ ਜੇਕਰ ਤੁਸੀਂ ਵੀ ਵਟਸਐਪ ਦੇ ਬੀਟਾ ਯੂਜ਼ਰ ਹੋ ਤਾਂ ਤੁਸੀਂ ਇਸ ਫੀਚਰ ਦੀ ਵਰਤੋਂ ਕਰ ਸਕਦੇ ਹੋ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਾਲ 2019 ਵਿੱਚ ਵਟਸਐਪ ਨੇ ਪ੍ਰੋਫਾਈਲ ਫੋਟੋਆਂ ਨੂੰ ਡਾਊਨਲੋਡ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਹੁਣ ਇਹ ਨਵਾਂ ਫੀਚਰ ਉਸੇ ਦਾ ਇਕ ਹਿੱਸਾ ਹੈ।

ਚੈਟ ਲਾਕ ਫੀਚਰ

ਦੱਸ ਦੇਈਏ ਕਿ ਵਟਸਐਪ ਨੇ ਹਾਲ ਹੀ ਵਿੱਚ ਵੈੱਬ ਵਰਜ਼ਨ ਲਈ ਚੈਟ ਲਾਕ ਫੀਚਰ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਵਟਸਐਪ ਵੈੱਬ ਵਰਜ਼ਨ ਨੂੰ ਮੋਬਾਈਲ ਵਰਜ਼ਨ ਵਾਂਗ ਲਾਕ ਨਹੀਂ ਕੀਤਾ ਜਾਂਦਾ ਸੀ। ਵਟਸਐਪ ਵੈੱਬ ਵਰਜ਼ਨ ਲੈਪਟਾਪ ਦੇ ਪਾਸਵਰਡ ਨਾਲ ਹੀ ਲਾਕ ਰਹਿੰਦਾ ਪਰ ਨਵੇਂ ਅਪਡੇਟ ਤੋਂ ਬਾਅਦ ਵਟਸਐਪ ਵੈੱਬ ਵਰਜ਼ਨ ਨੂੰ ਸੀਕ੍ਰੇਟ ਕੋਡ ਰਾਹੀਂ ਲਾਕ ਕੀਤਾ ਜਾ ਸਕੇਗਾ।
 
ਚੈਟ ਲਾਕ ਫੀਚਰ ਦਾ ਵੱਡਾ ਫਾਇਦਾ ਇਹ ਹੋਵੇਗਾ ਕਿ ਵਟਸਐਪ ਦਾ ਵੈੱਬ ਵਰਜ਼ਨ ਵੀ ਹੁਣ ਐਪ ਵਾਂਗ ਸੁਰੱਖਿਅਤ ਹੋਵੇਗਾ। ਭਾਵੇਂ ਲੈਪਟਾਪ ਕਿਸੇ ਦੇ ਹੱਥ ਵਿੱਚ ਆ ਜਾਵੇ, ਉਹ ਤੁਹਾਡੀ ਵਟਸਐਪ ਚੈਟ ਤੱਕ ਪਹੁੰਚ ਨਹੀਂ ਕਰ ਸਕੇਗਾ। ਹਰ ਵਾਰ ਜਦੋਂ ਤੁਸੀਂ ਵੈੱਬ ਤੱਕ ਪਹੁੰਚ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਪਿੰਨ ਦਰਜ ਕਰਨਾ ਪਵੇਗਾ।


author

Rakesh

Content Editor

Related News