WhatsApp ''ਚ ਆ ਰਹੀ ਨਵੀਂ ਅਪਡੇਟ, ਹੁਣ ਸਾਰੇ ਮੈਸੇਜ ਇਕ ਕਲਿੱਕ ''ਚ ਪੜ੍ਹਨਾ ਹੋਵੇਗਾ ਆਸਾਨ

Wednesday, Aug 28, 2024 - 06:06 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਵੀ ਮੈਟਾ ਦੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਕੋਲ ਐਂਡਰਾਇਡ ਫੋਨ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਵਟਸਐਪ ਆਪਣੇ ਐਂਡਰਾਇਡ ਯੂਜ਼ਰਜ਼ ਲਈ ਇਕ ਨਵੇਂ ਸ਼ਾਰਟਕਟ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਸਿਰਫ ਇਕ ਕਲਿੱਕ 'ਚ ਸਾਰੇ ਮੈਸੇਜ ਪੜ੍ਹੇ ਜਾ ਸਕਣਗੇ। 

WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਦੇ ਇਸ ਨਵੇਂ ਫੀਚਰ ਦੀ ਫਿਲਹਾਲ ਟੈਸਟਿੰਗ ਹੋ ਰਹੀ ਹੈ। ਨਵੇਂ ਫੀਚਰ ਨੂੰ ਵਟਸਐਪ ਦੇ ਐਂਡਰਾਇਡ ਦੇ ਬੀਟਾ ਵਰਜ਼ਨ 2.24.18.11 'ਤੇ ਦੇਖਿਆ ਜਾ ਸਕਦਾ ਹੈ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰਜ਼ ਕੋਲ ਸਾਰੇ ਮੈਸੇਜ ਨੂੰ ਇਕੱਠੇ ਪੜ੍ਹਨ ਦਾ ਆਪਸ਼ਨ ਹੋਵੇਗਾ। 

ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ। ਸਕਰੀਨਸ਼ਾਟ ਮੁਤਾਬਕ, ਨਵੇਂ ਫੀਚਰ ਲਈ ਐਪ ਦੇ ਸਭ ਤੋਂ ਉਪਰ ਕਾਰਨਰ 'ਚ ਇਕ ਸਪੈਸ਼ਲ ਬਟਨ ਮਿਲੇਗਾ। ਉਂਝ ਤੁਹਾਨੂੰ ਦੱਸ ਦੇਈਏ ਕਿ mark all messages read ਦਾ ਆਪਸ਼ਨ ਪਹਿਲਾਂ ਤੋਂ ਹੀ ਵਟਸਐਪ 'ਚ ਹੈ ਪਰ ਇਸ ਵਿਚ ਕਈ ਸਟੈੱਪਸ ਫਾਲੋ ਕਰਨੇ ਪੈਂਦੇ ਹਨ। 

WABetaInfo ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਫਿਲਹਾਲ ਇਹ ਫੀਚਰ ਉਨ੍ਹਾਂ ਬੀਟਾ ਯੂਜ਼ਰਜ਼ਡ ਲਈ ਵੀ ਉਪਲੱਬਧ ਨਹੀਂ ਹੈ ਜੋ ਗੂਗਲ ਪਲੇਅ ਸਟੋਰ ਰਾਹੀਂ ਬੀਟਾ ਰਜਿਸਟਰਡ ਹਨ। ਅਜਿਹੇ 'ਚ ਇਹ ਕਹਿਣਾ ਮੁਸ਼ਕਿਲ ਹੈ ਕਿ ਇਸ ਦਾ ਪਬਲਿਕ ਅਪਡੇਟ ਕਦੋਂ ਰਿਲੀਜ਼ ਕੀਤਾ ਜਾਵੇਗਾ।


Rakesh

Content Editor

Related News