Vertu ਨੇ ਕੀਤਾ ਨਵੇਂ ਸਮਾਰਟਫੋਨ ਦਾ ਐਲਾਨ, ਕੀਮਤ ਕਰ ਦੇਵੇਗੀ ਹੈਰਾਨ

Friday, Aug 05, 2016 - 10:45 AM (IST)

Vertu ਨੇ ਕੀਤਾ ਨਵੇਂ ਸਮਾਰਟਫੋਨ ਦਾ ਐਲਾਨ, ਕੀਮਤ ਕਰ ਦੇਵੇਗੀ ਹੈਰਾਨ

ਜਲੰਧਰ- ਲਗਜ਼ਰੀ ਸਮਰਾਟਫੋਨ ਨਿਰਮਾਤਾ ਕੰਪਨੀ Vertu ਨੇ ਨਵੇਂ Aster Chevron ਕਲੈਕਸ਼ਨ ਦਾ ਐਲਾਨ ਕੀਤਾ ਹੈ। ਇਸ ਤਹਿਤ ਕੰਪਨੀ ਨੇ Aster Chevron ਐਡੀਸ਼ਨ ਦਾ ਐਲਾਨ ਕੀਤਾ ਹੈ ਜੋ ਤਿੰਨ ਰੰਗਾਂ ਬਲੂ, ਪਿੰਕ ਅਤੇ ਬਲੈਕ ''ਚ ਆਏਗਾ। ਕੰਪਨੀ ਇਸ ਫੋਨ ਦੇ ਨਾਲ ਟਾਇਟੈਨੀਅਮ ਚੈੱਸੀ ਆਫਰ ਕਰ ਰਹੀ ਹੈ। 

Vetru ਦੇ ਇਸ ਸਮਾਰਟਫੋਨ ਦੀ ਕੀਮਤ 3,000 ਯੂਰੋ (ਕਰੀਬ 2.67 ਲੱਖ ਰੁਪਏ) ਤੋਂ ਸ਼ੁਰੂ ਹੋਵੇਗੀ। Vertu Leaf ਮਾਡਲ ਦੀ ਕੀਮਤ 7,200 ਯੂਰੋ (ਕਰੀਬ 6.4 ਲੱਖ ਰੁਪਏ) ਹੈ। ਇਸ ਤੋਂ ਇਲਾਵਾ Vertu ਦੇ ਇਕ ਹੋਰ ਮਾਡਲ ਜਿਸ ਦਾ ਨਾਂ Vertu Calf ਹੈ ਦੀ ਕੀਮਤ 3,950 ਯੂਰੋ (ਕਰੀਬ 3,47,655 ਰੁਪਏ) ਹੈ।ਹੋਰ ਮਾਡਲਸ ਦੀ ਜਿਥੋਂ ਤੱਕ ਇਕ ਗੱਲ ਹੈ ਤਾਂ Ostich ਦੀ ਕੀਮਤ ਕਰੀਬ 5.07 ਲੱਖ ਰੁਪਏ, Karung ਦੀ ਕੀਮਤ ਕਰੀਬ 4.48 ਲੱਖ ਰੁਪਏ, Alligator ਦੀ ਕੀਮਤ ਕਰੀਬ 6.76 ਲੱਖ ਰੁਪਏ ਅਤੇ Stringray ਦੀ ਕੀਮਤ ਕਰੀਬ 5.25 ਲੱਖ ਰੁਪਏ ਹੈ। 


Related News