ਭਾਰਤ ''ਚ ਲਾਂਚ ਹੋਈ Triumph Daytona 660 ਬਾਈਕ, ਜਾਣੋ ਕੀਮਤ ਤੇ ਖੂਬੀਆਂ

Thursday, Aug 29, 2024 - 05:52 PM (IST)

ਆਟੋ ਡੈਸਕ- Triumph Daytona 660 ਭਾਰਤ 'ਚ ਲਾਂਚ ਕਰ ਦਿੱਤੀ ਗਈ ਹੈ। ਇਸ ਦੀ ਕੀਮਤ 9,72,450 ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਇਸ ਬਾਈਕ ਦਾ ਮੁਕਾਬਲਾ Aprilia RS 660, Honda CBR 650R, Kawasaki Ninja 650 ਅਤੇ Yamaha R7 ਨਾਲ ਹੋਵੇਗਾ। 

ਇੰਜਣ

ਇਸ ਬਾਈਕ 'ਚ 660cc ਦਾ ਲਿਕੁਇਡ-ਕੂਲਡ, ਇਨ-ਲਾਈਨ 3-ਸਿਲੰਡਰ ਇੰਜਣ ਦਿੱਤਾ ਹੈ, ਜੋ 95 ਪੀ.ਐੱਸ. ਦੀ ਪਾਵਰ ਅਤੇ 69 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ, ਜਿਸ ਵਿਚ ਸਲਿੱਪ ਅਤੇ ਅਸਿਸਟ ਕਲੱਚ ਦੀ ਸਹੂਲਤ ਹੈ। 

ਫੀਚਰਜ਼

Triumph Daytona 660 'ਚ ਲੰਬਾ ਕਲਿੱਪ-ਆਨ ਹੈਂਡਲਬਾਰ, ਅੰਡਰਬੇਲੀ ਐਗਜਾਸਟ, ਟਵਿਨ-ਐੱਲ.ਈ.ਡੀ. ਸੈੱਟਅਪ, ਟੀ.ਐੱਫ.ਟੀ. ਇੰਸਟਰੂਮੈਂਟ ਕੰਸੋਲ, ਟਰਨ-ਬਾਈ-ਟਰਨ ਨੈਵੀਗੇਸ਼ਨ, ਫੋਨ ਅਤੇ ਮਿਊਜ਼ਿਕ ਕੰਟਰੋਲ ਦੇ ਨਾਲ ਬਲੂਟੁੱਥ ਕੁਨੈਕਟੀਵਿਟੀ, ਕਲਾਸ ਸ਼ਿਫਟ, ਹੀਟੇਡ ਗ੍ਰਿਪਸ, ਅੰਡਰਸੀਟ ਯੂ.ਐੱਸ.ਬੀ. ਸੈਕੇਟ ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਦਿੱਤਾ ਗਿਆ ਹੈ। 

ਮੋਡਸ ਅਤੇ ਬ੍ਰੇਕਿੰਗ

ਇਸ ਵਿਚ ਤਿੰਨ ਰਾਈਡਿੰਗ ਮੋਡ- ਸਪੋਰਟ, ਰੋਡ ਅਤੇ ਰੇਨ ਦਿੱਤੇ ਗਏ ਹਨ। ਉਥੇ ਹੀ ਬ੍ਰੇਕਿੰਗ ਦੀ ਗੱਲ ਕਰੀਏ ਤਾਂ ਇਸ ਵਿਚ ਅਗਲੇ ਪਾਸੇ 4-ਪਿਸਟਨ ਰੇਡੀਅਲ ਕੈਲੀਪਰ ਦੇ ਨਾਲ ਟਵਿਨ 310 ਮਿ.ਮੀ. ਡਿਸਕ ਅਤੇ ਪਿਛਲੇ ਪਾਸੇ ਸਿੰਗਲ-ਪਿਸਟਨ ਸਲਾਈਡਿੰਗ ਕੈਲੀਪਰ ਦੇ ਨਾਲ ਸਿੰਗਲ 220 ਮਿ.ਮੀ. ਡਿਸਕ ਦਿੱਤੀ ਗਈ ਹੈ।


Rakesh

Content Editor

Related News