ਟੋਯੋਟਾ ਨੇ ਇਨੋਵਾ ਹਾਈਕ੍ਰਾਸ ਦਾ ਐਕਸਕਲੂਸਿਵ ਐਡੀਸ਼ਨ ਕੀਤਾ ਪੇਸ਼
Saturday, May 03, 2025 - 05:09 AM (IST)

ਨਵੀਂ ਦਿੱਲੀ - ਟੋਯੋਟਾ ਕਿਰਲੋਸਕਰ ਮੋਟਰ (ਟੀ.ਕੇ.ਐੱਮ.) ਨੇ ਅੱਜ ਇਨੋਵਾ ਹਾਈਕ੍ਰਾਸ ਦੇ ਐਕਸਕਲੂਸਿਵ ਐਡੀਸ਼ਨ ਜ਼ੈੱਡ. ਐਕਸ. (ਓ) ਗ੍ਰੇਡ ’ਚ ਉਪਲੱਬਧ ਹੋਣ ਅਤੇ ਲਾਂਚ ਕੀਤੇ ਜਾਣ ਦਾ ਐਲਾਨ ਕੀਤਾ। ਪੂਰੇ ਦੇਸ਼ ’ਚ ਇਕ ਲੱਖ ਤੋਂ ਵੱਧ ਗਾਹਕਾਂ ’ਚ ਭਰੋਸੇਮੰਦ ਇਨੋਵਾ ਹਾਈਕ੍ਰਾਸ ਗਲੈਮਰ ਦੀ ਆਪਣੀ ਅਸਾਧਾਰਣ ਭਾਵਨਾ ਅਤੇ ਕਾਰਜਕੁਸ਼ਲਤਾ ਨਾਲ ਲਗਾਤਾਰ ਪ੍ਰਭਾਵਿਤ ਕਰ ਰਹੀ ਹੈ।
ਇਨੋਵਾ ਹਾਈਕ੍ਰਾਸ ਐਕਸਕਲੂਸਿਵ ਐਡੀਸ਼ਨ 2 ਰੰਗਾਂ- ਸੁਪਰ ਵ੍ਹਾਈਟ ਅਤੇ ਪਰਲ ਵ੍ਹਾਈਟ ’ਚ ਸੀਮਿਤ ਮਾਤਰਾ ’ਚ ਉਪਲੱਬਧ ਹੋਵੇਗਾ। ਟੋਯੋਟਾ ਕਿਰਲੋਸਕਰ ਮੋਟਰ ਦੇ ਸੇਲਜ਼-ਸਰਵਿਸ-ਯੂਜ਼ਡ ਕਾਰ ਬਿਜ਼ਨੈੱਸ ਦੇ ਵਾਈਸ ਪ੍ਰੈਜ਼ੀਡੈਂਟ ਵਰਿੰਦਰ ਵਧਵਾ ਨੇ ਕਿਹਾ, ‘‘ਇਨੋਵਾ ਹਾਈਕ੍ਰਾਸ ਨੇ ਆਪਣੇ ਆਕਾਰ ਅਤੇ ਐੱਸ. ਯੂ. ਵੀ. ਦੇ ਸੰਤੁਲਨ ਨਾਲ ਐੱਮ. ਪੀ. ਵੀ. ਦੀ ਵਿਸ਼ਾਲਤਾ ਲਈ ਲਗਾਤਾਰ ਗਾਹਕਾਂ ਦੀ ਜ਼ਬਰਦਸਤ ਸ਼ਲਾਘਾ ਹਾਸਲ ਕੀਤੀ ਹੈ। ਇਸ ਬ੍ਰਾਂਡ ’ਚ ਲਗਾਤਾਰ ਭਰੋਸੇ ਲਈ ਅਸੀਂ ਉਨ੍ਹਾਂ ਦੇ ਅਹਿਸਾਨਮੰਦ ਹਾਂ।’’