ਇਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ ਆਪਣਾ ਗੁੰਮ ਹੋਇਆ ਸਮਾਰਟਫੋਨ
Monday, Oct 19, 2015 - 01:16 PM (IST)
ਨਵੀਂ ਦਿੱਲੀ- ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ ਜਿਸ ਦੇ ਬਿਨਾ ਜਿਊਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਭੱਜ-ਦੌੜ ਦੀ ਜ਼ਿੰਦਗੀ ''ਚ ਜੇਕਰ ਅਸੀਂ ਕਿਤੇ ਜਾਂਦੇ ਹਾਂ ਤਾਂ ਆਪਣੇ ਸਮਾਰਟਫੋਨ ਦੇ ਗੁੰਮ ਹੋਣ ਦਾ ਡਰ ਬਣਿਆ ਰਹਿੰਦਾ ਹੈ। ਅਜਿਹੇ ''ਚ ਜੇਕਰ ਤੁਹਾਡਾ ਫੋਨ ਚੋਰੀ ਹੋ ਜਾਵੇ ਜਾਂ ਗੁੰਮ ਹੋ ਜਾਵੇ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਜ਼ਿਆਦਾਤਰ ਲੋਕ ਐਂਡ੍ਰਾਇਡ ਫੋਨ ਦੀ ਵਰਤੋਂ ਕਰਦੇ ਹਨ ਉਸੇ ਐਡ੍ਰਾਇਡ ਫੋਨ ਦਾ ਜੀ-ਮੇਲ ਅਕਾਉਂਟ ਤੁਹਾਨੂੰ ਫੋਨ ਲੱਭਣ ''ਚ ਮਦਦ ਕਰੇਗਾ। ਇਸ ਲਈ ਕਈ ਐਪ ਮੌਜੂਦ ਹਨ। ਇਸ ਤੋਂ ਇਲਾਵਾ ਇੰਟਰਨੈੱਟ ਰਾਹੀਂ ਵੀ ਤੁਸੀਂ ਆਪਣਾ ਫੋਨ ਲੱਭ ਸਕਦੇ ਹੋ।
ਜ਼ਿਆਦਾਤਰ ਸਮਾਰਟਫੋਨ ਯੂਜ਼ਰਸ ਆਪਣੇ ਫੋਨ ''ਤੇ ਹੀ ਆਪਣਾ ਜੀ-ਮੇਲ ਅਕਾਉਂਟ ਐਕਟਿਵ ਰੱਖਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕੀਤਾ ਹੈ ਤਾਂ ਫੋਨ ਨੂੰ ਲੱਭਣਾ ਬਹੁਤ ਆਸਾਨ ਹੋ ਜਾਵੇਗਾ। ਇਸ ਦੇ ਲਈ ਤੁਹਾਨੂੰ ਗੂਗਲ ''ਤੇ ਜਾ ਕੇ ਗੂਗਲ ''ਤੇ ਐਂਡ੍ਰਾਇਡ ਡਿਵਾਈਸ ਮੈਨੇਜਰ ਦੇ ਨਾਂ ਦਾ ਇਕ ਐਪਲੀਕੇਸ਼ਨ ਸਰਚ ਕਰਨਾ ਹੋਵੇਗਾ। ਇਸ ''ਚ ਤੁਸੀਂ ਆਪਣੇ ਗੂਗਲ ਅਕਾਉਂਟ (ਈ-ਮੇਲ) ਤੋਂ ਲਾਗ ਕਰੋਗੇ ਤਾਂ 3 ਤਿੰਨ ਬਦਲ ਖੁੱਲ੍ਹਣਗੇ। ਜਿਸ ਤੋਂ ਬਾਅਦ ਇਕ ਬਦਲ ਲੋਕੇਸ਼ਨ, ਦੂਜਾ ਰਿੰਗ ਅਤੇ ਤੀਜਾ ਲਾਕ ਵਾਲਾ ਆਪਸ਼ਨ ਦਿਖਾਵੇਗਾ।
ਜੇਕਰ ਤੁਸੀਂ ਲੋਕੇਸ਼ਨ ''ਤੇ ਕਲਿਕ ਕਰੋਗੇ ਤਾਂ ਤੁਹਾਨੂੰ ਪਤਾ ਲਗ ਜਾਵੇਗਾ ਕਿ ਤੁਹਾਡਾ ਗੁੰਮ ਹੋਇਆ ਫੋਨ ਕਿੱਥੇ ਮੌਜੂਦ ਹੈ। ਜਿੱਥੇ ਤੁਹਾਡਾ ਫੋਨ ਮੌਜੂਦ ਹੋਵੇਗਾ ਉੱਥੇ ਗੋਲ ਘੇਰਾ ਬਣ ਜਾਵੇਗਾ ਜਿਸ ਨਾਲ ਮੋਬਾਈਲ ਦੀ ਲੋਕੇਸ਼ਨ ਦੇ ਬਾਰੇ ''ਚ ਜਾਣਕਾਰੀ ਹਾਸਲ ਹੋ ਸਕਦੀ ਹੈ। ਜਦੋਂਕਿ ਜੇਕਰ ਤੁਸੀਂ ਫੋਨ ''ਤੇ ਰਿੰਗ ਦਾ ਆਪਸ਼ਨ ਦਬਾਉਂਦੇ ਹੋ ਤਾਂ ਉਸ ''ਚ ਘੰਟੀ ਵੱਜਣ ਲੱਗੇਗੀ। ਇਸੇ ਦੇ ਨਾਲ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਫੋਨ ਮਿਲੇ ਜਾਂ ਨਾ ਮਿਲੇ ਪਰ ਕੋਈ ਇਸ ਦਾ ਗਲਤ ਇਸਤੇਮਾਲ ਨਾ ਕਰੇ ਤਾਂ ਤੁਸੀਂ ਲਾਕ ਵਾਲਾ ਆਪਸ਼ਨ ਟ੍ਰਾਈ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਐਪਲੀਕੇਸ਼ਨ ਦਾ ਮੋਬਾਈਲ ਸਿਮ ਨਾਲ ਕੋਈ ਲੈਣ-ਦੇਣ ਨਹੀਂ ਸੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
