WhatsApp Users ਦੀ ਬੱਲੇ-ਬੱਲੇ! WhatsApp status ਲਈ ਆਇਆ ਇਹ ਨਵਾਂ ਫੀਚਰ
Thursday, May 15, 2025 - 02:10 PM (IST)

ਗੈਜੇਟ ਡੈਸਕ - ਅੱਜ ਭਾਰਤ ਸਮੇਤ ਦੁਨੀਆ ਭਰ ’ਚ ਕਰੋੜਾਂ ਲੋਕ WhatsApp ਦੀ ਵਰਤੋਂ ਕਰ ਰਹੇ ਹਨ। ਕੰਪਨੀ ਯੂਜ਼ਰ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਇਕ ਤੋਂ ਬਾਅਦ ਇੱਕ ਨਵੇਂ ਅਪਡੇਟ ਵੀ ਲਿਆ ਰਹੀ ਹੈ। ਹਾਲ ਹੀ ’ਚ, ਕੰਪਨੀ ਨੇ WhatsApp ਦੇ ਸਟੇਟਸ ਅਤੇ ਕੈਮਰਾ ਸੈਕਸ਼ਨ ’ਚ ਕਈ ਬਦਲਾਅ ਕੀਤੇ ਹਨ, ਜਿਸ ਤੋਂ ਬਾਅਦ ਹੁਣ ਇਕ ਵਾਰ ਫਿਰ ਕੰਪਨੀ ਸਟੇਟਸ ਸੈਕਸ਼ਨ ’ਚ ਇਕ ਵੱਡਾ ਅਪਡੇਟ ਲਿਆ ਰਹੀ ਹੈ। ਜੀ ਹਾਂ, ਤੁਸੀਂ ਸਹੀ ਸੁਣਿਆ! ਦੱਸ ਦਈਏ ਕਿ ਕੰਪਨੀ ਇਸ ਵਾਰ WhatsApp ’ਚ ਇਕ ਅਜਿਹਾ ਫੀਚਰ ਜੋੜਨ ਜਾ ਰਹੀ ਹੈ, ਜਿਸ ਤੋਂ ਬਾਅਦ ਤੁਸੀਂ ਆਪਣੇ ਸਟੇਟਸ ’ਚ ਕਿਸੇ ਹੋਰ ਦਾ ਸਟੇਟਸ ਸਾਂਝਾ ਕਰ ਸਕੋਗੇ, ਪਰ ਇਸ ’ਚ ਇਕ ਟਵਿਸਟ ਹੈ, ਜਿਸ ਕਾਰਨ ਇਹ ਅਪਡੇਟ ਇਸਨੂੰ Instagram ਤੋਂ ਇੱਕ ਕਦਮ ਅੱਗੇ ਲੈ ਜਾਵੇਗਾ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਦਰਅਸਲ, WABetaInfo ਨੇ ਆਪਣੀ ਤਾਜ਼ਾ ਰਿਪੋਰਟ ’ਚ ਦੱਸਿਆ ਹੈ ਕਿ ਕੰਪਨੀ ਇਕ ਅਜਿਹਾ ਅਪਡੇਟ ਲਿਆ ਰਹੀ ਹੈ, ਜਿਸ ਤੋਂ ਬਾਅਦ ਕਿਸੇ ਵੀ ਸਟੇਟਸ ਨੂੰ ਰੀਸ਼ੇਅਰ ਕਰਨਾ ਆਸਾਨ ਹੋ ਜਾਵੇਗਾ। ਹੁਣ ਤੱਕ ਵਟਸਐਪ 'ਤੇ ਤੁਸੀਂ ਸਿਰਫ਼ ਉਸ ਸਟੇਟਸ ਨੂੰ ਰੀਸ਼ੇਅਰ ਕਰ ਸਕਦੇ ਹੋ ਜਿਸ ’ਚ ਤੁਹਾਡਾ ਜ਼ਿਕਰ ਕੀਤਾ ਗਿਆ ਹੈ ਪਰ ਨਵੇਂ ਅਪਡੇਟ ਤੋਂ ਬਾਅਦ ਕੋਈ ਵੀ ਤੁਹਾਡੇ ਸਟੇਟਸ ਨੂੰ ਰੀਸ਼ੇਅਰ ਕਰ ਸਕੇਗਾ। ਹਾਲਾਂਕਿ, ਪ੍ਰਾਇਵੇਸੀ ਨੂੰ ਧਿਆਨ ’ਚ ਰੱਖਦਿਆਂ ਕੰਪਨੀ ਨੇ ਇਕ ਆਪਸ਼ਨ ਨੂੰ ਵੀ ਜੋੜਿਆ ਹੈ ਜਿਸ ’ਚ ਤੁਸੀਂ ਰੀਸ਼ੇਅਰ ਕਰਨ ਦੀ ਇਜਾਜ਼ਤ ਨੂੰ ਕੰਟ੍ਰੋਲ ਕਰ ਸਕਦੇ ਹੋ। ਹਾਲਾਂਕਿ, ਤੁਹਾਨੂੰ ਅਜੇ ਇੰਸਟਾਗ੍ਰਾਮ ੍ਯਚ ਵੀ ਅਜਿਹਾ ਫੀਚਰ ਦੇਖਣ ਨੂੰ ਨਹੀਂ ਮਿਲਦਾ।
ਕੰਪਨੀ ਨੇ ਇਸ ਨਵੇਂ ਅਪਡੇਟ ਦਾ ਇਕ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ ਜਿਸ ’ਚ ਤੁਸੀਂ ਦੇਖ ਸਕਦੇ ਹੋ ਕਿ ਇਹ ਫੀਚਰ ਕਿਵੇਂ ਕੰਮ ਕਰੇਗਾ। ਇਹ ਨਵਾਂ ਬਦਲ ਯੂਜ਼ਰਸ ਲਈ ਆਪਣੇ ਕਿਸੇ ਵੀ ਸੰਪਰਕ ਦੁਆਰਾ ਪੋਸਟ ਕੀਤੇ ਗਏ ਸਟੇਟਸ ਅਪਡੇਟਾਂ ਨੂੰ ਸਾਂਝਾ ਕਰਨਾ ਸੰਭਵ ਬਣਾਏਗਾ। ਜਦੋਂ ਇਕ ਸਟੇਟਸ ਅਪਡੇਟ ਦੁਬਾਰਾ ਸਾਂਝਾ ਕਰਨ ਦੇ ਯੋਗ ਹੁੰਦਾ ਹੈ, ਤਾਂ ਸਟੇਟਸ ਵਿਊਅਰ ਇੰਟਰਫੇਸ ਦੇ ਅੰਦਰ ਇਕ ਸਮਰਪਿਤ ਬਟਨ ਦਿਖਾਈ ਦੇਵੇਗਾ। ਇਸ ਬਟਨ ਨੂੰ ਟੈਪ ਕਰਨ ਨਾਲ ਯੂਜ਼ਰਸ ਨੂੰ ਸਟੇਟਸ ਅਪਡੇਟ ਨੂੰ ਆਪਣੇ ਦਰਸ਼ਕਾਂ ਨੂੰ ਅੱਗੇ ਭੇਜਣ ਦੀ ਆਗਿਆ ਮਿਲੇਗੀ, ਜਿਸ ਨਾਲ ਮੈਨੂਅਲ ਸਕ੍ਰੀਨਸ਼ਾਟ ਜਾਂ ਸਮੱਗਰੀ ਦੀ ਕਾਪੀ ਕਰਨ ਦੀ ਜ਼ਰੂਰਤ ਖਤਮ ਹੋ ਜਾਵੇਗੀ।
ਇਸ ਤੋਂ ਇਲਾਵਾ, ਇਨ੍ਹੀਂ ਦਿਨੀਂ ਕੰਪਨੀ ਇਕ ਹੋਰ ਫੀਚਰ 'ਤੇ ਕੰਮ ਕਰ ਰਹੀ ਹੈ ਜੋ ਤੁਹਾਡੇ ਮੈਸੇਜਿਸ ਦਾ ਸਾਰ ਪੇਸ਼ ਕਰੇਗੀ, ਭਾਵ ਕਿ ਜੇਕਰ ਤੁਹਾਨੂੰ ਬਹੁਤ ਸਾਰੇ ਮੈਸੇਜਿਸ ਮਿਲਦੇ ਹਨ ਅਤੇ ਤੁਸੀਂ ਸਾਰੇ ਸੰਦੇਸ਼ ਪੜ੍ਹਨ ’ਚ ਅਸਮਰੱਥ ਹੋ, ਤਾਂ ਅਜਿਹੀ ਸਥਿਤੀ ’ਚ ਇਹ ਫੀਚਰ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ। ਇਹ ਫੀਚਰ ਐਪਲ ਦੇ ਸੰਖੇਪ ਨੋਟੀਫਿਕੇਸ਼ਨ ਫੀਚਰ ਵਰਗਾ ਦਿਖਾਈ ਦਿੰਦੀ ਹੈ ਜਿੱਥੇ ਤੁਹਾਨੂੰ ਸਾਰੀ ਜਾਣਕਾਰੀ ਸੰਖੇਪ ’ਚ ਮਿਲਦੀ ਹੈ।