ਗੂਗਲ ਦੇ ਨਵੇਂ ਐਂਡਰਾਇਡ ਓ. ਐੱਸ. ਦੇ ਇਹ ਹਨ ਸ਼ਾਨਦਾਰ ਫੀਚਰਸ

Tuesday, Aug 07, 2018 - 12:06 PM (IST)

ਗੂਗਲ ਦੇ ਨਵੇਂ ਐਂਡਰਾਇਡ ਓ. ਐੱਸ. ਦੇ ਇਹ ਹਨ ਸ਼ਾਨਦਾਰ ਫੀਚਰਸ

ਜਲੰਧਰ-ਹੁਣ ਗੂਗਲ ਨੇ ਅਧਿਕਾਰਤ ਤੌਰ 'ਤੇ ਆਪਣਾ ਅਗਲਾ ਐਂਡਰਾਇਡ ਆਪਰੇਟਿੰਗ ਸਿਸਟਮ ਐਂਡਰਾਇਡ 9 ਪਾਈ (Android 9 Pie) ਦਾ ਐਲਾਨ ਕਰ ਦਿੱਤਾ ਹੈ। ਗੂਗਲ ਨੇ ਇਸ ਸਾਲ ਆਉਣ ਵਾਲੇ ਮਸ਼ਹੂਰ ਐਂਡਰਾਇਡ ਓ. ਐੱਸ. ਦਾ ਪ੍ਰੀਵਿਊ ਦਿੱਤਾ ਸੀ ਅਤੇ ਐਂਡਰਾਇਡ P ਕਿਹਾ ਗਿਆ ਸੀ। ਹੁਣ ਨਵਾਂ ਓ. ਐੱਸ. ਵਰਜ਼ਨ ਆਖਰਕਾਰ ਰੋਲ ਆਊਟ ਹੋ ਰਿਹਾ ਹੈ ਅਤੇ ਇਹ ਪਿਕਸਲ ਫੋਨਜ਼ ਲਈ ਉਪਲੱਬਧ ਹੋ ਗਿਆ ਹੈ। ਕੰਪਨੀ ਨੇ ਬੀਟਾ ਪ੍ਰੋਗਰਾਮ ਲਈ ਸਾਈਨ ਅਪ ਕਰਨ ਲਈ ਯੂਜ਼ਰਸ ਦੇ ਲਈ ਇਸੇ ਸਾਲ ਅਪਡੇਟ ਉਪਲੱਬਧ ਹੋਵੇਗੀ। ਨਵੇਂ ਐਂਡਰਾਇਡ ਪਾਈ 'ਚ ਇਹ ਫੀਚਰਸ ਸ਼ਾਮਿਲ ਹਨ।

1. ਡਿਸਪਲੇਅ 'ਤੇ ਆਈਫੋਨ X ਵਰਗੇ ਨੌਚ ਫੀਚਰ ਦੀ ਸਪੋਰਟ-
ਗੂਗਲ ਨੇ ਵੀ ਐਪਲ ਦੇ ਨਕਸ਼ੇਕਦਮ 'ਤੇ ਚੱਲਦੇ ਹੋਏ ਐਂਡਰਾਇਡ ਪੀ ਡਿਵੈਲਪਰ ਪ੍ਰੀਵਿਊ 1 'ਚ 'ਡਿਸਪਲੇਅ ਕਟਆਊਟ' ਸਪੋਰਟ ਦਿੱਤਾ ਹੈ। ਐਂਡਰਾਇਡ P ਦੇ ਬਲਾਗ ਪੋਸਟ 'ਚ ਕਿਹਾ ਗਿਆ ਸੀ ਕਿ ਨਵੇਂ ਓ. ਐੱਸ. ਵਰਜ਼ਨ ਦੇ ਨਾਲ ਫੁਲ ਸਕਰੀਨ ਸਮਾਰਟਫੋਨਜ਼ 'ਚ ਸਪੀਕਰ ਅਤੇ ਫਰੰਟ ਲਈ ਵੱਖਰਾ ਸਪੇਸ ਦੇ ਨਾਲ ਸਪੋਰਟ ਮਿਲੇਗੀ ਜਿਵੇ ਕਿ ਆਈਫੋਨ X 'ਚ ਮਿਲਦਾ ਹੈ।PunjabKesari

2. ਮੈਸੇਜ 'ਚ ਆ ਰਿਹਾ ਹੈ ਸਮਾਰਟ ਰਿਪਲਾਈ ਫੀਚਰ-
ਗੂਗਲ ਨੇ ਕੁਝ ਸਮਾਂ ਪਹਿਲਾਂ ਇਨਬਾਕਸ, ਜੀਮੇਲ ਅਤੇ ਅਲੋ ਪਲੇਟਫਾਰਮ ਲਈ 'ਸਮਾਰਟ ਰਿਪਲਾਈ' ਫੀਚਰ ਦਿੱਤਾ ਸੀ। ਸਮਾਰਟ ਰਿਪਲਾਈ ਫੀਚਰ ਦੇ ਰਾਹੀਂ ਮਸ਼ੀਨ ਲਰਨਿੰਗ ਦੀ ਵਰਤੋਂ ਕਰ ਕੇ ਮੇਲ ਅਤੇ ਚੈਟ ਲਈ ਆਟੋਮੇਟਿਡ ਜਵਾਬ ਦਿਖਾਉਂਦਾ ਹੈ। ਹੁਣ ਇਹ ਫੀਚਰ ਮੈਸਜਿਸ 'ਚ ਵੀ ਆ ਗਿਆ ਹੈ। ਇਸ ਫੀਚਰ ਦੇ ਆਉਣ ਨਾਲ ਮੈਸੇਜ ਟਾਈਪ ਕਰਨ ਲਈ ਲੱਗਣ ਵਾਲਾ ਸਮਾਂ ਬਚ ਜਾਵੇਗਾ। PunjabKesari

3. ਮੈਸੇਜ ਨੋਟੀਫਿਕੇਸ਼ਨ 'ਚ ਤਸਵੀਰਾਂ ਦਿਸਣਗੀਆਂ-
ਐਂਡਰਾਇਡ P ਨਾਲ ਯੂਜ਼ਰਸ ਹੁਣ ਸਕਰੀਨ ਦੇ ਉੱਪਰ ਤੋਂ ਹੇਠਲੇ ਪਾਸੇ ਸਵਾਈਪ ਕਰ ਕੇ ਮੈਸੇਜ ਨੋਟੀਫਿਕੇਸ਼ਨ 'ਚ ਤਸਵੀਰਾਂ ਵੀ ਦੇਖ ਸਕਣਗੇ। ਇਸ ਤੋਂ ਪਹਿਲਾਂ ਅਜਿਹਾ ਸੰਭਵ ਨਹੀਂ ਸੀ। ਹੁਣ ਯੂਜ਼ਰਸ ਨੂੰ ਨੋਟੀਫਿਕੇਸ਼ਨ 'ਚ ਮੌਜੂਦ ਅਟੈਚਮੈਂਟ ਨੂੰ ਦੇਖਣ ਲਈ ਨੋਟੀਫਿਕੇਸ਼ਨ ਨੂੰ ਖੋਲਣਾ ਪੈਂਦਾ ਹੈ। PunjabKesari

4. ਸਿੰਗਲ ਅਤੇ ਗਰੁੱਪ ਮੈਸੇਜ ਦਾ ਪਤਾ ਨੋਟੀਫਿਕੇਸ਼ਨ ਰਾਹੀਂ-
ਐਂਡਰਾਇਡ P ਦੇ ਆਉਣ ਤੋਂ ਬਾਅਦ ਐਂਡਰਾਇਡ ਯੂਜ਼ਰਸ ਨੋਟੀਫਿਕੇਸਨ ਟ੍ਰੇ ਤੋਂ ਹੀ ਇਹ ਦੇਖ ਸਕਣਗੇ ਕਿ ਕਿਹੜਾ ਮੈਸੇਜ ਵਨ ਟੂ ਵਨ ਹੈ ਅਤੇ ਕਿਹੜਾ ਮੈਸੇਜ ਗਰੁੱਪ ਦਾ ਹੈ। ਇਸ ਤਰ੍ਹਾਂ ਸ਼ਾਇਦ ਯੂਜ਼ਰਸ ਦੀ ਸਹੂਲਤ ਲਈ ਦਿੱਤਾ ਗਿਆ ਹੈ ਤਾਂ ਕਿ ਨੋਟੀਫਿਕੇਸ਼ਨ ਏਰੀਏ ਤੋਂ ਹੀ ਸਾਰੀ ਜਾਣਕਾਰੀ ਮਿਲੇਗੀ ਅਤੇ ਸਮਾਂ ਬਚ ਜਾਵੇਗਾ।PunjabKesari

5. ਆਈਫੋਨ X ਵਰਗਾ ਟੈਕਸਟ ਜ਼ੂਮ-
ਐਂਡਰਾਇਡ P ਦਾ ਉਹ ਛੁਪਿਆ ਹੋਇਆ ਫੀਚਰ ਹੈ, ਜੋ ਅਧਿਕਾਰਤ ਬਲਾਗ 'ਚ ਮੇਂਸ਼ਨ ਨਹੀਂ ਹੈ। ਆਈਫੋਨ ਵਰਗੇ ਇਸ ਫੀਚਰ ਤੋਂ ਯੂਜ਼ਰਸ ਨੂੰ ਟਾਈਪਿੰਗ ਕਰਦੇ ਸਮੇਂ ਜ਼ਿਆਦਾ ਸਪੱਸ਼ਟ ਲੁਕ ਮਿਲੇਗੀ। PunjabKesari

6. ਨਵੇਂ ਵਾਈ-ਫਾਈ ਪ੍ਰੋਟੋਕਾਲ ਲਈ ਸਪੋਰਟ-
ਐਂਡਰਾਇਡ ਪੀ ਦੇ ਨਾਲ ਆਈ. ਈ. ਈ. ਈ. 802.11ਐੱਮ. ਸੀ. ਵਾਈ-ਫਾਈ ਪ੍ਰੋਟੋਕਾਲ ਲਈ ਸਪੋਰਟ ਮਿਲੇਗੀ, ਜਿਸ ਨੂੰ ਵਾਈ-ਫਾਈ—33 ਰਾਊਂਡ-ਟ੍ਰਿਪ-ਟਾਈਮ (ਆਰ. ਟੀ. ਟੀ. ) ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਦੇ ਰਾਹੀਂ ਡਿਵੈਲਪਰਸ ਐਪਸ 'ਚ ਇੰਡੋਰ ਪੋਜੀਸ਼ਨਿੰਗ ਦਾ ਫਾਇਦਾ ਲੈ ਸਕਣਗੇ। ਯੂਜ਼ਰਸ ਲਈ ਇਸਦਾ ਮਤਲਬ ਹੈ ਕਿ ਐਪ ਦੇ ਅੰਦਰ ਤੋਂ ਹੀ ਮੈਪਸ ਦੇਖ ਸਕਣਗੇ।PunjabKesari

7. ਐਪਲ ਆਈ. ਓ. ਐੱਸ 11 ਵਰਗੀ ਤਸਵੀਰ ਕੰਪ੍ਰੈਸ਼ਨ ਤਕਨਾਲੌਜੀ-
ਐਂਡਰਾਇਡ P ਦੇ ਨਾਲ ਤਸਵੀਰਾਂ ਨੂੰ ਟਰਾਂਸਫਰ ਹੋਣ ਦੇ ਸਮੇਂ ਜ਼ਿਆਦਾ ਡਾਟਾ ਬਚ ਜਾਵੇਗਾ ਅਤੇ ਇਸ ਦੇ ਨਾਲ ਹੀ ਹੈਂਡਸੈੱਟ 'ਚ ਵੀ ਸਪੇਸ ਦੀ ਖਪਤ ਘੱਟ ਹੋਵੇਗੀ। ਅਜਿਹਾ ਐਂਡਰਾਇਡ P ਦੇ 8596 (HEIC) ਇਮੇਜ ਐਨਕੋਡਿੰਗ ਸਪੋਰਟ ਦੇ ਚੱਲਦੇ ਹੋਵੇਗਾ। ਇਸ ਤੋਂ ਪਹਿਲਾਂ ਐਪਲ ਵੀ ਇਸ ਫੀਚਰ ਨੂੰ ਆਪਣਾ ਚੁੱਕਿਆ ਹੈ। PunjabKesari

8. ਥਰਡ ਪਾਰਟੀ ਐਪਸ ਦੇ ਲਈ ਮਲਟੀਪਲ ਸਪੋਰਟ-
ਐਂਡਰਾਇਡ P ਦੇ ਨਾਲ ਡਿਊਲ ਕੈਮਰਾ ਸੈੱਟਅਪ ਬਿਹਤਰ ਹੋਵੇਗਾ, ਅੱਜਕਲ ਲਗਭਗ ਹਰ ਫਲੈਗਸ਼ਿਪ ਅਤੇ ਮਿਡ ਰੇਂਜ਼ ਸਮਾਰਟਫੋਨ 'ਚ ਇਹ ਫੀਚਰ ਦਿੱਤਾ ਜਾ ਰਿਹਾ ਹੈ। ਡਿਵੈਲਪਰਸ ਹੁਣ ਆਪਣੇ ਐਪਸ 'ਚ ਮਲਟੀਪਲ ਕੈਮਰਿਆਂ ਲਈ ਸਪੋਰਟ ਦੇ ਸਕਦੇ ਹਨ।

9. ਪਾਸਵਰਡ ਆਟੋਫਿਲ ਹੋਵੇਗਾ ਹੋਰ ਵੀ ਬਿਹਤਰ-
ਐਂਡਰਾਇਡ 'ਚ ਪਹਿਲਾਂ ਹੀ ਪਾਸਵਰਡ ਆਟੋਫਿਲ ਫੀਚਰ ਉਪਲੱਬਧ ਸੀ ਪਰ ਐਂਡਰਾਇਡ P 'ਚ ਇਸ ਦੇ ਬਿਹਤਰ ਹੋਣ ਦੀ ਉਮੀਦ ਹੈ।PunjabKesari

10. ਸੈਟਿੰਗ ਪੇਜ ਦੀ ਨਵੀਂ ਲੁਕ-
ਐਂਡਰਾਇਡ P ਦੇ ਨਾਲ ਸੈਟਿੰਗ ਪੇਜ ਦੀ ਲੁਕ ਬਦਲ ਗਈ ਹੈ। ਵਾਈਟ ਜਾਂ ਬਲੂ ਕਲਰ ਪੈਲੇਟਸ ਹੁਣ ਮਲਟੀ ਕਲਰ 'ਚ ਆ ਰਹੀ ਹੈ, ਜੋ ਦੇਖਣ 'ਚ ਵਧੀਆ ਲੱਗ ਰਿਹਾ ਹੈ। ਵੋਲੀਅਮ ਸਲਾਈਡਰ ਹੁਣ ਹਾਂਜੀਜਾਂਟਲ ਦੀ ਜਗ੍ਹਾਂ ਵਰਟੀਕਲ ਪੋਜ਼ੀਸ਼ਨ 'ਚ ਹੈ। ਇਸ ਤੋਂ ਇਲਾਵਾ ਇਹ ਉੱਪਰ ਤੋਂ ਕਿਨਾਰਿਆਂ ਵੱਲ ਆ ਗਿਆ ਹੈ।PunjabKesari


Related News