ਕਿਉਂ ਨਹੀਂ ਖਰੀਦਣੇ ਚਾਹੀਦੇ ਚਾਈਨੀਜ਼ ਸਮਾਰਟਫੋਨ, ਜਾਣੋ 5 ਵੱਡੇ ਕਾਰਣ

05/21/2020 11:04:47 AM

ਗੈਜੇਟ ਡੈਸਕ— ਇਨ੍ਹੀਂ ਦਿਨੀਂ ਪੂਰੀ ਦੁਨੀਆਂ ਨੂੰ ਕੋਵਿਡ-19 (ਕੋਰੋਨਾਵਾਇਰਸ) ਨੇ ਆਪਣੀ ਚਪੇਟ 'ਚ ਲਿਆ ਹੋਇਆ ਹੈ। ਇਹ ਜਾਨਲੇਵਾ ਵਾਇਰਸ ਵੁਹਾਨ ਵਾਇਰੋਲਾਜੀ ਲੈਬ 'ਚੋਂ ਪੂਰੀ ਦੁਨੀਆ 'ਚ ਫੈਲਿਆ ਹੈ। ਇਹ ਗੱਲ ਸਾਹਮਣੇ ਆਉਣ 'ਤੇ ਕੰਪਨੀਆਂ ਆਪਣੇ ਪ੍ਰੋਡਕਟਸ ਦੀ ਪ੍ਰੋਡਕਸ਼ਨ ਨੂੰ ਹੁਣ ਚੀਨ ਦੀ ਬਜਾਏ ਭਾਰਤ 'ਚ ਕਰਨਾ ਚਾਹੁੰਦੀਆਂ ਹਨ। 

ਹੁਣ ਤਕ ਅਮਰੀਕਾ ਨੇ ਚੀਨੀ ਕੰਪਨੀ ਹੁਵਾਵੇਈ ਪ੍ਰਤੀ ਕਾਰਵਾਈ ਕਰਦੇ ਹੋਏ ਸ਼ੁੱਕਰਵਾਰ ਨੂੰ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ ਜਿਸ ਤਹਿਤ ਹੁਵਾਵੇਈ ਹੁਣ ਅਮਰੀਕੀ ਟੈਕਨਾਲੋਜੀ ਅਤੇ ਸਾਫਟਵੇਅਰਜ਼ ਦਾ ਇਸਤੇਮਾਲ ਨਹੀਂ ਕਰ ਸਕੇਗੀ। ਇਸ ਤੋਂ ਪਹਿਲਾਂ ਵੀ ਹੁਵਾਵੇਈ ਦੇ ਸਮਾਰਟਫੋਨਜ਼ ਅਮਰੀਕਾ 'ਚ ਵੇਚਣ 'ਤੇ ਪਾਬੰਦੀ ਲਗਾਈ ਗਈ ਸੀ ਕਿਉਂਕਿ ਇਨ੍ਹਾਂ ਨਾਲ ਪ੍ਰਾਈਵੇਸੀ ਦਾ ਖਤਰਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ 5 ਕਾਰਣਾਂ ਬਾਰੇ ਦੱਸਾਂਗੇ ਜਿਸ ਨਾਲ ਤੁਹਾਨੂੰ ਆਸਾਨੀ ਨਾਲ ਪਤਾ ਚੱਲੇਗਾ ਕਿ ਚਾਈਨੀਜ਼ ਸਮਾਰਟਫੋਨਜ਼ ਨੂੰ ਕਿਉਂ ਨਹਾਂ ਖਰੀਦਣਾ ਚਾਹੀਦਾ। 

1. ਪ੍ਰਾਈਵੇਸੀ ਮੁੱਦਾ
ਸ਼ਾਓਮੀ 'ਤੇ ਦੋਸ਼ ਹੈ ਕਿ ਇਹ ਯੂਜ਼ਰਜ਼ ਦੇ ਬ੍ਰਾਊਜ਼ਰ ਦਾ ਡਾਟਾ ਚੀਨੀ ਰਿਮੋਟ ਸਰਵਰ 'ਤੇ ਸੈਂਡ ਕਰਦੀ ਹੈ। ਸਕਿਓਰਿਟੀ ਰਿਸਰਚਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਕੰਪਨੀ ਅਲੀਬਾਬਾ ਨੂੰ ਹੋਸਟ ਕਰਨ ਵਾਲੇ ਸਰਵਰ 'ਤੇ ਤੁਹਾਡੇ ਬ੍ਰਾਊਜ਼ਰ ਦਾ ਡਾਟਾ ਪਹੁੰਚਾਉਂਦੀ ਹੈ। ਇਸ ਤੋਂ ਇਲਾਵਾ ਇਸ ਦੇ ਫੋਨਜ਼ 'ਚ ਪ੍ਰੀਲੋਡਿਡ ਐਪ ਦਾ ਡਾਟਾ ਵੀ ਕੰਪਨੀ ਤਕ ਪਹੁੰਚਦਾ ਹੈ। NDTV ਗੈਜੇਟਸ 360 ਮੁਤਾਬਕ, ਇਹ ਕੰਪਨੀ ਤੁਹਾਡੀ ਬ੍ਰਾਊਜ਼ਰ ਹਿਸਟਰੀ ਨੂੰ ਰਿਕਾਰਡ ਕਰਦੀ ਹੈ। ਸਕਿਓਰਿਟੀ ਰਿਸਰਚਰ ਗੇਬੀ ਸਰਲਿਗ ਅਤੇ ਐਂਡਰਿਊ ਟਿਐਰਨੀ ਨੇ ਕਿਹਾ ਹੈ ਕਿ ਸ਼ਾਓਮੀ ਫੋਨਜ਼ 'ਚ ਬਹੁਤ ਸਾਰੇ ਬੈਕਡੋਰਸ ਹਨ ਜਿਸ ਨਾਲ ਕੰਪਨੀ ਯੂਜ਼ਰ ਦਾ ਡਾਟਾ ਚੋਰੀ ਕਰਦੀ ਹੈ। ਇਹ ਖਾਮੀ ਉਨ੍ਹਾਂ ਨੂੰ ਰੈੱਡਮੀ ਨੋਟ 8 'ਚ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਤੁਹਾਡੀ ਨਿੱਜੀ ਜ਼ਿੰਦਗੀ ਦੀ ਜਾਣਕਾਰੀ ਇਨ੍ਹਾਂ ਚਾਈਨੀਜ਼ ਫੋਨਜ਼ ਨਾਲ ਜ਼ਾਹਰ ਹੋ ਰਹੀ ਹੈ। 

2. ਘਟੀਆ ਕੁਆਲਿਟੀ
ਚੀਨੀ ਬ੍ਰਾਂਡ ਜਿਵੇਂ ਕਿ ਸ਼ਾਓਮੀ, ਵੀਵੋ, ਓਪੋ, ਰੀਅਲਮੀ, ਵਨਪਲੱਸ ਅਤੇ ਹੁਵਾਵੇਈ ਦੇ ਸਮਾਰਟਫੋਨਜ਼ ਭਾਰਤ 'ਚ ਸਿਰਫ ਇਕ ਕਾਰਣ ਵਿਕਦੇ ਹਨ ਕਿਉਂਕਿ ਇਨ੍ਹਾਂ ਦੀ ਕੀਮਤ ਦੂਜਿਆਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਕੀਮਤ ਦੇ ਨਾਲ-ਨਾਲ ਇਨ੍ਹਾਂ ਦੀ ਕੁਆਲਿਟੀ ਵੀ ਦੂਜੀਆਂ ਕੰਪਨੀਆਂ ਦੇ ਸਮਾਰਟਫੋਨਜ਼ ਦੇ ਮੁਕਾਬਲੇ ਕਾਫੀ ਘਟੀਆ ਹੁੰਦੀ ਹੈ। ਚੀਨੀ ਸਮਾਰਟਫੋਨਜ਼ ਹਾਈ ਕੁਆਲਿਟੀ ਮਟੀਰੀਅਲ ਨਾਲ ਨਹੀਂ ਬਣੇ ਹੁੰਦੇ। ਤੁਸੀਂ ਦੇਖਿਆ ਹੋਵੇਗਾ ਕਿ ਇਨ੍ਹਾਂ 'ਚ ਐਲਮੀਅਮ ਦਾ ਵੀ ਇਸਤੇਮਾਲ ਕਾਫੀ ਘੱਟ ਹੀ ਹੁੰਦਾ ਹੈ ਜਿਸ ਨਾਲ ਤੁਸੀਂ ਇਨ੍ਹਾਂ ਦੀ ਕੁਆਲਿਟੀ ਦਾ ਅੰਦਾਜ਼ਾ ਲਗਾ ਸਕਦੇ ਹੋ। 

3. ਫੇਕ ਪ੍ਰੋਡਕਟਸ
ਚੀਨੀ ਕੰਪਨੀਆਂ ਆਪਣੇ ਸਾਮਾਨ ਨੂੰ ਵੇਚਣ ਲਈ ਆਨਲਾਈਨ ਸੇਲ ਦਾ ਆਯੋਜਨ ਕਰਦੀਆਂ ਹਨ। ਇਸ ਦੌਰਾਨ ਗਾਹਕ ਨੂੰ ਬਿਨਾਂ ਸਮਾਰਟਫੋਨ ਦੀ ਕੁਆਲਿਟੀ ਅਤੇ ਅਸਲ 'ਚ ਉਹ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਬਿਨਾਂ ਦਿਖਾਏ ਤਸਵੀਰ ਰਾਹੀਂ ਹੀ ਉਸ ਨੂੰ ਵੇਚ ਦਿੱਤਾ ਜਾਂਦਾ ਹੈ। ਫੋਨ ਵੇਚਣ ਤੋਂ ਬਾਅਦ ਗਾਹਕ ਨੂੰ ਉਹ ਪਸੰਦ ਆਇਆ ਜਾਂ ਨਹੀਂ ਇਸ ਨਾਲ ਇਨ੍ਹਾਂ ਚੀਨੀ ਕੰਪਨੀਆਂ ਨੂੰ ਕੋਈ ਮਤਲਬ ਨਹੀਂ ਹੁੰਦਾ। ਇਹ ਸਿਰਫ ਆਪਣੇ ਪ੍ਰੋਡਕਟਸ ਦੇ ਫੀਚਰਜ਼ ਦਿਖਾ ਕੇ ਵੇਚਣਾ ਹੀ ਜਾਣਦੀਆਂ ਹਨ। ਇਹੀ ਕਾਰਣ ਹੈ ਕਿ ਸਿਰਫ ਕੁਝ ਹੀ ਸੈਕਿੰਡਸ 'ਚ ਇਨ੍ਹਾਂ ਦੇ ਸਾਰੇ ਫੋਨ ਆਊਟ ਆਫ ਸਟਾਕ ਹੋ ਜਾਂਦੇ ਹਨ। 

4. ਗਾਹਕਾਂ ਨੂੰ ਗੁੰਮਰਾਹ ਕਰਦੀਆਂ ਹਨ ਕੰਪਨੀਆਂ 
ਚੀਨੀ ਕੰਪਨੀਆਂ ਆਪਣੇ ਸਮਾਰਟਫੋਨਜ਼ ਨੂੰ ਵੇਚਣ ਲਈ ਗਾਹਕਾਂ ਨੂੰ ਗੁੰਮਰਾਹ ਕਰਦੀਆਂ ਹਨ। ਇਹ ਕੰਪਨੀਆਂ ਡੀ.ਐੱਸ.ਐੱਲ.ਆਰ. ਕੈਮਰੇ ਨਾਲ ਖਿੱਚੀਆਂ ਤਸਵੀਰਾਂ ਨੂੰ ਆਪਣੇ ਸਮਾਰਟਫੋਨਜ਼ ਨਾਲ ਕਲਿੱਕ ਕੀਤੀਆਂ ਦੱਸਦੀਆਂ ਹਨ ਜੋ ਕਿ ਬਹੁਤ ਗਲਤ ਗੱਲ ਹੈ। ਚੀਨੀ ਕੰਪਨੀ ਹੁਵਾਵੇਈ ਨੇ ਨੋਕੀਆ ਡੀ850 ਦੀ ਤਸਵੀਰ ਨੂੰ ਆਪਣੇ ਹੁਵਾਵੇਈ ਪੀ30 ਸਮਾਰਟਫੋਨ ਦੀ ਤਸਵੀਰ ਦੱਸਿਆ ਸੀ। ਸੱਚ ਸਾਹਮਣੇ ਆਉਣ 'ਤੇ ਕੰਪਨੀ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। 

5. ਹਾਈ ਰਿਸਕ
ਚੀਨਦੇ ਸਮਾਰਟਫੋਨਜ਼ 'ਚ ਬਲਾਸ ਹੋਣ ਦੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਸਮਾਰਟਫੋਨਜ਼ ਦੀ ਕੁਆਲਿਟੀ ਘਟੀਆ ਹੋਣ ਕਾਰਣ ਇਨ੍ਹਾਂ 'ਚ ਬਲਾਸਟ ਹੋ ਜਾਂਦਾ ਹੈ। ਹੁਣ ਤਕ ਸ਼ਾਓਮੀ ਦੇ ਰੈੱਡਮੀ 6ਏ, ਰੈੱਡਮੀ ਨੋਟ 7ਐੱਸ, ਰੈੱਡਮੀ ਨੋਟ7 ਪ੍ਰੋ ਅਤੇ ਵੀਵੋ ਵੀ5ਐੱਸ ਵਰਗੇ ਸਮਾਰਟਫੋਨਜ਼ 'ਚ ਬਲਾਸਟ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਵਨਪਲੱਸ 8 ਵਰਗੇ ਫਲੈਗਸ਼ਿਪ ਸਮਾਰਟਫੋਨਜ਼ 'ਚ ਵੀ ਬਲੈਕ ਕਰੱਸ਼ ਡਿਸਪਲੇਅ ਦੀ ਸਮੱਸਿਆ ਸਾਹਮਣੇ ਆਈ ਹੈ। ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਕਰ ਤੁਸੀਂ ਚੀਨੀ ਕੰਪਨੀ ਦਾ ਮਹਿੰਗਾ ਫੋਨ ਵੀ ਖਰੀਦਦੇ ਹੋ ਤਾਂ ਵੀ ਉਸ ਵਿਚ ਹਾਈ ਰਿਸਕ ਹੈ ਜੋ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਣ ਬਣ ਸਕਦਾ ਹੈ।


Rakesh

Content Editor

Related News