TCL ਕੰਪਨੀ ਨੇ ਲਾਂਚ ਕੀਤੇ Ultra HD ਸੀਰੀਜ ਦੇ ਟੀ. ਵੀ

Friday, Jul 29, 2016 - 11:31 AM (IST)

TCL ਕੰਪਨੀ ਨੇ ਲਾਂਚ ਕੀਤੇ Ultra HD ਸੀਰੀਜ ਦੇ ਟੀ. ਵੀ

ਜਲੰਧਰ- TCL ਨੇ ਭਾਰਤ ''ਚ ਜਿੱਥੇ ਆਪਣਾ ਨਵਾਂ ਸਮਾਰਟਫ਼ੋਨ TCL 562 ਜਿਸਦੀ ਕੀਮਤ 10,990 ਰੁਪਏ ਨਾਲ ਲਾਂਚ ਕੀਤਾ ਹੈ ਉੱਥੇ ਹੀ ਕੰਪਨੀ ਨੇ ਆਪਣਾ ਇੱਕ ਹੋਰ ਇਲੈਕਟ੍ਰਾਨਿਕ ਪ੍ਰੋਡਕਟ ਨੂੰ ਵੀ ਪੇਸ਼ ਕੀਤਾ ਹੈ। ਟੀ. ਸੀ ਐੱਲ ਕੰਪਨੀ ਨੇ 43-ਇੰਚ ਦਾ P1 ਅਲਟਰਾ HD ਸੀਰੀਜ ਦਾ ਟੀ. ਵੀ ਵੀ ਲਾਂਚ ਕੀਤਾ ਹੈ ਜਿਸ ਦੀ ਕੀਮਤ 31,990 ਰੁਪਏ ਹੈ।

 

ਇਸ ਤੋਂ ਇਲਾਵਾ ਕੰਪਨੀ ਨੇ TCL48-ਇੰਚ P1 ਕਰਵਡ FHD ਸੀਰੀਜ ਦਾ ਟੀ. ਵੀ ਵੀ ਪੇਸ਼ ਕੀਤਾ ਹੈ ਜਿਸ ਦੀ ਕੀਮਤ 37,990 ਰੁਪਏ  ਹੈ ਨਾਲ ਹੀ ਦੱਸ ਦਈਏ ਕਿ ਇਸ ਤੋਂ ਇਲਾਵਾ 32-ਇੰਚ ਦਾ 42900 ਅਤੇ 40-ਇੰਚ ਦਾ 42900 ਵੀ 13,990 ਰੁਪਏ ਅਤੇ 20,990 ਰੁਪਏ ''ਚ ਪੇਸ਼ ਕੀਤਾ ਗਿਆ ਹੈ। ਤੁਸੀਂ ਇਹ ਸਾਰੇ ਪ੍ਰੋਡਕਟਸ ਨੂੰ 3 ਅਗਸਤ ਤੋਂ ਅਮੈਜ਼ਾਨ ਇੰਡੀਆ ਦੁਆਰਾ ਲੈ ਸਕਦੇ ਹੋ।


Related News