Swiftkey ਕੀ-ਬੋਰਡ ਨਾਲ ਆਪਣੀ ਮਨਪੰਸਦ ਭਾਸ਼ਾ ''ਚ ਕਰੋ ਮੇਸੈਜ ਟਾਈਪ
Tuesday, Nov 29, 2016 - 01:11 PM (IST)

ਜਲੰਧਰ- ਮਾਇਕ੍ਰੋਸਾਫਟ ਦੀ ਮਲਕੀਅਤ ਵਾਲੀ ਮੋਬਾਇਲ ਕੀ-ਬੋਰਡ ਕੰਪਨੀ ਸਵਿਫਟ-ਕੀ ਨੇ ਸੋਮਵਾਰ ਨੂੰ ਹਿੰਦੀ ਅਤੇ ਗੁਜਰਾਤੀ ਭਾਸ਼ਾ ''ਚ ਟ੍ਰਾਂਸਲਿਟਰੇਸ਼ਨ ਫੀਚਰ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ। ਹੁਣ ਇਸ ਦੀ ਮਦਦ ਨਾਲ ਯੂਜ਼ਰ ਅੰਗਰੇਜ਼ੀ ''ਚ ਟਾਈਪ ਕਰਕੇ ਹਿੰਦੀ ਅਤੇ ਗੁਜਰਾਤੀ ''ਚ ਸ਼ਬਦ ਲਿੱਖ ਸਕਣਗੇ। ਤੁਹਾਨੂੰ ਦੱਸ ਦਈਏ ਕਿ ਸਵਿੱਫਟਕੀ ''ਤੇ ਪਹਿਲਾਂ ਤੋਂ ਹੀ 22 ਭਾਰਤੀ ਭਾਸ਼ਾਵਾਂ ਦੇ ਕੀ-ਬੋਰਡ ਉਪਲੱਬਧ ਹਨ। ਅਪਡੇਟ ਹੋ ਚੁੱਕੇ ਸਵਿਫਟਕੀ ਐਪ ''ਚ ਟ੍ਰਾਂਸਲਿਟਰੇਸ਼ਨ ਫੀਚਰ ਆਪਣੇ ਆਪ ਹੀ ਅਨੇਬਲ ਹੋ ਜਾਵੇਗਾ ਜਿਨ੍ਹਾਂ ਦੇ ਮੋਬਾਇਲ ''ਚ ਪਹਿਲਾਂ ਤੋਂ ਹਿੰਦੀ ਜਾਂ ਗੁਜਰਾਤੀ ਲੈਂਗਵੇਜ ਮਾਡਲ ਇੰਸਟਾਲ ਹਨ।
ਜਦ ਯੂਜ਼ਰ ਨਵੇਂ ਫੀਚਰ ਦੀ ਮਦਦ ਨਾਲ ਅੰਗਰੇਜ਼ੀ ''ਚ ਟਾਈਪ ਕਰਣਗੇ ਤਾਂ ਉਨ੍ਹਾਂ ਨੂੰ ਹਿੰਦੀ ਜਾਂ ਗੁਜਰਾਤੀ ਸ਼ਬਦਾਂ ਚੋਂ ਇਕ ਦੀ ਚੋਣ ਕਰਨ ਦਾ ਸੁਝਾਅ ਮਿਲੇਗਾ, ਜਿਸ ਦੇ ਤਹਿਤ ਤੁਸੀਂ ਕਿਸੇ ਇਕ ਭਾਸ਼ਾ ਦੀ ਦੀ ਚੋਣ ਕਰ ਸਕਦੇ ਹੋ। ਯੂਜ਼ਰ ਐਪ ''ਚ ਅੰਗ੍ਰੇਜੀ, ਨੇਟਿਵ ਸਕਰਿਪਟ ਜਾਂ ਦੋਨਾਂ ਦੇ ਮਿਸ਼ਰਣ ''ਚ ਟਾਈਪਿੰਗ ਕਰ ਸਕਦੇ ਹਨ। ਸਵਿਫਟ-ਕੀ ਕੀਬੋਰਡ ਐਪ ਇਸ ਫੀਚਰ ਦੇ ਨਾਲ ਗੂਗਲ ਦੇ ਬਹੁ-ਭਾਸ਼ੀ ਇੰਡਿਕ ਕੀ-ਬੋਰਡ ਐਪ ਨੂੰ ਚੁਣੋਤੀ ਦੇਵੇਗਾ। ਇੰਡਿਕ ਕੀ-ਬੋਰਡ ਐਪ ਹਿੰਦੀ ਤੋਂ ਇਲਾਵਾ 10 ਅਤੇ ਖੇਤਰੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ।