ਜਨਵਰੀ ਦੇ ਅਖੀਰ ਤੱਕ ਲਾਂਚ ਹੋਵੇਗੀ ਇਹ ਮਿਊਜ਼ਿਕ ਸਟ੍ਰੀਮਿੰਗ ਐਪ
Thursday, Jan 17, 2019 - 06:17 PM (IST)
ਗੈਜੇਟ ਡੈਸਕ- ਭਾਰਤ 'ਚ ਕਾਫ਼ੀ ਸਮੇਂ ਤੋਂ Spotify ਨੂੰ ਲਾਂਚ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਹਾਲਾਂਕਿ ਅਜੇ ਤੱਕ ਇਸ ਪਾਪੂਲਰ ਮਿਊਜਿਕ ਸਟਰੀਮਿੰਗ ਪਲੇਟਫਾਰਮ ਨੂੰ ਭਾਰਤ 'ਚ ਲਾਂਚ ਨਹੀਂ ਕੀਤਾ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਸਵੀਡਿਸ਼ ਕੰਪਨੀ ਸਪੋਰਟੀਵਾਈ (Spotify ਨੇ T-Series ਤੋਂ ਡੀਲ ਕੀਤੀ ਸੀ। T-Series ਭਾਰਤ ਦੀ ਵੱਡੀ ਮਿਊਜਿਕ ਕੰਪਨੀਆਂ 'ਚੋਂ ਇਕ ਹੈ।
ਇਸ ਡੀਲ ਤੋਂ ਬਾਅਦ Spotify ਨੂੰ T-Series ਦੀ ਮਿਊਜਿਕ ਕੈਟਲਾਗ ਦਾ ਐਕਸੇਸ ਮਿਲ ਜਾਵੇਗਾ। ਇਹ ਪਾਰਟਨਰਸ਼ਿੱਪ ਭਾਰਤ ਹੀ ਨਹੀਂ ਦੁਨੀਆਭਰ 'ਚ ਸਾਰੇ ਯੂਜ਼ਰਸ ਲਈ ਹੈ। T-Series ਦਾ ਮਿਊਜਿਕ ਕੈਟਲਾਗ 'ਚ 160,000 ਗਾਣਿਆਂ ਦਾ ਕੁਲੈੱਕਸ਼ਨ ਹੈ।
Variety ਦੀ ਇਕ ਰਿਪੋਰਟ ਦੇ ਮੁਤਾਬਕ Spotify ਭਾਰਤ 'ਚ ਆਪਣੇ ਇਸ ਪਾਪੂਲਰ ਮਿਊਜ਼ਿਕ ਸਟਰੀਮਿੰਗ ਐਪ ਨੂੰ 31 ਜਨਵਰੀ ਨੂੰ ਲਾਂਚ ਕਰੇਗੀ। ਕੰਪਨੀ ਨੇ ਪਹਿਲਾਂ ਹੀ ਮੁੰਬਈ 'ਚ ਆਪਣਾ ਆਫਿਸ ਖੋਲ ਲਿਆ ਹੈ ਤੇ ਉਸ ਨੇ ਕਰੀਬ 300 ਲੋਕਾਂ ਨੂੰ ਹਾਇਰ ਕਰ ਲਿਆ ਹੈ। ਇੰਡਸਟਰੀ ਸੋਰਸ ਦੇ ਮੁਤਾਬਕ ਕੰਪਨੀ ਸੋਨੀ, ”niversal ਤੇWarner ਦੇ ਨਾਲ ਵੀ ਡੀਲ ਕਰ ਸਕਦੀ ਹੈ।
ਇਸ ਐਪ ਨੂੰ ਸ਼ੁਰੂਆਤ 'ਚ ਸਿਰਫ ਇੰਗਲਿਸ਼ ਭਾਸ਼ਾ 'ਚ ਹੀ ਲਾਂਚ ਕੀਤਾ ਜਾਵੇਗੀ। ਹਾਲਾਂਕਿ Spotify 'ਤੇ ਹਿੰਦੀ ਤੇ ਇੰਗਲਿਸ਼ ਤੋਂ ਇਲਾਵਾ Punjabi, Tamil, Telugu, Malayalam ਤੇ Bengali 'ਚ ਗਾਣੇ ਸੁਣੇ ਜਾ ਸਕਦੇ ਹਨ। Spotify ਦੀ ਸਿੱਧੀ ਟੱਕਰ Gaana, Saavn ਤੇ Apple Music ਤੋਂ ਹੋਵੇਗੀ।
