ਸੋਨੀ ਨੇ ਸ਼ੁਰੂ ਕੀਤੀ ਆਪਣੀ ਇਲੈਕਟ੍ਰਿਕ ਕਾਰ ਦੀ ਟੈਸਟਿੰਗ (ਵੀਡੀਓ)
Monday, Jan 18, 2021 - 05:46 PM (IST)
ਆਟੋ ਡੈਸਕ– ਸੋਨੀ ਨੇ ਇਕ ਸਾਲ ਪਹਿਲਾਂ ਦੱਸਿਆ ਸੀ ਕਿ ਕੰਪਨੀ ਆਪਣੀ ਇਲੈਕਟ੍ਰਿਕ ਕਾਰ ਨੂੰ ਜਲਦ ਲਿਆਉਣ ਵਾਲੀ ਹੈ। ਹੁਣ ਸੋਨੀ ਨੇ ਇਸ ‘ਵਿਜ਼ਨ-ਐੱਸ’ ਇਲੈਕਟ੍ਰਿਕ ਕਾਰ ਨੂੰ ਤਿਆਰ ਕਰਕੇ ਇਸ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਵੀਡੀਓ ਵੀ ਸਾਹਮਣੇ ਆ ਗਈ ਹੈ।
ਸੋਨੀ ‘ਵਿਜ਼ਨ-ਐੱਸ’ ਇਲੈਕਟ੍ਰਿਕ ਕਾਰ ਨੂੰ ਟੈਸਟਿੰਗ ਦੌਰਾਨ ਪੂਰੀ ਤਰ੍ਹਾਂ ਢਕਿਆ ਗਿਆ ਹੈ ਅਤੇ ਤੁਸੀਂ ਬਰਫ ਭਰੀਆਂ ਸੜਕਾਂ ’ਤੇ ਵੀ ਇਸ ਨੂੰ ਟੈਸਟਿੰਗ ਕਰਦੇ ਹੋਏ ਵੇਖ ਸਕਦੇ ਹੋ। ਇਹ ਕਾਰ ਆਲ ਵ੍ਹੀਲ ਡਰਾਈਵ ਸਿਸਟਮ ਨਾਲ 536 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦੀ ਹੈ। ਇਹ ਸਿਰਫ਼ 4.8 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ੍ਹ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 240 ਕਿਲੋਮੀਟਰ ਪ੍ਰਤੀ ਘੰਟਾ ਦੀ ਦੱਸੀ ਜਾ ਰਹੀ ਹੈ।