Jio ਦੀ ਸ਼ਿਕਾਇਤ ''ਤੇ ਏਅਰਟੈੱਲ ਨੂੰ ਝਟਕਾ, ਵਾਪਸ ਲੈਣੀ ਹੋਵੇਗੀ ਸਭ ਤੋਂ ਤੇਜ਼ ਨੈੱਟਵਰਕ ਦੱਸਣ ਵਾਲੀ ਐਡ

Saturday, Apr 01, 2017 - 02:35 PM (IST)

Jio ਦੀ ਸ਼ਿਕਾਇਤ ''ਤੇ ਏਅਰਟੈੱਲ ਨੂੰ ਝਟਕਾ, ਵਾਪਸ ਲੈਣੀ ਹੋਵੇਗੀ ਸਭ ਤੋਂ ਤੇਜ਼ ਨੈੱਟਵਰਕ ਦੱਸਣ ਵਾਲੀ ਐਡ
ਜਲੰਧਰ- ਐਡਵਰਟਾਈਜ਼ਿੰਗ ਸਟੈਂਡਰਡ ਕਾਊਂਸਿਲ ਆਫ ਇੰਡੀਆ ਨੇ ਭਾਰਤੀ ਏਅਰਟੈੱਲ ਦੇ ਫਾਸਟੈਸਟ ਨੈੱਟਵਰਕ ਦੇ ਦਾਅਵੇ ਵਾਲੇ ਵਿਗਿਆਪਨ ਨੂੰ ਗੁੰਮਰਾਹ ਮੰਨਦੇ ਹੋਏ ਕੰਪਨੀ ਨੂੰ ਵਿਗਿਆਪਨ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਜਦਕਿ ਏਅਰਟੈੱਲ ਨੇ ਕਿਹਾ ਹੈ ਕਿ ਉਹ ਏ. ਐੱਸ. ਸੀ. ਆਈ. ਦੀਆਂ ਦਲੀਲਾਂ ਤੋਂ ਸਹਿਮਤ ਨਹੀਂ ਹੈ ਅਤੇ ਜ਼ਰੂਰਤ ਪਈ ਤਾਂ ਇਸ ਦੇ ਖਿਲਾਫ ਅਪੀਲ ਕਰਨਗੇ। 
ਭਾਰਤ ''ਚ ਵਿਗਿਆਪਨਾਂ ''ਤੇ ਕੜੀ ਨਿਗਰਾਨੀ ਰੱਖਣ ਵਾਲੇ ਕਾਊਂਸਿਲ ਨੇ ਕਿਹਾ ਹੈ ਕਿ ਕਾਫੀ ਸਾਰੇ ਫਾਸਟ ਟ੍ਰੈਕ ਸ਼ਿਕਾਇਤਾਂ ਤੋਂ ਬਾਅਦ 29 ਮਾਰਚ ਨੂੰ ਇਕ ਬੈਠਕ ਹੋਈ, ਜਿਸ ''ਚ ਏਅਰਟੈੱਲ ਨੂੰ ਜਾਂ ਤਾਂ ਵਿਗਿਆਪਨ ਬਦਲੇ ਜਾਂ 11 ਅਪ੍ਰੈਲ ਤੱਕ ਹਟਾਉਣ ਨੂੰ ਕਿਹਾ ਗਿਆ ਹੈ। 
ਐਡਵਰਟਾਈਜ਼ਿੰਗ ਸਟੈਂਡਰਡ ਕਾਊਂਸਿਲ ਆਫ ਇੰਡੀਆ ਦੀ ਸੈਕੇਟਰੀ ਸ਼ਵੇਤਾ ਪੁਰੰਦਰੇ ਨੇ ਏਅਰਟੈੱਲ ਨੂੰ ਲਿਖੇ ਗਏ ਪੱਤਰ ''ਚ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਅਤੇ 11 ਅਪ੍ਰੈਲ ਤੱਕ ਦੀ ਅੰਤਿਮ ਤਰੀਕ ਨਿਰਧਾਰਿਤ ਕੀਤੀ ਹੈ ਅਤੇ ਦੂਜੇ ਪਾਸੇ ਏਅਰਟੈੱਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਗਿਆਪਨ ਬਿਲਕੁਲ ਸਹੀ ਹੈ ਅਤੇ ਗਲੋਬਲ ਰੂਪ ਤੋਂ ਮਾਨਤਾ ਪ੍ਰਾਪਤ ਏਜੰਸੀ ਓਕੇਲਾ ਦੇ ਰੇਟਿੰਗ ''ਤੇ ਆਧਾਰਿਤ ਹੈ। ਏਅਰਟੈੱਲ ਪਹਿਲਾਂ ਵੀ ਏ. ਐੱਸ. ਸੀ. ਆਈ. ਨੂੰ ਜ਼ਰੂਰੀ ਤੱਥ ਉਪਲੱਬਧ ਕਰਾ ਚੁੱਕੀ ਹੈ ਅਤੇ ਹੋਰ ਸਹਾਇਤਾ ਲਈ ਵੀ ਤਿਆਰ ਹੈ।

Related News