ਲਾਂਚ ਹੋ ਗਿਆ ਸਭ ਤੋਂ ਧਾਕੜ ਸਕੂਟਰ ! 150CC ਇੰਜਣ ਤੇ ਸ਼ਾਨਦਾਰ ਲੁੱਕ, ਕੀਮਤ...
Wednesday, Nov 11, 2026 - 12:24 PM (IST)
ਗੈਜੇਟ ਡੈਸਕ- ਭਾਰਤੀ ਦੋਪਹੀਆ ਬਾਜ਼ਾਰ 'ਚ ਜਦੋਂ ਵੀ ਸਪੋਰਟੀ, ਸ਼ਕਤੀਸ਼ਾਲੀ ਅਤੇ ਨੌਜਵਾਨਾਂ ਪਸੰਦ ਵਾਲੇ ਸਕੂਟਰ ਦੀ ਗੱਲ ਹੁੰਦੀ ਹੈ ਤਾਂ TVS Ntorq ਨਾਂ ਹਮੇਸ਼ਾ ਸਭ ਤੋਂ ਉੱਪਰ ਆਉਂਦਾ ਹੈ। ਹੁਣ ਟੀਵੀਐੱਸ ਮੋਟਰ ਨੇ ਆਪਣੇ ਪੋਰਟਫੋਲੀਓ ਸਕੂਟਰ TVS Ntorq 150 ਬਿਲਕੁਲ ਨਵੇਂ ਅਤੇ ਵਿਲੱਖਣ ਸਪੈਕਟ੍ਰਲ ਹਰੇ ਰੰਗ ਦੇ ਵਿਕਲਪ 'ਚ ਪੇਸ਼ ਕੀਤਾ ਹੈ। ਇਹ ਨਵਾਂ ਸ਼ੇਡ ਖਾਸ ਤੌਰ 'ਤੇ ਉਨ੍ਹਾਂ ਸਵਾਰਾਂ ਲਈ ਤਿਆਰ ਕੀਤਾ ਗਿਆ ਹੈ ਜੋ ਕਾਲੇ ਜਾਂ ਹੋਰ ਆਮ ਰੰਗਾਂ ਤੋਂ ਕੁਝ ਵੱਖਰਾ ਚਾਹੁੰਦੇ ਹਨ, ਪਰ ਬਹੁਤ ਜ਼ਿਆਦਾ ਬੋਲਡ ਜਾਂ ਚਮਕਦਾਰ ਰੰਗਾਂ ਤੋਂ ਬਚਣਾ ਪਸੰਦ ਕਰਦੇ ਹਨ।
ਨਵਾਂ ਸਪੈਕਟ੍ਰਲ ਹਰਾ ਰੰਗ ਸਿਰਫ ਟੌਪ-ਸਪੈਕ TFT ਵੇਰੀਐਂਟ 'ਚ ਉਪਲਬਧ ਹੈ, ਜਿਸ ਦੀ ਕੀਮਤ 1,22,100 ਰੁਪਏ (ਐਕਸ-ਸ਼ੋਰੂਮ) ਹੈ। ਉੱਥੇ ਹੀ ਇਸ ਦੇ ਸਟੈਂਡਰਡ ਵੇਰੀਐਂਟ ਦੀ ਸ਼ੁਰੂਆਤੀ ਕੀਮਤ 1,12,900 ਰੁਪਏ (ਐਕਸ-ਸ਼ੋਰੂਮ) ਹੈ।
ਇੰਜਣ ਅਤੇ ਪਰਫਾਰਮੈਂਸ
ਨਵੇਂ ਰੰਗ ਤੋਂ ਇਲਾਵਾ, TVS ਨੇ Ntorq 150 'ਚ ਕੋਈ ਮਕੈਨੀਕਲ ਬਦਲਾਅ ਨਹੀਂ ਕੀਤੇ ਹਨ। ਸਕੂਟਰ 149.7cc ਸਿੰਗਲ-ਸਿਲੰਡਰ, 3-ਵਾਲਵ, ਏਅਰ-ਕੂਲਡ ਇੰਜਣ ਦੁਆਰਾ ਸੰਚਾਲਿਤ ਹੈ ਜੋ 13bhp ਅਤੇ 14.2Nm ਟਾਰਕ ਜਨਰੇਟ ਕਰਦਾ ਹੈ। ਇਸ ਦਾ ਮਤਲਬ ਹੈ ਕਿ ਨਵੇਂ ਸਪੈਕਟ੍ਰਲ ਹਰੇ ਰੰਗ ਦੀ ਚੋਣ ਕਰਨ ਵਾਲੇ ਗਾਹਕ ਪਹਿਲਾਂ ਵਾਂਗ ਹੀ ਇੰਜਣ ਅਤੇ ਪ੍ਰਦਰਸ਼ਨ ਦਾ ਅਨੁਭਵ ਕਰਨਗੇ। ਕੰਪਨੀ ਨੇ ਮੌਜੂਦਾ ਸਮੇਂ 'ਚ ਸਿਰਫ ਆਪਣੀ ਦਿੱਖ ਨੂੰ ਅਪਡੇਟ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
