Samsung ਨੇ ਮਿਡ ਰੇਂਜ ਸਮਾਰਟਫੋਨਜ਼ ਲਈ ਪੇਸ਼ ਕੀਤਾ Exynos 5 ਸੀਰੀਜ਼ ਦਾ ਨਵਾਂ ਚਿਪਸੈੱਟ
Friday, Jan 19, 2018 - 12:02 PM (IST)

ਜਲੰਧਰ- ਸੈਮਸੰਗ ਨੇ ਆਪਣੀ Exynos 5 ਸੀਰੀਜ ਦੇ ਨਵੇਂ ਚਿੱਪਸੈੱਟ 7872 ਨੂੰ ਪੇਸ਼ ਕਰ ਦਿੱਤਾ ਹੈ, ਇਹ ਪ੍ਰੋਸੈਸਰ ਤੁਹਾਨੂੰ 2018 'ਚ ਆਉਣ ਵਾਲੇ ਮਿਡ-ਰੇਂਜ ਸਮਾਰਟਫੋਨਸ 'ਚ ਨਜ਼ਰ ਆਉਣ ਵਾਲਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਸੈਸਰ ਦੇ ਨਾਲ ਪਹਿਲਾਂ ਸਮਾਰਟਫੋਨ ਦੇ ਤੌਰ 'ਤੇ Meizu M6s ਸਮਾਰਟਫੋਨ ਨੂੰ ਪੇਸ਼ ਕਰ ਦਿੱਤਾ ਗਿਆ ਹੈ।
ਸੈਮਸੰਗ ਨੇ ਆਪਣੇ ਆਧਿਕਾਰਤ ਬਲਾਗ 'ਤੇ ਇਸ ਪ੍ਰੋਸੈਸਰ ਦੇ ਸਪੈਸੀਫਿਕੇਸ਼ਨ ਦੇ ਬਾਰੇ 'ਚ ਸਭ ਕੁਝ ਲਿੱਖਿਆ ਹੈ। ਇਸ ਪ੍ਰੋਸੈਸਰ ਨੂੰ 14nm FinFET ਪ੍ਰੋਸੈਸਰ ਨਾਲ ਡਿਵੈੱਲਪ ਕੀਤਾ ਗਿਆ ਹੈ, ਇਸ ਤੋਂ ਇਲਾਵਾ ਇਸ 'ਚ ਇਕ Hexa-core CPU ਮੌਜੂਦ ਹੈ ਇਸ 'ਚ ਤੁਹਾਨੂੰ ਦੋ ਕੋਰਟੈਕਸ 173 ਕੋਰਸ ਅਤੇ ਚਾਰ ਕੋਰਟੈਕਸ 153 ਕੋਰਸ ਮਿਲ ਰਹੇ ਹਨ। ਸੈਮਸੰਗ ਨੇ ਇਹ ਵੀ ਕਿਹਾ ਹੈ ਕਿ ਜੇਕਰ ਤੁਸੀਂ ਇਸ ਦੀ ਤੁਲਣਾ ਇਸ ਦੀ ਹੀ ਪੀੜ੍ਹੀ ਦੇ ਪਿਛਲੇ ਪ੍ਰੋਸੈਸਰ ਨਾਲ ਕਰੀਏ ਤਾਂ ਇਨ੍ਹਾਂ ਦੋਨਾਂ ਹੀ ਪਰਫਾਰਮੇਨਸ 'ਚ ਲਗਭਗ ਦੁੱਗਣਾ ਦਾ ਅੰਤਰ ਹੈ।
ਇਸ ਤੋਂ ਇਲਾਵਾ ਜਿਵੇਂ ਕਿ ਕਿਹਾ ਗਿਆ ਹੈ, Exynos 7872 SoC ਨੂੰ ਸਿਕਸ ਕੋਰਸ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ 'ਚ ਟੂ ਕੋਰਟੈਕਸ A73 CPU ਮੌਜੂਦ ਹੈ, ਜਿਸ ਦੀ ਕਲਾਕ ਸਪੀਡ 2GHz ਹੈ, ਅਤੇ ਫੋਰ ਕੋਰਟੈਕਸ A53 CPU ਮੌਜੂਦ ਹੈ। ਜਿਸ ਦੀ ਕਲਾਕ ਸਪੀਡ 1.6GHz ਹੈ। ਇਸ ਤੋਂ ਇਲਾਵਾ ਇਹ Mali-G71MP1 ਗਰਾਫ਼ਿਕਸ ਪ੍ਰੋਸੈਸਿੰਗ ਯੂਨੀਟ ਅਤੇ LTE Cat. 7 modem ਦੇ ਨਾਲ 300Mbps ਡਾਊਨਲੋਡ ਸਪੀਡ ਹੈ। ਇਸ ਤੋਂ ਇਲਾਵਾ 150Mbps ਅਪਲੋਡ ਸਪੀਡ ਹੈ। ਇਸ ਤੋਂ ਇਲਾਵਾ ਇਸ ਦੀ ਸਭ ਤੋਂ ਵੱਡੀ ਖਾਸੀਅਤ ਦੀ ਚਰਚਾ ਕਰੀਏ ਤਾਂ ਸੈਮਸੰਗ ਨੇ ਇਸ ਨੂੰ IRIS ਸਕੈਨਰ ਕੈਮਰਾ ਸੈਂਸਰ ਦੀ ਸਪੋਰਟ ਦੇ ਨਾਲ ਪੇਸ਼ ਕੀਤਾ ਹੈ। ਜਿਸ ਦਾ ਮਤਲਬ ਹੈ ਕਿ ਮਿਡ-ਰੇਂਜ ਸਮਾਰਟਫੋਨਸ 'ਚ ਤੁਹਾਨੂੰ ਇਹ ਜਲਦ ਹੀ ਨਜ਼ਰ ਆਉਣ ਵਾਲਾ ਹੈ।
ਸੈਮਸੰਗ ਨੇ ਆਪਣੇ ਇਸ ਚਿੱਪਸੈੱਟ ਨੂੰ ਡਿਊਲ ਕੈਮਰਾ ਸੈੱਟਅਪ ਦੀ ਸਮਰੱਥਾ ਦੇ ਨਾਲ ਪੇਸ਼ ਕੀਤਾ ਗਿਆ ਹੈ। ਪਰ ਇਸ 'ਚ 21.7-ਮੈਗਾਪਿਕਸਲ ਫਰੰਟ ਅਤੇ ਰਿਅਰ ਕੈਮਰਾ ਸਪੋਰਟ ਮੌਜੂਦ ਹੈ। ਇਸ ਤੋਂ ਇਲਾਵਾ ਇਸ 'ਚ ਇਕ ਵਧੀਆ ਇਮੇਜ ਸਿਗਨਲ ਪ੍ਰੋਸੈਸਰ ਅਤੇ ਮਲਟੀ-ਫਾਰਮੇਟ ਕੋਡੈੱਕ ਦਿੱਤਾ ਗਿਆ ਹੈ।