ਸੈਮਸੰਗ ਗਲੈਕਸੀ ਐੱਸ 9 ਨਵੇਂ Polaris Blue ਕਲਰ ਵਰੀਐਂਟ ''ਚ ਲਾਂਚ

Tuesday, Nov 27, 2018 - 10:42 AM (IST)

ਸੈਮਸੰਗ ਗਲੈਕਸੀ ਐੱਸ 9 ਨਵੇਂ Polaris Blue ਕਲਰ ਵਰੀਐਂਟ ''ਚ ਲਾਂਚ

ਗੈਜੇਟ ਡੈਸਕ- ਜੇਕਰ ਤੁਸੀਂ ਮਾਰਕੀਟ 'ਚ ਨਿਊ ਫਲੈਗਸ਼ਿਪ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹਨ ਤਾਂ ਨਿਸ਼ਚਿਤ ਤੌਰ 'ਤੇ ਸੈਮਸੰਗ ਗਲੈਕਸੀ ਐੱਸ 9 ਤੇ ਗਲੈਕਸੀ ਐੱਸ 9+ ਦੋ ਬੈਸਟ ਆਪਸ਼ਨ ਹੋ ਸਕਦੇ ਹਨ। ਇਸ ਸਾਲ ਦੀ ਸ਼ੁਰੂਆਤ 'ਚ S9 duo ਨੂੰ ਪੇਸ਼ ਕੀਤਾ ਗਿਆ ਸੀ ਜੋ ਬਿਹਤਰ ਹਾਰਡਵੇਅਰ ਤੇ ਬਿਹਤਰ ਕੈਮਰੇ ਦੇ ਨਾਲ ਆਉਂਦੇ ਹਨ। ਐਮੋਲੇਡ ਪੈਨਲ ਤੇ ਗਲਾਸ ਕੰਸਟ੍ਰਕਸ਼ਨ ਦੇ ਨਾਲ ਆਉਣ ਵਾਲੇ ਇਹ ਸਮਾਰਟਫੋਨਜ਼ ਕਾਫ਼ੀ ਪ੍ਰੀਮੀਅਮ ਵਿਖਾਈ ਦਿੰਦੇ ਹਨ। 

ਜੇਕਰ ਗੱਲ ਕਰੀਏ ਗਲੈਕਸੀ ਐੱਸ 9 ਦੀ ਤਾਂ ਸਮਾਰਟਫੋਨ Coral Blue, Titanium Gray, Lilac Purple, Burgandy Red ਤੇ Sunrise Gold ਕਲਰ ਆਪਸ਼ਨ ਦੇ ਨਾਲ ਆਉਂਦੇ ਹਨ। ਉਥੇ ਹੀ ਹੁਣ ਗਲੈਕਸੀ ਐੱਸ 9 ਨੂੰ 'Polaris Blue' ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ।PunjabKesari
Ice Blue' ਕਲਰ ਆਪਸ਼ਨ 'ਚ ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਗਿਆ ਸੀ। ਡਿਊਲ ਟੋਨ ਫਿਨੀਸ਼ ਦੇ ਨਾਲ ਆਉਣ ਵਾਲੇ ਇਸ ਸਮਾਰਟਫੋਨ ਦੇ ਅਪਰ ਹਾਫ 'ਚ ਕੂਲ ਬਲੂ ਕਲਰ ਤੇ ਲੋਅਰ ਹਾਫ 'ਚ ਸਿਲਵਰ ਵਾਈਟ ਸ਼ੇਡ ਹੈ। ਸਮਾਰਟਫੋਨ ਦੇ ਮਿਡ 'ਚ ਦੋਨਾਂ ਕਲਰ ਮਿਲ ਕੇ ਇਕ ਗ੍ਰੇਡੀਐਂਟ ਪੈਟਰਨ ਦਿੰਦੇ ਹਨ ਜੋ ਕਾਫ਼ੀ ਚੰਗਾ ਲੱਗਦਾ ਹੈ। Galaxy S9 ਦੀ 'Polaris Blue' ਪਿਕਚਰ ਨੂੰ ਰਿਲਾਇਬਲ ਟਿਪਸਟਰ Ice Iniverse ਨੇ ਟਵਿਟ ਕੀਤਾ ਹੈ। ਇਸ ਸਮਾਰਟਫੋਨ ਦਾ ਕਲਰ ਤੇ ਫਿਨੀਸ਼ ਕਾਫ਼ੀ ਗਲੋਸੀ ਵਿਖਾਈ ਦੇ ਰਿਹਾ ਹੈ।

GSMArena ਦੀ ਰਿਪੋਰਟ ਦੇ ਮੁਤਾਬਕ ਇਸ ਨੂੰ ਸਭ ਤੋਂ ਪਹਿਲਾਂ ਚੀਨ 'ਚ ਤੇ ਫਿਰ ਸਾਊਥ ਕੋਰੀਆ 'ਚ ਲਾਂਚ ਕੀਤਾ ਗਿਆ ਸੀ। ਅਗਲੇ ਮਹੀਨੇ ਦੀ ਸ਼ੁਰੂਆਤ 'ਚ ਇਸ ਨੂੰ ਜਰਮਨੀ 'ਚ ਵੀ ਅਵੇਲੇਬਲ ਕਰਵਾਇਆ ਜਾਵੇਗਾ। ਹਾਲਾਂਕਿ ਗਲੈਕਸੀ ਐੱਸ 9 ਤੇ ਗਲੈਕਸੀ ਐੱਸ 9 ਪਲੱਸ ਦੇ 'Polaris Blue' ਨੂੰ ਦੂਜੀਆਂ ਮਾਰਕੀਟਜ਼ 'ਚ ਕਦੋਂ ਲਾਂਚ ਕੀਤਾ ਜਾਵੇਗਾ ਇਸ ਗੱਲ ਦੀ ਜਾਣਕਾਰੀ ਅਜੇ ਨਹੀਂ ਮਿਲ ਪਾਈ ਹੈ।


Related News