ਸੈਮਸੰਗ ਦੇ ਨਵੇਂ S-series ਸਮਾਰਟਫੋਨ ਅੱਜ ਭਾਰਤ ''ਚ ਹੋਣਗੇ ਲਾਂਚ

Wednesday, Mar 06, 2019 - 11:38 AM (IST)

ਸੈਮਸੰਗ ਦੇ ਨਵੇਂ S-series ਸਮਾਰਟਫੋਨ ਅੱਜ ਭਾਰਤ ''ਚ ਹੋਣਗੇ ਲਾਂਚ

ਗੈਜੇਟ ਡੈਸਕ- ਸੈਮਸੰਗ ਗਲੈਕਸੀ ਐੱਸ 10ਈ, ਗਲੈਕਸੀ ਐੱਸ 10, ਗਲੈਕਸੀ ਐੱਸ 10 ਪਲੱਸ ਨੂੰ ਅੱਜ ਆਧਿਕਾਰਤ ਤੌਰ 'ਤੇ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। ਯਾਦ ਰਹੇ ਕਿ ਸੈਮਸੰਗ ਗਲੈਕਸੀ ਐੱਸ 10 ਪਰਿਵਾਰ ਦੇ ਇਨ੍ਹਾਂ ਤਿੰਨਾਂ ਹੈਂਡਸੈੱਟਸ ਨੂੰ ਗੁਜ਼ਰੇ ਮਹੀਨੇ ਸੈਨ ਫਰਾਂਸਿਸਕੋ 'ਚ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਦੱਖਣ ਕੋਰੀਆਈ ਦੀ ਇਸ ਕੰਪਨੀ ਨੇ Galaxy 10e, Galaxy S10 ਤੇ Galaxy S10+ ਦੀ ਭਾਰਤੀ ਕੀਮਤ ਦਾ ਐਲਾਨ ਕਰ ਦਿੱਤਾ ਸੀ। ਤੇ ਇਹ ਫੋਨ ਪ੍ਰੀ-ਆਰਡਰ ਬੁੱਕਿੰਗ ਲਈ ਉਪਲੱਬਧ ਕਰਾ ਦਿੱਤੇ ਗਏ।

Samsung Galaxy S10+ ,Galaxy S10, Galaxy S10e ਲਾਂਚ ਲਾਈਵ ਸਟ੍ਰੀਮ
ਯਾਦ ਰਹੇ ਕਿ ਸੈਮਸੰਗ ਨੇ ਗੁਜ਼ਰੇ ਹਫਤੇ ਹੀ ਗਲੈਕਸੀ ਐੱਸ10, ਗਲੈਕਸੀ ਐੱਸ 10+ ਤੇ ਗਲੈਕਸੀ ਐੱਸ 10ਈ ਦੇ ਲਾਂਚ ਈਵੈਂਟ ਲਈ ਮੀਡੀਆ ਨੂੰ ਇਨਵਾਈਟ ਭੇਜੇ ਸਨ। ਇਸ ਈਵੈਂਟ ਨੂੰ ਲਾਈਵ ਸਟ੍ਰੀਮ ਕੀਤਾ ਜਾਵੇਗਾ। ਜਿਨ੍ਹਾਂ ਗਾਹਕਾਂ ਦੇ ਆਪਣੀ ਪਸੰਦ ਦੇ ਫੋਨ ਨੂੰ ਪ੍ਰੀ-ਬੁੱਕ ਕੀਤਾ ਹੈ।  ਉਨ੍ਹਾਂ ਨੂੰ ਹੈਂਡਸੈੱਟ ਬੁੱਧਵਾਰ ਤੋਂ ਹੀ ਮਿਲਣਾ ਸ਼ੁਰੂ ਹੋ ਜਾਵੇਗਾ। ਉਂਝ, ਫੋਨ ਦੀ ਵਿਕਰੀ 8 ਮਾਰਚ ਤੋਂ ਸ਼ੁਰੂ ਹੋਵੇਗੀ।PunjabKesari Samsung Galaxy S10, Galaxy S10+, Galaxy S10e ਦੀ ਭਾਰਤ 'ਚ ਕੀਮਤ
ਭਾਰਤ 'ਚ ਸੈਮਸੰਗ ਗਲੈਕਸੀ ਐੱਸ 10 ਦੀ ਸ਼ੁਰੂਆਤੀ ਕੀਮਤ 66,900 ਰੁਪਏ ਹੈ। ਇਸ ਮੁਲ 'ਚ 128 ਜੀਬੀ ਵੇਰੀਐਂਟ ਮਿਲੇਗਾ। ਇਸ ਦੇ 512 ਜੀ. ਬੀ ਸਟੋਰੇਜ ਵੇਰੀਐਂਟ ਦਾ ਮੁਲ 84,900 ਰੁਪਏ ਹੈ।  Samsung Galaxy S10+ ਦੇ 128 ਜੀ. ਬੀ ਸਟੋਰੇਜ ਵੇਰੀਐਂਟ ਦੀ ਭਾਰਤ 'ਚ ਕੀਮਤ 73,900 ਰੁਪਏ ਹੈ। ਸੈਮਸੰਗ ਗਲੈਕਸੀ ਐੱਸ10+ ਦਾ 512 ਜੀ. ਬੀ ਸਟੋਰੇਜ ਵੇਰੀਐਂਟ 91,900 ਰੁਪਏ 'ਚ ਮਿਲੇਗਾ। ਭਾਰਤੀ ਬਾਜ਼ਾਰ 'ਚ Samsung 7alaxy S10e ਦੀ ਕੀਮਤ 55,900 ਰੁਪਏ ਤੈਅ ਕੀਤੀ ਗਈ ਹੈ। ਇਸ ਮੁੱਲ 'ਚ ਗਾਹਕਾਂ ਨੂੰ 128 ਜੀ. ਬੀ ਸਟੋਰੇਜ਼ ਵੇਰੀਐਂਟ ਮਿਲੇਗੀ।


Related News