ਬੈਨ ਵੈੱਬਸਾਈਟਸ ਨੂੰ ਰੀਮੂਵ ਕਰਨ ''ਚ ਫੇਲ ਹੋਇਆ ਗੂਗਲ, ਫਿਰ ਹੋ ਸਕਦੈ ਜੁਰਮਾਨਾ
Tuesday, Nov 27, 2018 - 07:39 PM (IST)
ਗੈਜੇਟ ਡੈਸਕ—ਰੂਸ ਨੇ ਗੂਗਲ 'ਤੇ ਇਕ ਕੇਸ ਫਾਈਲ ਕੀਤਾ ਹੈ ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਰੂਸ 'ਚ ਬੈਨ ਕੀਤੀਆਂ ਗਈਆਂ ਵੈੱਬਸਾਈਟਸ ਨੂੰ ਗੂਗਲ ਸਰਚ ਤੋਂ ਹਟਾਉਣ 'ਚ ਫੇਲ ਹੋਈ ਹੈ। ਰੂਸ ਦੇ ਇੰਟਰਨੈੱਟ ਵਾਚਡੋਗ Roskomnadzor ਨੇ ਦੋਸ਼ ਲਗਾਇਆ ਹੈ ਕਿ ਬੈਨ ਕੀਤੀਆਂ ਗਈਆਂ ਸਾਈਟਸ ਅਜੇ ਵੀ ਗੂਗਲ ਸਰਚ ਰਿਜ਼ਲਟਸ 'ਚ ਦਿਖ ਰਹੀਆਂ ਹਨ ਜਿਸ ਕਾਰਨ ਹੁਣ ਗੂਗਲ ਵਿਰੁੱਧ ਕੇਸ ਕੀਤਾ ਗਿਆ ਹੈ। ਇਸ 'ਚ ਲਿਖਿਆ ਗਿਆ ਹੈ ਕਿ ਜੇਕਰ ਗੂਗਲ ਦੁਆਰਾ ਰੂਸ ਦੇ ਕਾਨੂੰਨਾਂ ਦਾ ਉਲੰਘਣ ਹੋ ਰਿਹਾ ਹੈ ਤਾਂ ਗੂਗਲ ਨੂੰ $10,450 (ਲਗਭਗ 7 ਲੱਖ 41 ਹਜ਼ਾਰ ਰੁਪਏ) ਦਾ ਫਾਈਨ ਲਗਾਇਆ ਜਾਵੇ।

ਰੂਸ ਨੇ ਵਧਾਈ ਸਖਤੀ
ਵੈਸੇ ਜੇਕਰ ਗੱਲ ਗੂਗਲ ਦੀ ਕਰੀਏ ਤਾਂ ਇਹ ਫਾਈਨ ਕਾਫੀ ਘੱਟ ਹੈ ਪਰ ਰੂਸ ਨੇ ਰਿਪੋਰਟ ਕਰਦੇ ਹੋਏ ਆਪਣੇ ਪਲਾਨ ਦੇ ਬਾਰੇ 'ਚ ਦੱਸਿਆ ਹੈ ਕਿ ਜੋ ਟੈਕਨਾਲੋਜੀ ਕੰਪਨੀਆਂ ਕਾਨੂੰਨ ਤੋੜਨਗੀਆਂ ਉਨ੍ਹਾਂ ਲਈ ਆਉਣ ਵਾਲੇ ਸਮੇਂ 'ਚ ਸਖਤ ਕਾਨੂੰਨ ਲਾਗੂ ਕੀਤਾ ਜਾਵੇਗਾ।

ਆਨਲਾਈਨ ਨਿਊਜ਼ ਵੈੱਬਸਾਈਟ ਰਿਓਟਰਸ ਨੂੰ ਤਿੰਨ ਸੋਰਸਿਸ ਦੁਆਰਾ ਜਾਣਕਾਰੀ ਮਿਲੀ ਹੈ ਕਿ ਰੂਸ ਦੇ ਨਿਯਮਾਂ ਦਾ ਉਲੰਘਣ ਹੋਣ 'ਤੇ ਟੈਕ ਕੰਪਨੀਆਂ ਨੂੰ ਸਾਲ ਦੇ ਲਾਭ ਦੇ ਹਿਸਾਬ ਨਾਲ ਫਾਈਨ ਲਗੇਗਾ। ਰਿਪੋਰਟ ਮੁਤਾਬਕ ਇਸ ਨੂੰ ਫਿਲਹਾਲ ਕੰਪਨੀ ਦੇ ਰੀਵੈਨਿਊ ਦਾ 1 ਫੀਸਦੀ ਕਿਹਾ ਜਾ ਰਿਹਾ ਹੈ।

ਰੂਸ 'ਚ ਬੰਦ ਕੀਤੀਆਂ ਗਈਆਂ ਇਹ ਦੋ ਐਪਸ
ਐਨਗੈਜੇਟ ਦੀ ਰਿਪੋਰਟ ਮੁਤਾਬਕ ਟੈਕ ਕੰਪਨੀਆਂ ਕਾਫੀ ਲੰਬੇ ਸਮੇਂ ਤੋਂ ਰੂਸ ਦੇ ਟਾਰਗੇਟ 'ਚ ਹੈ। ਇਸ ਤੋਂ ਪਹਿਲਾਂ ਦੇਸ਼ ਨੇ ਸੁਰੱਖਿਆ ਦੇ ਮੱਦੇਨਜ਼ਰ LinkedIn ਅਤੇ Telegram ਵਰਗੀਆਂ ਐਪਸ ਨੂੰ ਬੰਦ ਕਰ ਦਿੱਤਾ ਹੈ। ਗੂਗਲ ਨੂੰ ਰੂਸ ਕਾਨੂੰਨ ਦੇ ਅਨੁਰੂਪ ਰਹਿਣ ਲਈ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ।
ਉਥੇ ਸਤੰਬਰ ਦੇ ਮਹੀਨੇ 'ਚ ਗੂਗਲ ਦੀ ਵੀਡੀਓ ਸਟਰੀਮਿੰਗ ਸਰਵਿਸ ਯੂਟਿਊਬ ਤੋਂ ਐਡਸ ਨੂੰ ਰੀਮੂਵ ਕਰਵਾਇਆ ਗਿਆ ਸੀ। ਉਹ ਵੀ ਜਦ ਰੂਸ ਦੇ ਉਪੋਜੀਸ਼ਨ ਲੀਡਰ ਨੇ ਦਾਅਵਾ ਕੀਤਾ ਸੀ ਕਿ ਉਹ ਚੋਣ ਜਾਫਤਾ ਦਾ ਉਲੰਘਣ ਕਰ ਰਹੇ ਹਨ
