ਓਪੋ ਦੇ ਇਸ ਸਮਾਰਟਫੋਨ ਦੀ ਕੀਮਤ ''ਚ ਹੋਈ 2,000 ਰੁਪਏ ਦੀ ਕਟੌਤੀ

Tuesday, Nov 27, 2018 - 09:14 PM (IST)

ਓਪੋ ਦੇ ਇਸ ਸਮਾਰਟਫੋਨ ਦੀ ਕੀਮਤ ''ਚ ਹੋਈ 2,000 ਰੁਪਏ ਦੀ ਕਟੌਤੀ

ਗੈਜੇਟ ਡੈਸਕ—ਓਪੋ ਨੇ ਆਪਣੇ ਸਮਾਰਟਫੋਨ ਓਪੋ ਏ3ਐੱਸ ਦੀ ਕੀਮਤ 'ਚ 2,000 ਰੁਪਏ ਦੀ ਕਟੌਤੀ ਕੀਤੀ ਹੈ। ਓਪੋ ਏ3ਐੱਸ ਦਾ 3ਜੀ.ਬੀ.ਰੈਮ ਵਾਲਾ ਵੇਰੀਐਂਟ ਛੋਟ ਤੋਂ ਬਾਅਦ ਹੁਣ 11,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਓਪੋ ਏ3ਐੱਸ ਇਸ ਸਾਲ ਅਗਸਤ 'ਚ ਲਾਂਚ ਕੀਤਾ ਗਿਆ ਸੀ। ਲਾਂਚ ਵੇਲੇ ਇਸ ਫੋਨ ਦੀ ਕੀਮਤ 13,990 ਰੁਪਏ ਰੱਖੀ ਗਈ ਸੀ। ਕੁਝ ਹਫਤੇ ਪਹਿਲਾਂ ਓਪੋ ਨੇ ਆਪਣੇ ਇਸ ਸਮਾਰਟਫੋਨ ਦੇ 2ਜੀ.ਬੀ. ਰੈਮ ਵਾਲੇ ਵੇਰੀਐਂਟ 'ਤੇ ਵੀ 2,000 ਰੁਪਏ ਦੀ ਕਟੌਤੀ ਕੀਤੀ ਸੀ। ਜੁਲਾਈ 'ਚ 11,990 ਰੁਪਏ ਦੀ ਕੀਮਤ ਨਾਲ ਲਾਂਚ ਹੋਣ ਵਾਲੇ ਇਸ ਫੋਨ ਨੂੰ 2,000 ਰੁਪਏ ਦੀ ਕਟੌਤੀ ਤੋਂ ਬਾਅਦ 9,990 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ।

PunjabKesari

ਗੱਲ ਕਰੀਏ ਇਸ ਫੋਨ ਦੇ ਸਪੈਸੀਫਿਕੇਸ਼ਨ ਦੀ ਤਾਂ ਓਪੋ ਏ3ਐੱਸ ਐਂਡ੍ਰਾਇਡ 8.1 ਓਰੀਓ ਆਊਟ ਆਫ ਦਿ ਬਾਕਸ 'ਤੇ ਚੱਲਦਾ ਹੈ ਅਤੇ ਇਸ 'ਚ ਕੁਆਲਕਾਮ ਸਨੈਪਡਰੈਗਨ 450 ਐੱਸ.ਓ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 6.2 ਇੰਚ+ ਨੌਚ ਡਿਸਪਲੇਅ ਮੌਜੂਦ ਹੈ ਜਿਸ ਦਾ ਰੈਜੋਲੂਸ਼ਨ 720x1520 ਅਤੇ ਆਸਪੈਕਟ ਰੇਸ਼ੀਓ 19:9 ਹੈ। 

PunjabKesari

ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਫੋਨ ਦੇ ਰੀਅਰ 'ਚ 13 ਮੈਗਾਪਿਕਸਲ+2 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈਟਅਪ ਉਪਲੱਬਧ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।


Related News