Xiaomi ਨੇ ਲਾਂਚ ਕੀਤੇ ਨਵਾਂ Smart TV ਤੇ Redmi Watch 5 Active, 7 ਹਜ਼ਾਰ ਤਕ ਮਿਲੇਗਾ ਡਿਸਕਾਊਂਟ

Wednesday, Aug 28, 2024 - 05:47 PM (IST)

Xiaomi ਨੇ ਲਾਂਚ ਕੀਤੇ ਨਵਾਂ Smart TV ਤੇ Redmi Watch 5 Active, 7 ਹਜ਼ਾਰ ਤਕ ਮਿਲੇਗਾ ਡਿਸਕਾਊਂਟ

ਗੈਜੇਟ ਡੈਸਕ- Redmi Watch 5 Active, Xiaomi X Pro QLED ਅਤੇ Smart TV X ਸੀਰੀਜ਼ 2024 ਭਾਰਤ 'ਚ ਲਾਂਚ ਹੋ ਗਏ ਹਨ। QLED ਟੀਵੀ 'ਚ ਐਡਵਾਂਸ ਕਵਾਂਟਮ ਡਾਟ ਤਕਨਾਲੋਜੀ ਮਿਲਦੀ ਹੈ, ਜੋ ਬਿਹਤਰੀਨ ਕਲਰ ਅਤੇ ਬ੍ਰਾਈਟਨੈੱਸ ਆਫਰ ਕਰਦੀ ਹੈ। Xiaomi Smart TV X ਸੀਰੀਜ਼ ਘੱਟ ਬਜਟ 'ਚ 4ਕੇ ਰੈਜ਼ੋਲਿਊਸ਼ਨ ਆਫਰ ਕਰਦੀ ਹੈ। 

ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ਨਵੀਂ ਵਾਚ ਨੂੰ ਲਾਂਚ ਕੀਤਾ ਹੈ, ਜੋ Hyper OS 'ਤੇ ਕੰਮ ਕਰਦੀ ਹੈ। ਇਸ ਵਿਚ ਅਲੈਕਸਾ ਵੌਇਸ ਸਪੋਰਟ ਮਿਲਦਾ ਹੈ। ਸਮਾਰਟਵਾਚ 2-ਇੰਚ ਦੀ ਡਿਸਪਲੇਅ ਦੇ ਨਾਲ ਆਉਂਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਦੀ ਕੀਮਤ ਅਤੇ ਖੂਬੀਆਂ....

ਕੀਮਤ

Redmi Watch 5 Active ਦੀ ਕੀਮਤ 2,799 ਰੁਪਏ ਹੈ। ਇਸ ਨੂੰ ਤੁਸੀਂ ਬਲੈਕ ਅਤੇ ਵਾਈਟ ਦੋ ਰੰਗਾਂ 'ਚ ਖਰੀਦ ਸਕਦੇ ਹੋ। ਇਸ ਦੀ ਸੇਲ 3 ਸਤੰਬਰ ਨੂਂ Mi.com, Amazon, Flipkart ਅਤੇ ਸ਼ਾਓਮੀ ਰਿਟੇਲ 'ਤੇ ਹੋਵੇਗੀ। ਉਥੇ ਹੀ Xiaomi Smart TV X-ਸੀਰੀਜ਼ 2024 ਦੇ 43-ਇੰਚ ਮਾਡਲ ਦੀ ਕੀਮਤ 28,999 ਰੁਪਏ ਹੈ। 

50-ਇੰਚ ਵਾਲਾ ਮਾਡਲ 35,999 ਰੁਪਏ 'ਚ ਅਤੇ 55-ਇੰਚ ਵਾਲਾ ਮਾਡਲ 39,999 ਰੁਪਏ 'ਚ ਆਏਗਾ। ਇਨ੍ਹਾਂ ਸਾਰੇ ਮਾਡਲਾਂ 'ਤੇ 4 ਹਜ਼ਾਰਕ ਰੁਪਏ ਦਾ ਡਿਸਕਾਊਂਟ ICICI Bank ਅਤੇ ਕੋਟਕ ਬੈਂਕ ਕਾਰਡ 'ਤੇ ਮਿਲੇਗਾ।

Xiaomi X Pro QLED ਦੇ 43-ਇੰਚ ਸਕਰੀਨ ਸਾਈਜ਼ ਵੇਰੀਐਂਟ ਦੀ ਕੀਮਤ 34,999 ਰੁਪਏ, 55-ਇੰਚ ਵੇਰੀਐਂਟ ਦੀ ਕੀਮਤ 49,999 ਰੁਪਏ ਅਤੇ 65-ਇੰਚ ਵੇਰੀਐਂਟ ਦੀ ਕੀਮਤ 69,999 ਰੁਪਏ ਹੈ। ਇਨ੍ਹਾਂ ਸਾਰੇ ਮਾਡਲਾਂ 'ਤੇ 7 ਹਜ਼ਾਰ ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਨ੍ਹਾਂ ਟੀਵੀ ਨੂੰ ਤੁਸੀਂ 30 ਅਗਸਤ ਤੋਂ ਖਰੀਦ ਸਕੋਗੇ। 

Redmi Watch 5 Active ਦੇ ਫੀਚਰ

ਇਸ ਸਮਾਰਟਵਾਚ 'ਚ 2-ਇੰਚ ਦੀ ਐੱਲ.ਈ.ਡੀ. ਡਿਸਪਲੇਅ ਮਿਲਦੀ ਹੈ। ਸਕਰੀਨ ਦੀ ਪੀਕ ਬ੍ਰਾਈਟਨੈੱਸ 500 Nits ਦੀ ਹੈ। ਇਸ ਵਿਚ Hyper OS ਮਿਲਦਾ ਹੈ। Redmi Watch 5 Active 'ਚ Alexa ਬੇਸਡ ਵੌਇਸ ਅਸਿਸਟੈਂਟ ਮਿਲਦਾ ਹੈ। ਇਸ ਦੀ ਮਦਦ ਨਾਲ ਤੁਸੀਂ ਕਈ ਕੰਮਾਂ ਨੂੰ ਸਿਰਫ ਵੌਇਸ ਕਮਾਂਡ ਦੀ ਮਦਦ ਨਾਲ ਕਰ ਸਕੋਗੇ। 

ਇਸ ਵਾਚ 'ਚ 200 ਤੋਂ ਵੱਧ ਫੇਸ ਮਿਲਦੇ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਵੀ ਕਰ ਸਕੋਗੇ। ਨਾਲ ਹੀ ਵਾਚ 'ਚ ਹਿੰਦੀ ਦਾ ਵੀ ਸਪੋਰਟ ਮਿਲੇਗਾ। ਸਮਾਰਟਵਾਚ 140 ਤੋਂ ਵੱਧ ਸਪੋਰਟਸ ਮੋਡਸ ਦੇ ਨਾਲ ਆਉਂਦੀ ਹੈ2। ਇਸ ਵਿਚ ਹਾਰਟ ਰੇਟ ਸੈਂਸਰ, SpO2 ਸੈਂਸਰ ਅਤੇ ਐਕਸਲੈਰੋਮੀਟਰ ਵਰਗੇ ਫੀਚਰਜ਼ ਮਿਲਦੇ ਹਨ। 


author

Rakesh

Content Editor

Related News